Home / ਦੁਨੀਆ ਭਰ / ਭਾਈ ਅੰਮ੍ਰਿਤਪਾਲ ਦੀ ਹੋਈ ਦਸਤਾਰਬੰਦੀ

ਭਾਈ ਅੰਮ੍ਰਿਤਪਾਲ ਦੀ ਹੋਈ ਦਸਤਾਰਬੰਦੀ

ਭਾਈ ਅੰਮ੍ਰਿਤਪਾਲ ਸਿੰਘ (ਵਾਰਿਸ ਪੰਜਾਬ ਦੇ) ਦੀ ਸੰਤਾਂ ਦੇ ਜੱਦੀ ਪਿੰਡ ਵਿੱਖੇ ਹੋਈ ਦਸਤਾਰ ਬੰਦੀ ! ਗੂੰਜੇ ਬੋਲੇ ਸੋ ਨਿਹਾਲ ਦੇ ਜੈਕਾਰੇ !ਭਾਈ ਅਮ੍ਰਿਤਪਾਲ ਸਿੰਘ ਜੀ ਦਸਤਾਰ ਬੰਦੀ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾ, ਅਕਾਲਪੁਰਖ ਕਿਰਪਾ ਕਰਨ ਏਸੇ ਤਰ੍ਹਾਂ ਸੰਗਤਾਂ ਦਾ ਪਿਆਰ ਵਰਸਦਾ ਰਹੇ….ਆਹ ਸਿਰਫ ਹੁਣ ਦਸਤਾਰ ਨਹੀਂ, ਇਸ ਦੇ ਕੱਲੇ ਕੱਲੇ ਲੜ ਵਿਚ ਕਈ ਕਈ ਜਿੰਮੇਵਾਰੀਆ ਨੇ।
ਵਾਹਿਗੁਰੂ ਅੰਮ੍ਰਿਤਪਾਲ ਸਿੰਘ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ।

new

ਦੱਸ ਦਈਏ ਕਿ ਅੱਜ 29 ਸਤੰਬਰ 2022 ਦੀ ਸਵੇਰ 10 ਵਜੇ ਤੱਕ ਗੁਰਦੁਆਰਾ ਸੰਤ ਖਾਲਸਾ(ਪਿੰਡ ਰੋਡੇ, ਮੋਗਾ) ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈ ਪਾਏ ਗਏ । 10 ਵਜੇ ਤੋਂ 3 ਵਜੇ ਤੱਕ ਸਟੇਡੀਅਮ ਵਿਚ ਖੁੱਲ੍ਹੇ ਪੰਡਾਲ ਅੰਦਰ ਦੀਵਾਨ ਸੱਜਣਗੇ ਅਤੇ ਬੁਲਾਰੇ ਆਪਣੇ ਵਿਚਾਰ ਪੇਸ਼ ਕੀਤੇ । ਭਾਈ ਅਮ੍ਰਿਤਪਾਲ ਸਿੰਘ ਦੀ ਦਸਤਾਰ ਬੰਦੀ ਹੋਈ । ਆਪ ਜੀ ਨੇ ਹੁੰਮ ਹੁਮਾ ਕੇ ਪਹੁੰਚ ਰਹੀਆਂ ਸੰਗਤਾਂ ਜੀ।

ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਆਪਣੇ ਆਪ ਬਾਰੇ ਕਹਿੰਦੇ ਹਨ,”ਚਾਹੇ ਤਾਂ ਕੋਈ ਮੈਨੂੰ ਛੋਟਾ ਭਰਾ ਮੰਨ ਸਕਦਾ ਹੈ ਜਾਂ ਵੱਡਾ ਭਰਾ, ਮੇਰੀ ਉਮਰ ਵੀ ਐਨੀ ਕੁ ਹੈ।”’ਅੰਮ੍ਰਿਤਪਾਲ ਸਿੰਘ ਆਪ ਕੁਝ ਨਹੀਂ ਹੈ, ਇਸ ਸੰਘਰਸ਼ ਦੇ ਰਾਹ ਉੱਤੇ ਬਹੁਤ ਬੰਦੇ ਆਏ ਅਤੇ ਗਏ, ਅੰਮ੍ਰਿਤਪਾਲ ਸਿੰਘ ਉਨ੍ਹਾਂ ਵਿੱਚੋਂ ਇੱਕ ਹੈ।”
ਅੰਮ੍ਰਿਤਪਾਲ ਸਿੰਘ ਇੱਕ ਮੀਡੀਆ ਇੰਟਰਵਿਊ ਵਿੱਚ ਦੱਸਦੇ ਹਨ ਕਿ ਉਨ੍ਹਾਂ ਦਾ ਜਨਮ ਤੇ ਪਾਲਣ-ਪੋਸ਼ਣ ਅੰਮ੍ਰਿਤਸਰ ਦੇ ਜੱਦੂਖੇੜ੍ਹਾ ਪਿੰਡ ਵਿੱਚ ਹੋਇਆ ਹੈ।

