Home / ਦੁਨੀਆ ਭਰ / ਕੈਨੇਡਾ ‘ਚ ਵਿਦਿਆਰਥੀਆਂ ਬਾਰੇ ਵੱਡੀ ਖਬਰ

ਕੈਨੇਡਾ ‘ਚ ਵਿਦਿਆਰਥੀਆਂ ਬਾਰੇ ਵੱਡੀ ਖਬਰ

ਬਰੈਂਪਟਨ – ਕੈਨੇਡਾ ਵਿਚ ਮਹਿੰਗਾਈ ਬੀਤੇ ਦਹਾਕਿਆਂ ਨਾਲੋਂ ਸਭ ਤੋਂ ਉੱਚ ਪੱਧਰ ‘ਤੇ ਹੈ ਅਤੇ ਇਸੇ ਮਹਿੰਗਾਈ ਕਰ ਕੇ ਪੰਜਾਬ ਤੋਂ ਜਾਣ ਵਾਲੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। 1980 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਮਹਿੰਗਾਈ ਦਰ 7 ਫ਼ੀਸਦੀ ਤੋਂ ਉੱਪਰ ਪਹੁੰਚ ਗਈ ਹੈ। ਅਗਸਤ 2021 ਦੇ ਮੁਕਾਬਲੇ ਅਗਸਤ 2022 ਵਿਚ ਖਾਣ-ਪੀਣ ਦਾ ਸਾਮਾਨ 10.8 ਫ਼ੀਸਦੀ ਤੱਕ ਮਹਿੰਗਾ ਹੋ ਚੁੱਕਾ ਹੈ। ਉੱਥੇ ਕਮਰੇ ਦੇ ਕਿਰਾਏ ਵੀ ਦੁੱਗਣੇ ਹੋ ਗਏ ਹਨ। ਬੀਤੇ ਸਾਲ ਜਿੱਥੇ 2 ਬੈੱਡਰੂਮ ਦਾ ਕਿਰਾਇਆ 1100-1200 ਡਾਲਰ ਦਾ ਮਿਲਦਾ ਸੀ, ਉੱਥੇ ਹੁਣ 2500 ਡਾਲਰ ਤੱਕ ਪਹੁੰਚ ਗਿਆ ਹੈ। ਜਿੱਥੇ ਸਿੰਗਲ ਕਮਰਾ ਜੋ ਪਿਛਲੇ ਸਾਲ 800-900 ਡਾਲਰ ਵਿਚ ਮਿਲ ਜਾਂਦਾ ਸੀ, ਇਸ ਸਮੇਂ 1500-1600 ਡਾਲਰ ਵਿਚ ਮਿਲ ਰਿਹਾ ਹੈ। ਹਾਲਾਤ ਇਹ ਹਨ ਕਿ ਪੰਜਾਬ ਦੇ ਸੈਂਕੜੇ ਵਿਦਿਆਰਥੀਆਂ ਨੂੰ ਗੁਰਦੁਆਰਿਆਂ ਵਿਚ ਰਹਿਣਾ ਅਤੇ ਲੰਗਰ ਖਾ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ।

