Home / ਦੁਨੀਆ ਭਰ / ਇਨ੍ਹਾਂ ਲੋਕਾਂ ਦੀ ਖੁੱਲ੍ਹੀ ਕਿਸਮਤ

ਇਨ੍ਹਾਂ ਲੋਕਾਂ ਦੀ ਖੁੱਲ੍ਹੀ ਕਿਸਮਤ

ਕਈ ਲੋਕਾਂ ਵੱਲੋਂ ਜਿਥੇ ਆਪਣੀ ਕਿਸਮਤ ਅਜ਼ਮਾਉਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਹਨ ਉੱਥੇ ਹੀ ਕਈ ਵਾਰ ਰੱਬ ਉਨ੍ਹਾਂ ਨੂੰ ਛੱਪਰ ਪਾੜ ਕੇ ਦਿੰਦਾ ਹੈ। ਜਿਸ ਨਾਲ ਉਹਨਾਂ ਲੋਕਾਂ ਦੀ ਜ਼ਿੰਦਗੀ ਰਾਤੋ ਰਾਤ ਬਦਲ ਜਾਂਦੀ ਹੈ ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਹੁਣ ਏਥੇ ਤੁੱਕੇ ਨਾਲ ਗਰੀਬ ਦੀ ਕਿਸਮਤ ਖੁੱਲ੍ਹ ਗਈ ਹੈ , ਜੋ ਰਾਤੋ ਰਾਤ ਕਰੋੜਪਤੀ ਬਣ ਗਿਆ। ਦੱਸ ਦਈਏ ਕਿ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 63 ਸਾਲਾਂ ਦੇ ਲੂਥਰ ਡਾਊਡੀ ਨਾਮ ਦੇ ਵਿਅਕਤੀ ਨੇ ਲਾਟਰੀ ਜਿੱਤ ਕੇ ਕਰੋੜਪਤੀ ਬਣਨ ਦਾ ਮਾਣ ਹਾਸਲ ਕੀਤਾ ਹੈ।

ਦੱਸਿਆ ਗਿਆ ਹੈ ਕਿ ਇਸ ਵਿਅਕਤੀ ਵੱਲੋਂ ਜਿੱਥੇ 3 ਨੰਬਰ ਦੀ ਚੋਣ ਆਪ ਹੀ ਕੰਪਿਊਟਰ ਤੇ ਕੀਤੀ ਗਈ ਸੀ। ਕਿਉਂਕਿ ਨੰਬਰ ਤੇ ਉਸਦੀ ਰੇਸਿੰਗ ਕਾਰ ਦਾ ਨੰਬਰ ਸੀ ਅਤੇ ਉਸ ਵੱਲੋਂ ਇਹ ਤੁੱਕਾ ਹੀ ਲਗਾਇਆ ਗਿਆ ਸੀ। ਜਿੱਥੇ ਉਸ ਵਿਅਕਤੀ ਦੀ ਕਿਸਮਤ ਰਾਤੋ-ਰਾਤ ਚਮਕ ਗਈ ਅਤੇ ਕਬਰ ਪੁੱਟਣ ਵਾਲਾ ਇਹ ਗਰੀਬ ਵਿਅਕਤੀ 2 ਕਰੋੜ ਰੁਪਏ ਦੀ ਲਾਟਰੀ ਜਿੱਤ ਗਿਆ ਹੈ।

ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਉਸ ਵਿਅਕਤੀ ਵੱਲੋਂ ਦੱਸਿਆ ਗਿਆ ਹੈ ਕਿ ਜਿੱਤੀ ਹੋਈ ਰਕਮ ਦੇ ਨਾਲ ਜਿੱਥੇ ਉਹ ਆਪਣਾ ਕਰਜ਼ਾ ਉਤਰੇਗਾ ਅਤੇ ਉਹ ਇਸ ਸਾਲ ਦੇ ਅਖੀਰ ਤੱਕ ਸੇਵਾ ਮੁਕਤ ਹੋਣ ਬਾਰੇ ਵੀ ਸੋਚ ਰਿਹਾ ਹੈ। ਉੱਥੇ ਹੀ ਉਸ ਵੱਲੋਂ ਆਪਣੇ ਆਂਢ-ਗੁਆਂਢ ਦੇ ਲੋਕਾਂ ਦੀ ਮਦਦ ਵੀ ਕੀਤੀ ਜਾਵੇਗੀ।

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …