Home / ਦੁਨੀਆ ਭਰ / ਇਹ ਨੁਸਖਾ ਜਰੂਰ ਸੁਣੋ ਜੀ ਸਾਰੇ

ਇਹ ਨੁਸਖਾ ਜਰੂਰ ਸੁਣੋ ਜੀ ਸਾਰੇ

ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ Daily Sehat Punjabi ਤੇ ਅੱਜ ਦਾ ਵਿਸ਼ਾ ਹੈ ਕਿ ਸਾਨੂੰ ਰਾਤ ਦੇ ਸਮੇਂ ਜਾਣੋ ਕਿਹੜੇ ਪਾਸੇ ਸੌਣਾ ਸਭ ਤੋਂ ਜ਼ਿਆਦਾ ਸਹੀ ਹੁੰਦਾ ਹੈ ‘ਸੱਜੇ’ ਜਾਂ ‘ਖੱਬੇ’।। ਸਿਹਤ ਦੇ ਲਈ ਖਾਣਾ ਪੀਣਾ ਜਿੰਨਾ ਜ਼ਰੂਰੀ ਹੁੰਦਾ ਹੈ, ਉਨ੍ਹਾਂ ਹੀ ਰਾਤ ਨੂੰ ਸੌਣਾ ਜ਼ਰੂਰੀ ਹੁੰਦਾ ਹੈ। ਚੰਗੀ ਨੀਂਦ ਦਿਮਾਗ ਨੂੰ ਸ਼ਾਂਤ ਰੱਖਦੀ ਹੈ ਅਤੇ ਸਰੀਰ ਨੂੰ ਊਰਜਾ ਦਿੰਦੀ ਹੈ, ਜਿਸ ਨਾਲ ਅਸੀਂ ਪੂਰਾ ਦਿਨ ਕੰਮ ਸਹੀ ਤਰੀਕੇ ਨਾਲ ਕਰ ਸਕਦੇ ਹਾਂ। ਤੁਹਾਡੇ ਸੋਣ ਦਾ ਸਮਾਂ, ਤੁਹਾਡੀ ਹਾਲਤ ਅਤੇ ਦਿਸ਼ਾ ਤੁਹਾਡੀ ਸਿਹਤ ਨਿਰਧਾਰਿਤ ਕਰਦੀ ਹੈ। ਕਈ ਵਾਰ ਗਲਤ ਪੋਜੀਸ਼ਨ ਵਿੱਚ ਸੌਣ ਦੀ ਵਜ੍ਹਾ ਨਾਲ ਵਾਰ-ਵਾਰ ਨੀਂਦ ਖੁੱਲ੍ਹਦੀ ਹੈ ਅਤੇ ਨੀਂਦ ਖ਼ਰਾਬ ਹੁੰਦੀ ਹੈ, ਜਿਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ। ਇਸ ਲਈ ਸੋਣ ਦਾ ਸਹੀ ਤਰੀਕਾ ਅਪਣਾਓ। ਸਾਨੂੰ ਹਮੇਸ਼ਾ ਖੱਬੇ ਪਾਸੇ ਲੇਟ ਕੇ ਸੌਣਾ ਚਾਹੀਦਾ ਹੈ। ਆਯੁਰਵੇਦ ਤੇ ਡਾਕਟਰ ਸਾਰੇ ਖੱਬੇ ਪਾਸੇ ਸੌਣ ਨੂੰ ਕਹਿੰਦੇ ਹਨ ਪਰ ਖੱਬੇ ਪਾਸੇ ਕਿਉਂ ਸੌਣਾ ਚਾਹੀਦਾ ਹੈ? ਇਸਦੇ ਕੀ ਫ਼ਾਇਦੇ-ਨੁਕਸਾਨ ਹਨ ਅਤੇ ਇਸ ਤਰ੍ਹਾਂ ਸੌਂਣਾ ਹੀ ਕਿਉਂ ਸਭ ਤੋਂ ਠੀਕ ਹੈ?

new

1. ਖੂਨ ਦਾ ਵਹਾਅ ਠੀਕ ਰਹਿੰਦਾ ਖੱਬੇ ਪਾਸੇ ਸੌਣ ਨਾਲ ਖੂਨ ਦਾ ਵਹਾਅ ਠੀਕ ਰਹਿੰਦਾ ਹੈ। ਇਹ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ । 2. ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ ਦਿਲ
ਖੱਬੇ ਪਾਸੇ ਸੋਣਾ ਤੁਹਾਡੀ ਸਰੀਰਕ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ। ਇਸ ਨਾਲ ਤੁਹਾਡੇ ਦਿਲ ‘ਤੇ ਜ਼ਿਆਦਾ ਦਬਾਅ ਨਹੀਂ ਪੈਂਦਾ ਅਤੇ ਦਿਲ ਬਿਹਤਰ ਤਰੀਕੇ ਨਾਲ ਕੰਮ ਕਰ ਪਾਉਂਦਾ ਹੈ। ਦਿਲ ਦੇ ਠੀਕ ਤਰ੍ਹਾਂ ਕੰਮ ਕਰਨ ਕਾਰਨ ਤੁਸੀਂ ਵੀ ਸਿਹਤਮੰਦ ਰਹਿੰਦੇ ਹੋ। 3. ਗਰਭਵਤੀ ਜਨਾਨੀਆਂ ਲਈ ਸਭ ਤੋਂ ਸਹੀ ਗਰਭਵਤੀ ਔਰਤਾਂ ਲਈ ਖੱਬੇ ਪਾਸੇ ਸੋਣਾ ਬਿਹਤਰ ਹੁੰਦਾ ਹੈ ਕਿਉਂਕਿ ਇਸ ਨਾਲ ਢਿੱਡ ‘ਚ ਪਲ ਰਹੇ ਬੱਚੇ ਦੀ ਸਿਹਤ ‘ਤੇ ਬੁਰਾ ਅਸਰ ਨਹੀਂ ਪੈਂਦਾ। ਇਸ ਦੇ ਇਲਾਵਾ ਹੱਥਾਂ ਅਤੇ ਪੈਰਾਂ ‘ਚ ਸੋਜ ਦੀ ਸਮੱਸਿਆ ਨਹੀਂ ਹੁੰਦੀ। ਸਰੀਰ ‘ਚ ਖੂਨ ਦੀ ਗਤੀ ਠੀਕ ਰਹਿੰਦੀ ਹੈ ਅਤੇ ਨੀਂਦ ਵੀ ਚੰਗੀ ਆਉਂਦੀ ਹੈ।

4. ਪਾਚਨ ਤੰਤਰ ਸਹੀ ਰਹਿੰਦਾ ਖੱਬੇ ਪਾਸੇ ਸੋਣ ਨਾਲ ਭੋਜਨ ਚੰਗੀ ਤਰ੍ਹਾਂ ਪੱਚ ਜਾਂਦਾ ਹੈ ਅਤੇ ਪਾਚਨ ਤੰਤਰ ‘ਤੇ ਜ਼ਿਆਦਾ ਦਬਾਅ ਨਹੀਂ ਪੈਂਦਾ। ਖੱਬੇ ਪਾਸੇ ਸੋਣ ਨਾਲ ਸਰੀਰ ‘ਚ ਜਮਾਂ ਹੋਣ ਵਾਲੇ ਜ਼ਹਿਰੀਲੇ ਪਦਾਰਥ ਲਸਿਕਾ ਤੰਤਰ ਦੁਆਰਾ ਬਾਹਰ ਨਿਕਲ ਜਾਂਦੇ ਹਨ। ਪੇਟ ‘ਚੋਂ ਕਬਜ਼ ਦੀ ਸ਼ਿਕਾਇਤ ਦੂਰ ਕਰਨ ਲਈ ਖੱਬੇ ਪਾਸੇ ਸੋਣਾ ਸਹੀ ਹੁੰਦਾ ਹੈ। 5. ਘਰਾੜੇ ਨਹੀਂ ਆਉਂਦੇ
ਜਿਹੜੇ ਲੋਕ ਸੌਂਦੇ ਸਮੇਂ ਘਰਾੜੇ ਮਾਰਦੇ ਹਨ, ਉਨ੍ਹਾਂ ਨੂੰ ਸਹੀ ਦਿਸ਼ਾ ’ਚ ਸੌਣਾ ਚਾਹੀਦਾ ਹੈ। ਇਸੇ ਲਈ ਘਰਾੜੇ ਮਾਰਨ ਵਾਲੇ ਲੋਕਾਂ ਨੂੰ ਖੱਬੇ ਪਾਸੇ ਸੌਂਣਾ ਚਾਹੀਦਾ ਹੈ, ਜਿਸ ਨਾਲ ਘਰਾੜੇ ਨਹੀਂ ਆਉਂਦੇ।

newhttps://punjabiinworld.com/wp-admin/options-general.php?page=ad-inserter.php#tab-4

6. ਪਿੱਠ ਅਤੇ ਗਰਦਨ ਵਿੱਚ ਦਰਦ ਤੋਂ ਰਾਹਤ ਖੱਬੇ ਪਾਸੇ ਸੌਣ ਨਾਲ ਭੋਜਨ ਪਚਾਉਣ ਵਿੱਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਸ ਦਿਸ਼ਾ ’ਚ ਸੌਣ ਨਾਲ ਪਿੱਠ ਅਤੇ ਗਰਦਨ ਵਿੱਚ ਦਰਦ ਤੋਂ ਰਾਹਤ ਵੀ ਮਿਲਦੀ ਹੈ। ਆਪਣੇ ਚੈਨਲ daily sehat punjabi ਨੂੰ ਲਾਇਕ ਤੇ subscribe ਜਰੂਰ ਕਰੋ ਜੀ ਤੇ ਵੀਡੀਓ ਨੂੰ ਸਭ ਦੇ ਭਲੇ ਲਈ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ।।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!