Home / ਸਿੱਖੀ ਖਬਰਾਂ / ਪਾਸਪੋਰਟ ਵਾਲਿਆਂ ਲਈ ਵੱਡੀ ਖਬਰ

ਪਾਸਪੋਰਟ ਵਾਲਿਆਂ ਲਈ ਵੱਡੀ ਖਬਰ

ਹੁਣ ਇਹ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪਾਸਪੋਰਟ ਤੇ ਸਿੰਗਲ ਨਾਮ ਵਾਲੇ ਵਿਅਕਤੀ ਇਸ ਦੇਸ਼ ਦੀ ਯਾਤਰਾ ਨਹੀਂ ਕਰ ਸਕਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਬਹੁਤ ਸਾਰੇ ਪੰਜਾਬੀਆਂ ਵੱਲੋਂ ਸੰਯੁਕਤ ਅਰਬ ਅਮੀਰਾਤ ਜਾਣ ਨੂੰ ਪਹਿਲ ਦਿੱਤੀ ਜਾ ਰਹੀ ਹੈ ਉੱਥੇ ਹੀ ਹੁਣ ਇਸ ਦੇਸ਼ ਵੱਲੋਂ ਕੁਝ ਫੈਸਲੇ ਲਏ ਗਏ ਹਨ ਜਿੱਥੇ ਹੁਣ ਸਿੰਗਲ ਨਾਮ ਨਾਲ ਪਾਸਪੋਰਟ ਧਾਰਕਾਂ ਲਈ ਕੁੱਝ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਜਿਸ ਦੇ ਚਲਦਿਆਂ ਹੋਇਆਂ ਯਾਤਰਾ ਨਹੀਂ ਕਰ ਸਕਣਗੇ।

ਰੋਜ਼ਾਨਾ ਹੀ ਬਹੁਤ ਸਾਰੇ ਲੋਕ ਜਿਥੇ ਸੰਯੁਕਤ ਅਰਬ ਅਮੀਰਾਤ ਵਿਚ ਜਾਂਦੇ ਹਨ ਉਥੇ ਹੀ ਹੁਣ ਨਵੀਂ ਲਾਗੂ ਕੀਤੇ ਗਏ ਨਿਰਦੇਸ਼ਾਂ ਦੇ ਅਨੁਸਾਰ ਇਸ ਤੋਂ ਬਾਅਦ ਉਨ੍ਹਾਂ ਵਿਅਕਤੀਆਂ ਨੂੰ ਯਾਤਰਾ ਕਰਨ ਦੀ ਇਜ਼ਾਜ਼ਤ ਦਿੱਤੀ ਜਾਵੇਗੀ ਜਿਨ੍ਹਾਂ ਦੇ ਪਾਸਪੋਰਟ ਉਪਰ ਉਨ੍ਹਾਂ ਦਾ ਆਖਰੀ ਅਤੇ ਪਹਿਲਾ ਨਾਮ ਵੀ ਮੌਜੂਦ ਹੋਵੇਗਾ। ਜਿੱਥੇ ਇਨਸਾਨ ਦੇ ਨਾਮ ਦੇ ਨਾਲ ਉਸ ਦਾ ਸਰਨੇਮ ਹੋਣਾ ਲਾਜ਼ਮੀ ਕੀਤਾ ਗਿਆ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰੀਆ ਵੱਲੋਂ ਦੱਸਿਆ ਗਿਆ ਹੈ ਕਿ ਸੰਯੁਕਤ ਅਰਬ ਅਮੀਰਾਤ ਜਾਣ ਵਾਲੇ ਸਾਰੇ ਯਾਤਰੀ ਅਤੇ ਟੂਰਿਸਟ ਵਿਜ਼ਿਟ ਕਰਨ ਵਾਲੇ ਜਾਂ ਕਿਸੇ ਹੋਰ ਕਿਸਮ ਦੇ ਵੀਜ਼ੇ ਵਾਲੇ ਲੋਕ ਬਿਨਾਂ ਸਰਨੇਮ ਤੋਂ ਯਾਤਰਾ ਨਹੀਂ ਕਰ ਸਕਦੇ। ਇਸ ਬਾਬਤ ਹੁਣ ਲੋਕਾਂ ਵੱਲੋਂ ਪਾਸਪੋਰਟ ਵਿੱਚ ਆਪਣਾ ਸਰਨੇਮ ਜਾਰੀ ਕਰਵਾਉਣ ਵਾਸਤੇ ਟਰੈਵਲ ਏਜੰਟਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

Check Also

ਸੰਤਾਂ ਦੇ ਸਰੀਰ ਜਲ ਪ੍ਰਵਾਹ ਕਿਉ ਹੁੰਦੇ

ਹੇ ਭਾਈ! ਪਰਮਾਤਮਾ ਨਾਲ ਪਿਆਰ ਦੀ ਰਾਹੀਂ ਜਿਸ ਮਨੁੱਖ ਦਾ ਹਿਰਦਾ ਜਿਸ ਮਨੁੱਖ ਦਾ ਮਨ …