Home / ਦੁਨੀਆ ਭਰ / ਆਵਲਾ ਖਾਣ ਦੇ ਫਾਇਦੇ ਜਰੂਰ ਸੁਣੋ

ਆਵਲਾ ਖਾਣ ਦੇ ਫਾਇਦੇ ਜਰੂਰ ਸੁਣੋ

ਆਂਵਲੇ ਅਸਰਦਾਰ ਪ੍ਰਾਚੀਨ ਹਰਬਲ ਦਵਾਈਆਂ ‘ਚੋਂ ਇਕ ਹਨ। ਆਂਵਲੇ ਦਾ ਇਸਤੇਮਾਲ ਪ੍ਰਾਚੀਨ ਕਾਲ ਤੋਂ ਬੀਮਾਰੀਆਂ ਦੇ ਇਲਾਜ ਅਤੇ ਬਿਊਟੀ ਲਈ ਕੀਤਾ ਜਾਂਦਾ ਹੈ। ਆਂਵਲੇ ‘ਚ ਵਿਟਾਮਿਨ-ਸੀ, ਕੈਲਸ਼ੀਅਮ, ਫਾਸਫੋਰਸ, ਆਇਰਨ, ਕੈਰੋਟੀਨ, ਵਿਟਾਮਿਨ-ਬੀ ਅਤੇ ਕਾਰਬੋਹਾਈਡ੍ਰੇਟਸ ਵਰਗੇ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਹ ਖਾਣ ‘ਚ ਜਿੰਨੇ ਕੋੜ੍ਹੇ ਅਤੇ ਖੱਟੇ-ਮਿੱਠੇ ਹੁੰਦੇ, ਉਨੇ ਹੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਦਾ ਆਚਾਰ ਅਤੇ ਮਿੱਠਾ ਮੁਰੰਬਾ ਵੀ ਬਣਾਇਆ ਜਾਂਦਾ ਹੈ। ਇਹ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਆਓ ਜਾਣਦੇ ਹਾਂ ਆਂਵਲੇ ਖਾਣ ਨਾਲ ਕੀ-ਕੀ ਹੁੰਦੇ ਹਨ

ਫਾਇਦੇ :-ਵਾਲਾਂ ਲਈ ਫਾਇਦੇਮੰਦ ਵਾਲਾਂ ਦੀ ਕੁਦਰਤੀ ਚਮਕ ਲਈ ਆਂਵਲੇ ਬੇਹੱਦ ਫਾਇਦੇਮੰਦ ਹੁੰਦਾ ਹੈ, ਇਸ ਦੇ ਇਲਾਵਾ ਵਾਲਾਂ ਦੇ ਚਿੱਟੇ ਹੋਣ ਦੀ ਸਮੱਸਿਆ ਘੱਟ ਕਰਨ ਲਈ ਅਤੇ ਝੜਦੇ ਵਾਲਾਂ ਲਈ ਆਂਵਲੇ ਅਸਰਦਾਰ ਸਾਬਤ ਹੁੰਦੇ ਹਨ। ਜੇਕਰ ਤੁਹਾਡੇ ਵਾਲ ਸੁੱਕੇ ਅਤੇ ਪਤਲੇ ਹਨ ਤਾਂ ਰੋਜ਼ਾਨਾ ਵਾਲ ਧੋਣ ਤੋਂ ਪਹਿਲਾਂ ਆਂਵਲਿਆਂ ਦੇ ਤੇਲ ਨਾਲ ਚੰਗੀ ਤਰ੍ਹਾਂ ਮਾਲਿਸ਼ ਕਰਨੀ ਚਾਹੀਦੀ ਹੈ। ਆਂਵਲੇ ਦਾ ਤੇਲ ਵਾਲਾਂ ਲਈ ਇਕ ਵਧੀਆ ਕੰਡੀਸ਼ਨਰ ਦਾ ਕੰਮ ਕਰਦਾ ਹੈ। ਇਸ ਨਾਲ ਵਾਲ ਕਾਲੇ, ਸੰਘਣੇ ਅਤੇ ਚਮਕਦਾਰ ਹੁੰਦੇ ਹਨ।

ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਸਹਾਇਕ ਆਂਵਲੇ ਅੱਖਾਂ ਲਈ ਵਰਦਾਨ ਹਨ। ਇਸ ‘ਚ ਮੌਜੂਦ ਤੱਤ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ‘ਚ ਸਹਾਇਕ ਹੁੰਦੇ ਹਨ। ਖਾਲੀ ਪੇਟ ਆਂਵਲਿਆਂ ਦਾ ਜੂਸ ਪੀਣ ਨਾਲ ਅੱਖਾਂ ਦੀ ਰੌਸ਼ਨੀ ਜਲਦੀ ਘੱਟ ਨਹੀਂ ਹੁੰਦੀ। ਰੋਜ਼ਾਨਾ ਇਕ ਚਮਚਾ ਆਂਵਲਿਆਂ ਦੇ ਪਾਊਡਰ ਨੂੰ ਸ਼ਹਿਦ ਦੇ ਨਾਲ ਲੈਣ ਨਾਲ ਲਾਭ ਮਿਲਦਾ ਹੈ ਅਤੇ ਮੋਤੀਆਬੰਦ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ। ਜੇਕਰ ਤੁਸੀਂ ਡਾਇਬੀਟੀਜ਼ ਦੇ ਮਰੀਜ਼ ਹਨ ਤਾਂ ਆਂਵਲਾ ਤੁਹਾਡੇ ਲਈ ਕੰਮ ਦੀ ਚੀਜ਼ ਹੈ। ਡਾਇਬੀਟੀਜ਼ ਨਾਲ ਜੂਝ ਰਿਹਾ ਵਿਅਕਤੀ ਜੇਕਰ ਆਂਵਲਿਆਂ ਦੇ ਰਸ ਦਾ ਸੇਵਨ ਸ਼ਹਿਦ ਦੇ ਨਾਲ ਕਰਦਾ ਹੈ ਤਾਂ ਉਸ ਨੂੰ ਆਪਣੀ ਬੀਮਾਰੀ ਤੋਂ ਰਾਹਤ ਮਿਲਦੀ ਹੈ।

ਐਸੀਡਿਟੀ ਹੋਵੇਗੀ ਦੂਰ ਆਂਵਲਿਆਂ ਦਾ ਰਸ ਤੁਸੀਂ ਬਾਹਰ ਤੋਂ ਖਰੀਦ ਸਕਦੇ ਹੋ ਜਾਂ ਆਂਵਲਿਆਂ ਨੂੰ ਪੀਸ ਕੇ ਆਂਵਲਿਆਂ ਦਾ ਤਾਜ਼ਾ ਰਸ ਵੀ ਕੱਢ ਸਕਦੇ ਹੋ। ਐਸੀਡਿਟੀ ਤੋਂ ਰਾਹਤ ਪਾਉਣ ਲਈ ਖਾਲੀ ਪੇਟ ਆਂਵਲਿਆਂ ਦਾ ਰਾਸ ਪੀਓ। ਇਸ ਦਾ ਲਗਾਤਾਰ ਸੇਵਨ ਕਰਨ ਨਾਲ ਤੁਸੀਂ ਐਸੀਡਿਟੀ ਦੀ ਮਮੱਸਿਆ ਤੋਂ ਮੁਕਤ ਹੋ ਸਕਦੇ ਹੋ। ਦੋ ਤਿੰਨ ਟੁਕੜੇ ਤਾਜ਼ਾ ਆਂਵਲੇ ਖਾਣ ਨਾਲ ਤੁਸੀਂ ਆਸਾਨੀ ਨਾਲ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ।

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …