ਪੰਜਾਬੀ ਗਾਇਕ ਮਨਕੀਰਤ ਔਲਖ ਅੱਜ ਕਿਸੀ ਪਛਾਣ ਦੇ ਮੁਹਤਾਜਨਹੀਂ ਹਨ। ਉਨ੍ਹਾਂ ਨੇ ਆਪਣੇ ਗੀਤਾਂ ਰਾਹੀ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸੇ ਸਾਲ ਉਹ ਇੱਕ ਬੱਚੇ ਦੇ ਪਿਤਾ ਬਣੇ ਹਨ। ਪਰਮਾਤਮਾ ਨੇ ਉਨ੍ਹਾਂ ਨੂੰ ਪੱਤਰ ਦੀ ਦਾਤ ਨਾਲ ਨਿਵਾਜਿਆ ਹੈ। ਮਨਕੀਰਤ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਪੁੱਤਰ ਦਾ ਇੱਕ ਕਿਊਟ ਜਿਹਾ ਵੀਡੀਓ ਸਾਂਝਾ ਕੀਤਾ ਹੈ। ਜੋ ਕਿ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
ਗਾਇਕ ਮਨਕੀਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਪੁੱਤਰ ਇਮਤਿਆਜ਼ ਸਿੰਘ ਔਲਖ ਦਾ ਇੱਕ ਕਿਊਟ ਜਿਹਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਮਨਕੀਰਤ ਦੀ ਮੰਮੀ ਨੇ ਆਪਣੇ ਪੋਤੇ ਨੂੰ ਗੋਦੀ ਵਿੱਚ ਬਿਠਾਇਆ ਹੋਇਆ ਤੇ ਨਾਲ ਹੀ ਪਾਠ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਵੀਡੀਓ ਵਿੱਚ ਇਮਤਿਆਜ਼ ਦੇ ਕੁਝ ਕਿਊਟ ਜਿਹੇ ਪੋਜ਼ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਪਿਆਰ ਲੁੱਟਾ ਰਹੇ ਹਨ।
ਪਿੱਛੇ ਜਿਹੇ ਮਨਕੀਰਤ ਔਲਖ ਦੁਬਈ ਵਿੱਚ ਛੁੱਟੀਆਂ ਦਾ ਲੁਤਫ ਲੈਂਦੇ ਹੋਏ ਨਜ਼ਰ ਆਏ ਸਨ। ਪਰ ਮਿਊਜ਼ਿਕ ਤੋਂ ਇਲਾਵਾ ਮਨਕੀਰਤ ਔਲਖ ਦਾ ਨਾਮ ਉਸ ਸਮੇਂ ਸੁਰਖੀਆਂ ਵਿੱਚ ਰਿਹਾ ਜਦੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਜਾਂਚ ਚੱਲ ਰਹੀ ਸੀ। ਹਾਲ ਵਿੱਚ ਪੁਲਿਸ ਨੇ ਵੀ ਮਨਕੀਰਤ ਨਾਲ ਪੁੱਛਗਿੱਛ ਕੀਤੀ ਸੀ। ਜਿਸ ਤੋਂ ਬਾਅਦ ਮਨਕੀਰਤ ਔਲਖ ਵੱਲੋਂ ਇੱਕ ਇੰਟਰਵਿਊ ਰਾਹੀਂ ਆਪਣੇ ਦਿਲ ਦੇ ਜ਼ਜਬਾਤ ਖੋਲ੍ਹ ਕੇ ਸਾਹਮਣੇ ਰੱਖੇ ਗਏ ਹਨ। ਜਿਸਦਾ ਇੱਕ ਵੀਡੀਓ ਕਲਿੱਪ ਉਨ੍ਹਾਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤਾ ਸੀ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.