Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਨਛੱਤਰ ਗਿੱਲ ਨੇ ਆਖੀ ਵੱਡੀ ਗੱਲ

ਨਛੱਤਰ ਗਿੱਲ ਨੇ ਆਖੀ ਵੱਡੀ ਗੱਲ

ਨਛੱਤਰ ਗਿੱਲ (Nachhatar Gill) ਜਿਨ੍ਹਾਂ ਦੀ ਪਤਨੀ ਦਾ ਦਿਹਾਂਤ ਕੁਝ ਦਿਨ ਪਹਿਲਾਂ ਹੋ ਗਿਆ ਸੀ । ਉਨ੍ਹਾਂ ਨੇ ਆਪਣੀ ਪਤਨੀ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਨਛੱਤਰ ਗਿੱਲ ਕਾਫੀ ਉਦਾਸ ਲੱਗ ਰਹੇ ਹਨ ।

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ’। ਨਛੱਤਰ ਗਿੱਲ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਪ੍ਰਸ਼ੰਸਕ ਗਾਇਕ ਨੂੰ ਹੌਸਲਾ ਦਿੰਦੇ ਹੋਏ ਨਜ਼ਰ ਆ ਰਹੇ ਹਨ ।ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਬਹੁਤ ਦੁੱਖਦਾਇਕ, ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਬਖਸ਼ਣ’। ਇੱਕ ਹੋਰ ਨੇ ਲਿਖਿਆ ਕਿ ‘ਵਾਹਿਗੁਰੂ ਜੀ ਮਿਹਰ ਕਰੇ’। ਇੱਕ ਹੋਰ ਨੇ ਗਾਇਕ ਨੂੰ ਹੌਂਸਲਾ ਦਿੰਦੇ ਹੋਏ ਲਿਖਿਆ ਕਿ ‘ਗੁਰੂ ਮਹਾਰਾਜ ਦਾ ਹੁਕਮ ਬਾਈ। ਉਹਦੇ ਅੱਗੇ ਕਿਸੇ ਦੀ ਨਹੀਂ ਚੱਲਦੀ।

ਮਹਾਰਾਜ ਦਾ ਭਾਣਾ ਮੰਨ ਕੇ ਅੱਗੇ ਦੀ ਜ਼ਿੰਦਗੀ ਸ਼ੁਰੂ ਕਰੋ’।ਦੱਸ ਦਈਏ ਕਿ ਨਛੱਤਰ ਗਿੱਲ ਦੀ ਪਤਨੀ ਦੀ ਧੀ ਅਤੇ ਬੇਟੇ ਦਾ ਵਿਆਹ ਸੀ । ਪਰ ਉਨ੍ਹਾਂ ਦੀ ਪਤਨੀ ਨੇ ਧੀ ਦੀ ਡੋਲੀ ਤਾਂ ਤੋਰ ਦਿੱਤੀ ਸੀ, ਪਰ ਪੁੱਤਰ ਨੂੰ ਘੋੜੀ ਚੜਦੇ ਨਾਂ ਵੇਖ ਸਕੀ ਅਤੇ ਪੁੱਤਰ ਦੇ ਵਿਆਹ ਤੋਂ ਪਹਿਲਾਂ ਹੀ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ ।

Check Also

Navigating King Casino Online feels surprisingly straightforward for newcomers

Navigating king casino online presents a clean layout and intuitive menus that help newcomers feel at ease while getting accustomed to its features, inviting a smooth start to their experience.