Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਸਾਨੀਆ ਮਿਰਜ਼ਾ ਤੇ ਸ਼ੋਏਬ ਮਲਿਕ ਬਾਰੇ ਵੱਡੀ ਖਬਰ

ਸਾਨੀਆ ਮਿਰਜ਼ਾ ਤੇ ਸ਼ੋਏਬ ਮਲਿਕ ਬਾਰੇ ਵੱਡੀ ਖਬਰ

ਭਾਰਤੀ ਸਟਾਰ ਟੈਨਿਸ ਪਲੇਅਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਜਲਦ ਹੀ ਵੱਖ ਹੋਣ ਜਾ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨੀ ਮੀਡੀਆ ‘ਚ ਅਫਵਾਹਾਂ ਫੈਲ ਰਹੀਆਂ ਸਨ ਕਿ ਦੋਵਾਂ ਵਿਚਾਲੇ ਕੁਝ ਵੀ ਠੀਕ ਨਹੀਂ ਚੱਲ ਰਿਹਾ ਤੇ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਇਸ ਦੌਰਾਨ ਸਾਨੀਆ ਮਿਰਜ਼ਾ ਨੇ ਵੀ ਸੋਸ਼ਲ ਮੀਡੀਆ ‘ਤੇ ਕੁਝ ਅਜਿਹੀਆਂ ਪੋਸਟਾਂ ਸ਼ੇਅਰ ਕੀਤੀਆਂ ਸਨ, ਜਿਸ ਤੋਂ ਲੱਗਦਾ ਹੈ ਕਿ ਉਹ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹੈ। ਹੁਣ ਸਾਨੀਆ ਅਤੇ ਸ਼ੋਏਬ ਦੇ ਕਰੀਬੀ ਦੋਸਤ ਨੇ ਇਸ ਖ਼ਬਰ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਦੋਵੇਂ ਜਲਦ ਹੀ ਤਲਾਕ ਲੈਣ ਵਾਲੇ ਹਨ ਅਤੇ ਦੋਵਾਂ ਨੇ ਵੱਖ ਰਹਿਣਾ ਸ਼ੁਰੂ ਕਰ ਦਿੱਤਾ ਹੈ। ਅਜਿਹੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਸਾਨੀਆ ਦੁਬਈ ‘ਚ ਰਹਿ ਰਹੀ ਹੈ, ਜਦਕਿ ਸ਼ੋਏਬ ਪਾਕਿਸਤਾਨ ‘ਚ ਰਹਿ ਰਹੇ ਹਨ।

ਜ਼ਿਕਰਯੋਗ ਹੈ ਕਿ ਸਾਨੀਆ ਮਿਰਜ਼ਾ ਨੇ ਪਹਿਲਾਂ ਹੀ ਸੰਕੇਤ ਦੇ ਦਿੱਤੇ ਸੀ ਕਿ ਉਹ ਸ਼ੋਏਬ ਤੋਂ ਖੁਸ਼ ਨਹੀਂ ਹੈ। ਉਨ੍ਹਾਂ ਨੇ ਹਾਲ ਹੀ ‘ਚ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਵੀ ਆਪਣਾ ਦਰਦ ਬਿਆਨ ਕੀਤਾ ਸੀ, ਜਿਸ ਤੋਂ ਲੋਕਾਂ ਨੂੰ ਅੰਦਾਜ਼ਾ ਸੀ ਕਿ ਦੋਵਾਂ ਦਾ ਰਿਸ਼ਤਾ ਜਲਦ ਹੀ ਟੁੱਟਣ ਵਾਲਾ ਹੈ। ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕਰਦਿਆਂ ਸਾਨੀਆ ਨੇ ਲਿਖਿਆ, “ਟੁੱਟੇ ਦਿਲ ਵਾਲੇ ਕਿੱਥੇ ਜਾਂਦੇ ਹਨ?”ਇਸ ਦੇ ਨਾਲ ਹੀ ਸਾਨੀਆ ਨੇ ਆਪਣੇ ਬੇਟੇ ਨਾਲ ਇਕ ਫੋਟੋ ਵੀ ਸ਼ੇਅਰ ਕੀਤੀ ਸੀ, ਜਿਸ ਦੀ ਕੈਪਸ਼ਨ ਵਿੱਚ ਉਸ ਨੇ ਲਿਖਿਆ, “ਇਹ ਪਿਆਰ ਭਰੇ ਪਲ ਤੁਹਾਨੂੰ ਇਨ੍ਹਾਂ ਮੁਸ਼ਕਿਲ ਦਿਨਾਂ ‘ਚੋਂ ਬਾਹਰ ਲਿਆਉਂਦੇ ਹਨ।” ਸਾਨੀਆ ਦੇ ਸੋਸ਼ਲ ‘ਤੇ ਅਜਿਹੀਆਂ ਪੋਸਟਾਂ ਨਾਲ ਪ੍ਰਸ਼ੰਸਕਾਂ ਨੂੰ ਪਹਿਲਾਂ ਹੀ ਉਨ੍ਹਾਂ ਦੇ ਰਿਸ਼ਤੇ ‘ਚ ਖਟਾਸ ਦਾ ਅੰਦਾਜ਼ਾ ਲੱਗ ਗਿਆ ਸੀ।

ਦੱਸ ਦੇਈਏ ਕਿ ਦੋਵਾਂ ਨੇ 12 ਅਪ੍ਰੈਲ 2010 ਨੂੰ ਹੈਦਰਾਬਾਦ ‘ਚ ਰਵਾਇਤੀ ਤਰੀਕੇ ਨਾਲ ਨਿਕਾਹ ਕੀਤਾ ਸੀ। ਨਿਕਾਹ ਦੇ 10 ਸਾਲ ਬਾਅਦ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਸੀ, ਜਿਸ ਦਾ ਨਾਂ ਇਜ਼ਾਨ ਹੈ। ਕੁਝ ਸਮਾਂ ਪਹਿਲਾਂ ਦੋਵਾਂ ਨੂੰ ਇਜ਼ਹਾਨ ਦਾ ਜਨਮਦਿਨ ਮਨਾਉਂਦੇ ਹੋਏ ਇਕੱਠੇ ਦੇਖਿਆ ਗਿਆ ਸੀ। ਸਾਨੀਆ ਨੇ ਇਸ ਸੈਲੀਬ੍ਰੇਸ਼ਨ ਦੀ ਫੋਟੋ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ।

error: Content is protected !!