Home / ਦੁਨੀਆ ਭਰ / ਪੰਜਾਬੀ ਕਲਾਕਾਰ ਬਾਰੇ ਆਈ ਵੱਡੀ ਖਬਰ

ਪੰਜਾਬੀ ਕਲਾਕਾਰ ਬਾਰੇ ਆਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਪੰਜਾਬੀ ਇੰਡਸਟਰੀ ਤੋਂ ਇੱਕ ਹੋਰ ਮਨਹੂਸ ਖਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਮਨੋਰੰਜਨ ਜਗਤ ਚ ਸੋਗ ਹੈ। ਫ਼ਿਲਮ ਡਾਇਰੈਕਟਰ ਸੁੱਖਦੀਪ ਸਿੰਘ ਸੁੱਖੀ ਦਾ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਕ ਸੁੱਖੀ ਬੀਤੇ ਦਿਨ ਸੜਕ ਭਾਣੇ ‘ਚ ਰੱਬ ਨੂੰ ਪਿਆਰੇ ਹੋ ਗਏ ਸੀ ਅਤੇ ਹੌਸਪੀਟਲ ‘ਚ ਜ਼ੇਰੇ ਅਲਾਜ ਚੱਲ ਰਹੇ ਸਨ। ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।

ਦੱਸ ਦਈਏ ਕਿ ਸੁੱਖਦੀਪ ਸੁੱਖੀ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਬਹੁਤ ਸਾਰੇ ਪੰਜਾਬੀ ਗੀਤਾਂ ਤੇ ਸ਼ਾਰਟ ਫ਼ਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਹਨ। ਸੁੱਖਦੀਪ ਸਿੰਘ ਸੁੱਖੀ ਵਲੋਂ ਡਾਇਰੈਕਟ ਕੀਤਾ ਆਖਰੀ ਗੀਤ ‘ਮਿਸਯੂਜ਼’ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ।ਦੱਸ ਦੇਈਏ ਕਿ ਸੁੱਖਦੀਪ ਸੁੱਖੀ ਦੇ ਮਾਤਾ ਦਾ ਅਗਸਤ ’ਚ ਦਿਹਾਂਤ ਹੋਇਆ ਸੀ ।

ਅਜੇ ਉਹ ਇਸ ਦੁੱਖ ਤੋਂ ਉਭਰੇ ਵੀ ਨਹੀਂ ਸਨ ਕਿ ਅਕਤੂਬਰ ਮਹੀਨੇ ਵਿੱਚ ਪਿਤਾ ਵੀ ਅਕਾਲ ਚਲਾਣਾ ਕਰ ਗਏ ਸਨ। ਮਾਤਾ-ਪਿਤਾ ਦੇ ਵਿਛੋੜੇ ਨੇ ਸੁੱਖਦੀਪ ਸੁੱਖੀ ਨੂੰ ਤੋੜਕੇ ਰੱਖ ਦਿੱਤਾ ਸੀ। ਜਿਸ ਕਾਰਨ ਉਹ ਦੁਖੀ ਰਹਿੰਦੇ ਸਨ। ਨਿਰਦੇਸ਼ਕ ਦੇ ਅਚਾਨਕ ਦਿਹਾਂਤ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ, ਸਾਥੀਆਂ ਅਤੇ ਰਿਸ਼ਤੇਦਾਰਾਂ ਨੂੰ ਬਹੁਤ ਵੱਡਾ ਸਦਮਾ ਦੇ ਗਿਆ ਹੈ।ਫ਼ਿਲਮ ਨਿਰਦੇਸ਼ਕ ਸੁੱਖਦੀਪ ਸੁੱਖੀ ਦੀ ਗੱਲ ਕਰੀਏ ਤਾਂ ਉਸ ਨੇ ਇੱਕ ਰੇਡੀਓ ਜੌਕੀ ਵਜੋਂ ਕਾਫੀ ਪ੍ਰਸਿੱਧੀ ਹਾਸਲ ਕੀਤੀ ਅਤੇ ਇੱਕ ਪ੍ਰਤਿਭਾਸ਼ਾਲੀ ਅਦਾਕਾਰ ਵੀ ਸੀ।

ਦੱਸ ਦਈਏ ਕਿ ਸੁੱਖਦੀਪ ਸੁੱਖੀ ਨੇ ਸਾਲ 2018 ਵਿੱਚ ‘ਇਸ਼ਕ ਨਾ ਹੋਵੇ ਰੱਬਾ’ ਵਰਗੀਆਂ ਕੁਝ ਮਸ਼ਹੂਰ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਗੀਤਾਂ ਦਾ ਨਿਰਦੇਰਸ਼ਨ ਵੀ ਕੀਤਾ ਸੀ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਸਾਥੀ ਕਲਾਕਾਰ ਪੋਸਟ ਦੁੱਖ ਜਤਾ ਰਹੇ ਹਨ। ਇਸ ਖਬਰ ਤੋਂ ਬਾਅਦ ਪੂਰੀ ਫਿਲਮੀ ਜਗਤ ਚ ਸੋਗ ਹੈ।।

error: Content is protected !!