Home / ਦੁਨੀਆ ਭਰ / ਇਹ ਮਸ਼ਹੂਰ ਪੰਜਾਬੀ ਹਸਤੀ ਨਹੀ ਰਹੀ

ਇਹ ਮਸ਼ਹੂਰ ਪੰਜਾਬੀ ਹਸਤੀ ਨਹੀ ਰਹੀ

ਪੰਜਾਬੀ ਫ਼ਿਲਮਾਂ ਦੇ ਅਦਾਕਾਰ ਅਤੇ ਨਿਰਦੇਸ਼ਕ ਗੁਰਿੰਦਰ ਡਿੰਪੀ ਦਾ ਦਿਹਾਂਤ ਹੋ ਗਿਆ ਹੈ। ਉੁਨ੍ਹਾਂ ਨੇ 47 ਸਾਲ ਦੀ ਉਮਰ ‘ਚ ਆਖ਼ਰੀ ਸਾਹ ਲਏ। ਉਨ੍ਹਾਂ ਦੇ ਚਲੇ ਜਾਣ ਦੇ ਨਾਲ ਪੰਜਾਬੀ ਇੰਡਸਟਰੀ ‘ਚ ਮਾਤਮ ਛਾ ਗਿਆ ਹੈ । ਦੱਸ ਦਈਏ ਕਿ ਗੁਰਿੰਦਰ ਸਿੰਘ ਸਿੱਧੂ ਮੂਸੇਵਾਲਾ ਦੇ ਪੱਕੇ ਸਾਥੀ ਸਨ ਜਿਨ੍ਹਾਂ ਨੇ ਮੂਸਾ ਜੱਟ ਫਿਲਮ ਲਿਖੀ ਸੀ।। ਦੱਸ ਦਈਏ ਕਿ ਗੁਰਿੰਦਰ ਡਿੰਪੀ ਵੱਲੋਂ ਕਈ ਪੰਜਾਬੀ ਫ਼ਿਲਮਾਂ ਕੀਤੀਆਂ ਗਈਆਂ ਹਨ। ਉਨ੍ਹਾਂ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਡੂੰਘਾ ਸਦਮਾ ਦਿੱਤਾ ਹੈ।।

new

ਦੱਸ ਦਈਏ ਕਿ ਬਿਨੂੰ ਢਿੱਲੋਂ ਨੇ ਪੋਸਟ ਲਿਖਦਿਆਂ ਲਿਖਿਆ ਹੈ ਕਿ ਬੜੇ ਹੀ ਦੁਖੀ ਹਿਰਦੇ ਨਾਲ ਇਹ ਪੋਸਟ ਸਾਂਝੀ ਕਰ ਰਿਹਾ ਹਾਂ ਕਿ ਮੇਰਾ ਵੀਰ ਗੁਰਿੰਦਰ ਡਿੰਪੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ।ਤੇਰੇ ਨਾਲ ਬਿਤਾਏ ਹੋਏ ਸਮੇਂ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਤੈਨੂੰ ਸਾਡੇ ਦਿਲਾਂ ਵਿੱਚ ਹਮੇਸ਼ਾਂ ਜਿਉਂਦਾ ਰੱਖਣਗੀਆਂ।ਪਰ ਵੀਰ ਇਹ ਸਮਾਂ ਅਲਵਿਦਾ ਕਹਿਣ ਦਾ ਨਹੀਂ ਸੀ।ਬਹੁਤ ਜਲਦੀ ਕਰ ਗਿਆ ਤੂੰ।ਪ੍ਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।ਅਲਵਿਦਾ ਦੋਸਤਾ ਅਲਵਿਦਾ।।

ਦੱਸ ਦਈਏ ਕਿ ਪੰਜਾਬੀ ਅਦਾਕਾਰ ਲੇਖਕ ਅਤੇ ਨਿਰਦੇਸ਼ਕ ਗੁਰਿੰਦਰ ਡਿੰਪੀ (Gurinder Dimpy) ਨੇ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਦੱਸ ਦੇਈਏ ਕਿ ਕਲਾਕਾਰ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਫਿਲਮ ‘ਮੂਸਾ ਜੱਟ’ ਲਿਖੀ ਗਈ ਸੀ। ਇਸ ਤੋਂ ਇਲਾਵਾ ਗੁਰਿੰਦਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਜਿਵੇਂ ਕਿ ਲੌਂਗ ਲਾਚੀ, ਕੈਰੀ ਆਨ ਜੱਟਾ 2, ਵਧਾਈਆਂ ਜੀ ਵਧਾਈਆਂ, ਉੜਾ ਏਡਾ (UDA AIDA), ਆਦਿ ਦਾ ਵੀ ਹਿੱਸਾ ਰਹੇ।

newhttps://punjabiinworld.com/wp-admin/options-general.php?page=ad-inserter.php#tab-4

ਜਾਣਕਾਰੀ ਲਈ ਦੱਸ ਦੇਈਏ ਕਿ ਗੁਰਿੰਦਰ ਡਿੰਪੀ ਨੇ 47 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਿਹਾ। ਉਨ੍ਹਾਂ ਦੇ ਚਲੇ ਜਾਣ ਨਾਲ ਨਾ ਸਿਰਫ ਪਰਿਵਾਰ ਬਲਕਿ ਪੰਜਾਬੀ ਸਿਨੇਮਾ ਜਗਤ ਵਿੱਚ ਮਾਤਮ ਹੈ । ਕਿਉਂਕਿ ਗੁਰਿੰਦਰ ਡਿੰਪੀ ਬਹੁਤ ਹੀ ਨੇਕ ਤੇ ਸ਼ਰੀਫ ਇਨਸਾਨ ਸਨ ਜੋ ਹਮੇਸ਼ਾ ਘੱਟ ਬੋਲਦੇ ਸਨ ਤੇ ਆਪਣੇ ਕੰਮ ਨੂੰ ਹੀ ਸਭ ਪਹਿਲਾਂ ਰੱਖਦੇ ਸਨ।।

new

ਦੱਸ ਦਈਏ ਕਿ ਗੁਰਿੰਦਰ ਡਿੰਪੀ ਨੇ ਐਮੀ ਵਿਰਕ, ਬੀਨੂੰ ਢਿੱਲੋਂ, ਗਿੱਪੀ ਗਰੇਵਾਲ, ਨਿੰਜਾ ਅਤੇ ਤਰਸੇਮ ਜਸੜ ਵਰਗੇ ਨਾਮੀ ਫਿਲਮੀ ਸਿਤਾਰਿਆਂ ਨਾਲ ਕੀਤਾ ਹੈ। ਕਲਾਕਾਰ ਵੱਲੋਂ ਕੁਝ ਪੰਜਾਬੀ ਫਿਲਮਾਂ ਜਿਵੇਂ ਕਿ ਲਵ ਯੂ ਬੌਬੀ, ਕਬੱਡੀ ਇੱਕ ਮੁਹੱਬਤ ਅਤੇ ਪੰਜੋ ਦਾ ਨਿਰਦੇਸ਼ਨ ਕੀਤਾ ਗਿਆ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!