ਜਦੋ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ, ਗੁਰੂ ਤੇਗ ਬਹਾਦਰ ਸਹਿਬ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਸਿਖੀ ਪ੍ਰਚਾਰ ਲਈ ਬੰਗਾਲ ਤੇ ਅਸਾਮ ਦੇ ਲੰਮੇ ਦੌਰੇ ਤੇ ਗਏ ਹੋਏ ਸੀ। ਜਦ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦੀ ਖਬਰ ਮਿਲੀ ਤਾਂ ਸਿਖਾਂ ਨੂੰ ਹੁਕਮਨਾਮਾ ਭੇਜਿਆ, ਪਰਿਵਾਰ ਦੀ ਦੇਖ ਰੇਖ ਕਰਨ ਲਈ ਤੇ ਮਾਤਾ ਗੁਜਰੀ ਨੂੰ ਸਨੇਹਾ, ਕੀ ਬਚੇ ਦਾ ਨਾਂ ਗੋਬਿੰਦ ਰਾਇ ਰਖਣਾ। ਇਥੇ ਹੀ ਪੀਰ ਭੀਖਣ ਸ਼ਾਹ ਜੋ ਇਕ ਨਾਮੀ ਮੁਸਲਿਮ ਫਕੀਰਸੀ ਲਖਨੋਰ ਤੋਂ ਚਲ ਕੇ ਆਪਜੀ ਦੇ ਦਰਸ਼ਨ ਕਰਨ ਆਏ ਤੇ ਦਰਸ਼ਨ ਕਰਦਿਆਂ ਸਾਰ ਉਨ੍ਹਾ ਨੂੰ ਹਿੰਦੂ – ਮੁਸਲਮਾਨਾ ਦਾ ਸਾਂਝਾ ਅਲਾਹੀ ਨੂਰ ਹੋਣ ਦਾ ਐਲਾਨ ਕੀਤਾ।ਜਨਮ ਤੋਂ ਲੇਕੇ 5, 1/2 ਸਾਲ ਉਹ ਪਟਨਾ ਜਾ ਇਉਂ ਕਹਿ ਲਉ ਆਨੰਦਪੁਰ ਦਾ ਕਿਲਾ ਛਡਣ ਤਕ ਮਾਤਾ ਗੁਜਰੀ ਦੀ ਦੇਖ ਰੇਖ ਵਿਚ ਰਹੇ।
ਮੁਢਲੀ ਵਿਦਿਆ ਗੁਰਬਾਣੀ. ਗੁਰਮੁਖੀ ਤੇ ਬਿਹਾਰੀ ਇਹਨਾ ਨੇ ਇਥੋਂ ਹੀ ਸਿਖੀ। ਬਚਪਨ ਤੋਂ ਹੀ ਇਨ੍ਹਾ ਦੇ ਸ਼ੋਕ ਬਾਕੀ ਬਚਿਆਂ ਤੋ ਬਿਲਕੁਲ ਅੱਲਗ ਸਨ ਜਿਵੇ ਮਾਰਸ਼ਲ ਗੈਮਸ, ਮੋਕ ਫਾਇਟ ਆਦਿ। ਜਿਤਣ ਵਾਲਿਆਂ ਨੂੰ ਇਨਾਮ ਦੇਣੇ, ਤੀਰ ਕਮਾਨ ਤੇ ਗੁਲੇਲ ਦੇ ਨਿਸ਼ਾਨੇ ਬੰਨਣਾ, ਗੰਗਾ ਵਿਚ ਬੇੜੀ ਚਲਾਣੀ ਤੇ ਅਲਗ ਅਲਗ ਮੋਕਿਆਂ ਤੇ ਫੌਜੀ ਚਾਲਾਂ ਬਾਰੇ ਦੋਸਤਾਂ ਵਿਚ ਬਹਿਸ ਕਰਨਾ। ਕਿਸੇ ਦੇ ਘੜੇ ਤੋੜਨਾ ਤੇ ਕਿਸੇ ਦੀਆ ਪੂਣੀਆਂ ਬਖੇਰਨੀਆਂ ਸਿਰਫ ਇਸ ਕਰਕੇ ਕਿ ਜਦੋਂ ਓਹ ਮਾਤਾ ਜੀ ਕੋਲ ਸ਼ਕਾਇਤ ਲੇਕੇ ਆਓਣ ਤਾਂ ਮਾਤਾ ਜੀ ਓਨ੍ਹਾ ਨੂੰ ਦੂਣੇ ਚੋਣੇ ਪੇਸੇ ਦੇਕੇ ਅਮੀਰ ਕਰ ਦੇਣ।ਸੂਝਵਾਨ ਤੇ ਧਰਮੀ ਮਨੁਖਾਂ ਨੂੰ ਗੋਬਿੰਦ ਰਾਇ ਰਬੀ ਨੂਰ ਦਿਖਦੇ। ਪੰਡਿਤ ਸ਼ਿਵ ਦਾਸ ਆਪਜੀ ਨੂੰ ਕ੍ਰਿਸ਼ਨ ਦਾ ਰੂਪ ਜਾਣ ਕੇ ਸਤਕਾਰਦਾ। ਜਦੋ ਵੀ ਉਹ ਨਦੀ ਦੇ ਕਿਨਾਰੇ ਬੈਠ ਕੇ ਤਪਸਿਆ ਕਰਣ ਵਿਚ ਲੀਨ ਹੁੰਦਾ ਤਾਂ ਗੋਬਿੰਦ ਰਾਏ ਮਲਕੜੇ ਜਹੇ ਆਕੇ ਪੰਡਤ ਦੇ ਕੰਨਾ ਵਿਚ, ” ਪੰਡਤ ਜੀ ਝਾਤ ” ਕਹਿੰਦੇ ਤਾ ਬਜਾਏ ਗੁਸੇ ਦੇ ਉਹ ਬਹੁਤ ਖੁਸ਼ ਹੁੰਦਾ। ਨਵਾਬ ਕਰੀਮ ਤੇ ਨਵਾਬ ਰਹੀਮ ਬਖਸ਼ ਗੁਰੂ ਤੇਗ ਬਹਾਦਰ ਦੇ ਸ਼ਰਧਾਲੂ ਸਨ, ਗੋਬਿੰਦ ਰਾਇ ਨੂੰ ਇਤਨਾ ਪਿਆਰ ਕਰਦੇ ਸੀ ਕੇ ਇਕ ਪਿੰਡ ਤੇ ਦੋ ਬਾਗ ਗੁਰੂ ਸਹਿਬ ਦੇ ਨਾਂ ਲਗਵਾ ਦਿਤੇ।
ਬੰਗਾਲ ਬਿਹਾਰ ਤੇ ਅਸਾਮ ਦੇ ਲੰਬੇ ਪ੍ਰਚਾਰਿਕ ਦੌਰੇ ਮਗਰੋਂ 1675 ਤੇ ਆਸ -ਪਾਸ ਗੁਰੂ ਤੇਗ ਬਹਾਦਰ ਨੇ ਛੇਤੀ ਹੀ ਵਾਪਸ ਆਓਣ ਦਾ ਫੈਸਲਾ ਕਰ ਲਿਆ, ਸ਼ਾਇਦ ਔਰੰਗਜ਼ੇਬ ਦੀਆਂ ਸਖਤੀਆਂ ਦੇ ਕਾਰਨ, ਏਨੀ ਛੇਤੀ ਕਿ ਪੁਤਰ ਦਾ ਮੂੰਹ ਦੇਖਣ ਵੀ ਨਾ ਜਾ ਸਕੇ। ਸੰਗਤਾ ਨੂੰ ਹੁਕਮਨਾਮਾ ਭੇਜਿਆ ਕੀ ਸਾਡੇ ਪਰਿਵਾਰ ਦੀ ਦੇਖ ਰੇਖ ਕਰਨਾ ਤੇ ਮੁੜ ਹੁਕਮਨਾਮਾ ਆਓਣ ਤੇ ਪੰਜਾਬ ਭੇਜ ਦੇਣਾ। 