Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਅਫਸਾਨਾ ਖਾਨ ਦੀ ਹੋ ਰਹੀ ਜਾਚ

ਅਫਸਾਨਾ ਖਾਨ ਦੀ ਹੋ ਰਹੀ ਜਾਚ

ਵੱਡੀ ਖਬਰ ਆ ਰਹੀ ਹੈ ਅਫਸਾਨਾ ਬਾਰੇ ਜਾਣਕਾਰੀ ਅਨੁਸਾਰ ਹੁਣ ਕੇਂਦਰੀ ਜਾਂਚ ਏਜੰਸੀ (NIA) ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਮਾਮਲੇ ਵਿੱਚ ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ ਤਲਬ ਕੀਤਾ। ਇਸ ਮਾਮਲੇ ‘ਚ ਕੇਂਦਰੀ ਜਾਂਚ ਏਜੰਸੀ NIA ਨੇ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਕਰੀਬ 5 ਘੰਟੇ ਪੁੱਛਗਿੱਛ ਕੀਤੀ। ਮਿਲੀ ਜਾਣਕਾਰੀ ਅਨੁਸਾਰ ਲਾਰੈਂਸ ਗੈਂਗ ਹੋਰ ਵਿੱਚ ਸ਼ਾਮਲ ਹੋਰ ਲੋਕਾਂ ਨੇ ਖੁਲਾਸਾ ਕੀਤਾ ਹੈ ਕਿ ਅਫਸਾਨਾ ਖਾਨ ਬੰਬੀਹਾ ਗਰੁੱਪ ਦੇ ਕਰੀਬੀ ਹੈ। ਹੁਣ ਕੇਂਦਰੀ ਜਾਂਚ ਏਜੰਸੀ NIA ਨੇ ਸਿੱਧੂ ਮੂਸੇਵਾਲਾ ਮਾਮਲੇ ਅਤੇ ਉਨ੍ਹਾਂ ਲੋਕਾਂ ਦੇ ਮਾਮਲੇ ਦੀ ਜਾਂਚ ਵਿੱਚ ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ ਸੰਮਨ ਭੇਜਿਆ ਹੈ। ।ਅਫਸਾਨਾ ਖਾਨ ਹਾਲੀਆ ਛਾਪੇਮਾਰੀ ਦੌਰਾਨ NIA ਦੇ ਰਡਾਰ ‘ਤੇ ਆਈ ਸੀ। ਸੂਤਰਾਂ ਮੁਤਾਬਕ ਮੂਸੇਵਾਲਾ ਨਾਲ ਇਹ ਸਭ ਆਪਸੀ ਦੁਸ਼ਮਣੀ ਕਾਰਨ ਹੋਇਆ ਹੈ। NIA ਹੁਣ ਜਾਂਚ ਕਰੇਗੀ ਕਿ ਸਿੱਧੂ ਲਾਰੇਂਸ ਗਰੁੱਪ ਦੇ ਰਾਡਾਰ ‘ਤੇ ਕਿਉਂ ਸੀ, ਉਸ ਦਾ ਨਾਮ ਵਾਰ-ਵਾਰ ਬੰਬੀਆ ਨਾਲ ਕਿਉਂ ਜੋੜਿਆ ਜਾ ਰਿਹਾ ਸੀ।

ਦੱਸ ਦਈਏ ਐਨਆਈਏ ਨੇ ਬਿਸ਼ਨੋਈ, ਬੰਬੀਹਾ ਅਤੇ ਰਿੰਦਾ ਗਰੁੱਪ ਦੇ ਮੈਂਬਰਾਂ ਸਮੇਤ ਕਈ ਲੋੜੀਂਦੇ ਵਿਰੁੱਧ ਛੇ ਤੋਂ ਵੱਧ ਕੇਸ ਕੀਤੇ ਹਨ।ਪੰਜਾਬ ਪੁਲਿਸ ਦੇ ਅਧਿਕਾਰੀਆਂ ਅਨੁਸਾਰ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਨੇ ਇੱਕ ਵਾਰ ਅਫਸਾਨਾ ਖਾਨ ਨੂੰ ਆਪਣੇ ਲਈ ਗੀਤ ਗਾਉਣ ਦੀ ਪੇਸ਼ਕਸ਼ ਕੀਤੀ ਸੀ, ਪਰ ਬਦਲੇ ਵਿੱਚ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਅਫਸਾਨਾ ਖਾਨ ਨੂੰ ਗੋਲਡੀ ਬਰਾੜ ਅਤੇ ਗੁਰਲਾਲ ਬਰਾੜ ਦੇ ਪਿਛੋਕੜ ਦਾ ਪਤਾ ਲੱਗਾ ਤਾਂ ਉਸਨੇ ਗੁਰਲਾਲ ਬਰਾੜ ਲਈ ਗੀਤ ਗਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਹ ਗੱਲ ਸਿੱਧੂ ਮੂਸੇਵਾਲਾ ਨੂੰ ਵੀ ਦੱਸ ਦਿੱਤੀ ਸੀ।

ਦਸ ਦਈਏ ਕਿ ਗਾਇਕਾ ਅਫਸਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਇੱਕ ਪੋਸਟ ਪਾਈ ਹੈ, ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਮੈਂ ਭਲਕੇ ਦੁਪਹਿਰ ਦੋ ਵਜੇ ਸਿੱਧੂ ਨੂੰ ਜਸਟਿਸ ਮਾਮਲੇ ਵਿੱਚ ਕੁਝ ਖਾਸ ਗੱਲਾਂ ਕਰਾਂਗੀ।ਅਫਸਾਨਾ ਖਾਨ ਸਿੱਧੂ ਮੂਸੇਵਾਲਾ ਦੀ ਬਹੁਤ ਕਰੀਬੀ ਦੋਸਤ ਸੀ। ਦੋਵੇਂ ਕਈ ਹਿੱਟ ਪੰਜਾਬੀ ਗੀਤਾਂ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ ਅਤੇ ਕਈ ਸ਼ੋਅਜ਼ ਵਿੱਚ ਇਕੱਠੇ ਪਰਫਾਰਮ ਕਰ ਚੁੱਕੇ ਹਨ। ਉਹ ਆਪਣੇ ਆਪ ਨੂੰ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਦੱਸਦੀ ਹੈ। ਦੱਸ ਦਈਏ ਕਿ ਗਾਇਕਾ ਅਫਸਾਨਾ ਖਾਨ ਨੇ ਸਰਗੁਣ ਮਹਿਤਾ ਅਤੇ ਹਾਰਡੀ ਸੰਧੂ ਨਾਲ ‘ਤਿਤਲੀਆਂ’ ਵਰਗੇ ਹਿੱਟ ਗੀਤ ਦਿੱਤੇ ਹਨ। ਇਸ ਤੋਂ ਇਲਾਵਾ ਬਿੱਗ ਬੌਸ 15 ਵਿੱਚ ਵੀ ਭਾਗੀਦਾਰ ਸੀ।

Check Also

Navigating King Casino Online feels surprisingly straightforward for newcomers

Navigating king casino online presents a clean layout and intuitive menus that help newcomers feel at ease while getting accustomed to its features, inviting a smooth start to their experience.