new

ਦੱਸ ਦਈਏ ਕਿ ਬਰੈਂਪਟਨ ਵਿਚ ਦੋ ਗੁਰਦੁਆਰਿਆਂ ਦਾ ਪ੍ਰਬੰਧਨ ਕਰ ਰਹੇ ਕਮੇਟੀ ਦੇ ਅਹੁਦੇਦਾਰ ਹਰਵਿੰਦਰ ਰੂਬੀ ਨੇ ਦੱਸਿਆ ਕਿ ਕਿਰਾਏ ਅਤੇ ਮਹਿੰਗਾਈ ਨੇ ਵਿਦਿਆਰਥੀਆਂ ਲਈ ਹਾਲਾਤ ਮੁਸ਼ਕਲ ਕਰ ਦਿੱਤੇ ਹਨ। ਸਾਡੇ ਦੋਵਾਂ ਗੁਰਦੁਆਰਿਆਂ ਵਿਚ ਇਕ ਦਿਨ ਵਿਚ ਕਰੀਬ 3500 ਲੋਕ ਲੰਗਰ ਖਾਣ ਆਉਂਦੇ ਹਨ, ਉਸ ਵਿਚ ਅਧੇ ਤੋਂ ਵੱਧ ਵਿਦਿਆਰਥੀ ਹੁੰਦੇ ਹਨ। ਉਹਨਾਂ ਕਿਹਾ ਕਿ ਅਸੀਂ ਵੀ ਖੁੱਲ੍ਹੇ ਦਿਲ ਨਾਲ ਉਹਨਾਂ ਦੀ ਸੇਵਾ ਕਰਦੇ ਹਾਂ। ਅਸੀਂ ਵਿਦਿਆਰਥੀਆਂ ਨੂੰ ਕੁਝ ਦਿਨ ਲਈ ਕਮਰਾ ਵੀ ਦਿੰਦੇ ਹਾਂ। ਜੇਕਰ ਕਿਸੇ ਨੂੰ ਆਰਥਿਕ ਮਦਦ ਦੀ ਲੋੜ ਹੈ ਤਾਂ ਉਹ ਵੀ ਕਰਦੇ ਹਾਂ।

ਦੱਸ ਦਈਏ ਕਿ ਉਹਨਾਂ ਨੇ ਦੱਸਿਆ ਕਿ ਅਜਿਹਾ ਨਹੀਂ ਹੈ ਕਿ ਕੈਨੇਡਾ ਵਿਚ ਕੰਮ ਦੀ ਕਮੀ ਹੈ ਸਗੋਂ 10 ਲੱਖ ਤੋਂ ਵੱਧ ਲੋਕਾਂ ਨੂੰ ਵੱਖ-ਵੱਖ ਖੇਤਰਾਂ ਵਿਚ ਕਾਮਿਆਂ ਦੀ ਲੋੜ ਹੈ। ਬਹੁਤ ਸਾਰੇ ਵਿਦਿਆਰਥੀ ਦੋ-ਦੋ ਸ਼ਿਫਟਾਂ ਵਿਚ ਕੰਮ ਕਰ ਕੇ ਆਪਣਾ ਖਰਚ ਕੱਢ ਰਹੇ ਹਨ। ਵਿਦਿਆਰਥੀਆਂ ਦੇ ਕਮਰੇ ਦੇ ਕਿਰਾਏ ਵਿਚ ਹਰ ਮਹੀਨੇ 400-500 ਡਾਲਰ ਦਾ ਖਰਚਾ ਵਧਿਆ ਹੈ। ਇਸ ਤੋਂ ਇਲਾਵਾ ਟਰਾਂਸਪੋਰਟ ‘ਤੇ 150 ਡਾਲਰ, ਵ੍ਹੀਕਲ/ਮੋਬਾਈਲ ‘ਤੇ 200 ਡਾਲਰ ਅਤੇ ਖਾਣ-ਪੀਣ ਦੇ ਸਾਮਾਨ ‘ਤੇ 150-300 ਡਾਲਰ ਦਾ ਖਰਚ ਵਧਿਆ ਹੈ।ਜਾਣਕਾਰੀ ਮੁਤਾਬਕ ਹਰ ਵਿਦਿਆਰਥੀ ਦਾ ਮਹੀਨਾਵਾਰ ਖਰਚ 800 ਤੋਂ 900 ਰੁਪਏ ਡਾਲਰ ਤੱਕ ਵਧ ਗਿਆ ਹੈ,ਜੋ ਭਾਰਤੀ ਰੁਪਏ ਵਿਚ 50 ਤੋਂ 55 ਹਜ਼ਾਰ ਰੁਪਏ ਮਹੀਨਾ ਹੈ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!