7 ਸਾਲ ਦੇ ਲੰਬੇ ਅਰਸੇ ਪਿਛੋਂ ਗੁਰੂ ਤੇਗ ਬਹਾਦਰ ਵਾਪਿਸ ਆਨੰਦਪੁਰ ਸਾਹਿਬ, ਚਕ ਨਾਨਕੀ ਆਏ ਤੇ ਬਾਦ ਵਿਚ ਪਰਿਵਾਰ ਨੂੰ ਵੀ ਇਥੇ ਸਦ ਲਿਆ।ਗੋਬਿੰਦ ਰਾਇ ਪਟਨਾ ਵਿਚ ਆਪਣੀਆਂ ਬਹੁਤ ਸਾਰੀਆਂ ਯਾਦਾਂ ਛੋੜ ਕੇ ਗਏ ਸੀ , ਆਪਣੇ ਬਚਪਨ ਦੇ ਦੋਸਤ, ਪਟਨਾ ਵਾਸੀ ਜਿਵੇ ਪੰਡਿਤ ਸ਼ਿਵ ਦਤ, ਰਾਜਾ ਫ਼ਤੇਹ ਚੰਦ ਮੈਨੀ ਤੇ ਹੋਰ ਬਹੁਤ ਸਾਰੇ ਪਟਨਾ ਵਾਸੀ ਜਿਨ੍ਹਾਂ ਨਾਲ ਉਨ੍ਹਾ ਦਾ ਵਾਹ ਪਿਆ, ਜੋ ਉਨ੍ਹਾ ਨੂੰ ਬੇਹਦ ਪਿਆਰ ਕਰਦੇ ਸੀ।
ਰਾਜਾ ਫ਼ਤਿਹ ਚੰਦ ਦੇ ਘਰ ਔਲਾਦ ਨਹੀਂ ਸੀ। ਇਕ ਦਿਨ ਅਚਾਨਕ ਜਦ ਰਾਣੀ ਆਪਣੇ ਪੁਤ ਦੀ ਕਾਮਨਾ ਕਰਦੇ ਕਰਦੇ ਧਿਆਨ ਵਿਚ ਜੁੜ ਗਈ ਤਾਂ ਅਚਾਨਕ ਗੋਬਿੰਦ ਰਾਇ ਉਨ੍ਹਾ ਦੀ ਗੋਦੀ ਵਿਚ ਬੈਠ ਗਏ, ‘ ਮਾਂ ਮੈਂ ਆ ਗਿਆ ਹਾਂ “। ਉਸਤੋ ਬਾਦ ਰਾਣੀ ਦੇ ਦਿਲ ਵਿਚ ਪੁਤ ਦੀ ਚਾਹ ਹੀ ਖਤਮ ਹੋ ਗਈ, ਗੋਬਿੰਦ ਰਾਇ ਨੂੰ ਹੀ ਆਪਣਾ ਪੁਤਰ ਸਮਝਣ ਲਗ ਪਏ। ਫਤਹਿ ਚੰਦ ਤੇ ਰਾਣੀ ਬਾਲ ਗੁਰੂ ਨੂੰ ਇਤਨਾ ਪਿਆਰ ਕਰਦੇ ਸੀ ਕਿ ਉਨਾਂ ਦਾ ਘਰ ਹੀ ਗੁਰੂਦਵਾਰਾ ਬਣ ਗਿਆ ਜਿਥੇ ਨਿਤ ਪੂੜੀਆਂ ਛੋਲਿਆਂ ਦਾ ਲੰਗਰ ਬਾਲ ਗੁਰੂ ਤੇ ਉਨ੍ਹਾ ਦੇ ਦੋਸਤਾਂ ਵਾਸਤੇ ਬਣਦਾ, ਤੇ ਓਹ ਬਹੁਤ ਪਿਆਰ ਨਾਲ ਖਾਂਦੇ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.