ਦੱਸ ਦੇਈਏ ਕੀ ਸੋਨੇ ‘ਤੇ ਚਾਂਦੀ ਦੀਆਂ ਕੀਮਤਾਂ ‘ਚ ਲਗਾਤਾਰ ਉਤਾਰ-ਚੜਾਵ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸੋਨੇ ਦੀਆਂ ਕੀਮਤਾਂ ‘ਚ ਮਾਮੂਲੀ ਗਿਰਾਵਟ ਦਰਜ਼ ਕੀਤੀ ਗਈ ਹੈ। ਉੱਥੇ ਹੀ ਚਾਂਦੀ ਦੀਆਂ ਕੀਮਤਾਂ ‘ਚ ਵੀ ਗਿਰਾਵਟ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਭਾਰਤ ਵਿੱਚ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 46,540 ਹੈ। ਜਦੋਂ ਕਿ ਕੱਲ੍ਹ ਇਸਦੀ ਕੀਮਤ 46,550 ਰੁਪਏ ਸੀ। ਦੂਜੀ ਤਰਫ ਦੇਸ਼ ‘ਚ ਚਾਂਦੀ ਦੀ ਕੀਮਤ 58,900 ਪ੍ਰਤੀ 1 ਕਿਲੋਗ੍ਰਾਮ ਹੈ। ਜੋ ਕੱਲ੍ਹ 59,500 ਰੁਪਏ ਸੀ।
ਚੰਡੀਗੜ੍ਹ ‘ਚ ਵੀ ਸੋਨੇ ਦੀ ਕੀਮਤ ‘ਚ ਗਿਰਾਵਟ ਦਰਜ਼ ਕੀਤੀ ਗਈ ਹੈ। ਅੱਜ 1 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 4,654 ਰੁਪਏ ‘ਤੇ ਚੱਲ ਰਿਹਾ ਹੈ। ਕੱਲ੍ਹ 4,655 ਰੁਪਏ ਸੀ। 8 ਗ੍ਰਾਮ ਸੋਨੇ ਦੀ ਕੀਮਤ 37,272 ਰੁਪਏ ਹੈ। ਜੋ ਕੱਲ 37,240 ਰੁਪਏ ਸੀ।ਅੱਜ 1 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 5,077 ਰੁਪਏ ‘ਤੇ ਚੱਲ ਰਹੀ ਹੈ। ਇਕ ਦਿਨ ਪਹਿਲਾਂ ਇਸਦੀ ਕੀਮਤ 5,078 ਰੁਪਏ ਸੀ। ਇਸਦੇ ਨਾਲ ਹੀ 8 ਗ੍ਰਾਮ ਸੋਨੇ ਦੀ ਕੀਮਤ 40,616 ਰੁਪਏ ਹੈ। ਜੋ ਕੀ ਕੱਲ 40,624 ਰੁਪਏ ਸੀ।
ਜਾਣਕਾਰੀ ਲਈ ਦੱਸ ਦੇਈਏ ਕਿ ਚੰਡੀਗੜ੍ਹ ‘ਚ ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਆਈ ਹੈ। ਭਾਰਤੀ ਬਾਜ਼ਾਰ ‘ਚ 1 ਗ੍ਰਾਮ ਚਾਂਦੀ ਦੀ ਕੀਮਤ 58.90 ਰੁਪਏ ਹੈ। ਜੋ ਕਿ ਕੱਲ 59.50 ਰੁਪਏ ਹੀ ਸੀ। ਇਸਦੇ ਨਾਲ ਹੀ 10 ਗ੍ਰਾਮ ਚਾਂਦੀ ਦੀ ਕੀਮਤ 589 ਰੁਪਏ ‘ਤੇ ਚੱਲ ਰਹੀ ਹੈ।
ਸੋਨੇ ਦੀ ਸ਼ੁੱਧਤਾ ਦੀ ਪਛਾਣ ਕਰਨ ਲਈ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਸਟੈਂਡਰਡਾਈਜ਼ੇਸ਼ਨ ਦੁਆਰਾ ਹਾਲਮਾਰਕ ਦਿੱਤੇ ਜਾਂਦੇ ਹਨ। 24 ਕੈਰੇਟ ਸੋਨੇ ‘ਤੇ 999, 23 ਕੈਰੇਟ ‘ਤੇ 958, 22 ਕੈਰੇਟ ‘ਤੇ 916, 21 ਕੈਰੇਟ ‘ਤੇ 875 ਅਤੇ 18 ਕੈਰੇਟ ‘ਤੇ 750 ਰੁਪਏ। ਜ਼ਿਆਦਾਤਰ ਸੋਨਾ 22 ਕੈਰੇਟ ‘ਚ ਵਿਕਦਾ ਹੈ, ਜਦਕਿ ਕੁਝ ਲੋਕ 18 ਕੈਰੇਟ ਦਾ ਵੀ ਇਸਤੇਮਾਲ ਕਰਦੇ ਹਨ। ਕੈਰੇਟ 24 ਤੋਂ ਵੱਧ ਨਹੀਂ ਹੈ, ਅਤੇ ਕੈਰੇਟ ਜਿੰਨਾ ਉੱਚਾ ਹੋਵੇਗਾ, ਸੋਨਾ ਓਨਾ ਹੀ ਸ਼ੁੱਧ ਹੋਵੇਗਾ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.