newhttps://punjabiinworld.com/wp-admin/options-general.php?page=ad-inserter.php#tab-4

ਉੱਥੇ ਹੀ ਸਕੂਲੀ ਪੜ੍ਹਾਈ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਦੱਸਣ ਮੁਤਾਬਕ ਉਹ ਰੁਜ਼ਗਾਰ ਦੀ ਭਾਲ ਵਿੱਚ ਅਰਬ ਚਲੇ ਗਏ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਲਦੀ ਕਿਤੇ ਲੋਕਾਂ ਵਿੱਚ ਘੁਲਦੇ ਮਿਲਦੇ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦੇ ਬਹੁਤ ਜ਼ਿਆਦਾ ਦੋਸਤ ਹਨ।
ਇੱਕ ਇੰਟਰਵਿਊ ਮੁਤਾਬਕ ਉਨ੍ਹਾਂ ਨੇ ਦਾਅਵਾ ਕੀਤਾ ਕਿ ਦੁਬਈ ਰਹਿਣ ਦੌਰਾਨ ਉਨ੍ਹਾਂ ਨੇ ਉੱਥੋਂ ਦੀਆਂ ਮਸ਼ਹੂਰ ਇਮਾਰਤਾਂ, ਜਿਨ੍ਹਾਂ ਨੂੰ ਦੇਖਣ ਦੂਰੋਂ-ਦੂਰੋਂ ਲੋਕ ਆਉਂਦੇ ਹਨ, ਉਹ ਵੀ ਨਹੀਂ ਦੇਖੀਆਂ।

new

ਪੜ੍ਹਨ ਬਾਰੇ ਉਹ ਦੱਸਦੇ ਹਨ ਕਿ ਸਕੂਲ ਦੌਰਾਨ ਪੜ੍ਹਾਈ ਵਿੱਚ ਦਿਲਚਸਪੀ ਨਹੀਂ ਸੀ ਅਤੇ ਉਸ ਤੋਂ ਬਾਅਦ ਦੁਬਈ ਚਲੇ ਗਏ ਅਤੇ ਫਿਰ ਵਖ਼ਤ ਨਹੀਂ ਮਿਲਿਆ।ਉਹ ਕਹਿੰਦੇ ਹਨ, ”ਕੰਠ (ਗੁਰੂ ਗ੍ਰੰਥ ਸਾਹਿਬ) ਹੋਣਾ ਤਾਂ ਬਹੁਤ ਜਿਹੜੀਆਂ ਉੱਚੀਆਂ ਰੂਹਾਂ ਨੇ, ਉਨ੍ਹਾਂ ਨੂੰ ਹੁੰਦਾ ਹੈ। ਅਸੀਂ ਤਾਂ ਬਾਣੀ ਸ਼ੁੱਧ ਪੜ੍ਹ ਲਈਏ ਉਹੀ ਬਹੁਤ ਹੈ।””ਗੁਰ ਇਤਿਹਾਸ, ਸਿੱਖ ਇਤਿਹਾਸ ਬਾਰੇ ਪੜ੍ਹਿਆ ਹੈ, ਉਹ ਵੀ ਸੀਮਤ ਪੜ੍ਹਿਆ ਹੈ ਪਰ ਜਿਹੜਾ ਪੜ੍ਹਿਆ, ਉਹ ਮਾਹਰਾਜ ਦੀ ਕਿਰਪਾ ਨਾਲ ਸਮਝ ਆ ਗਿਆ ਸੀ।”

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!