ਗਿੱਪੀ ਗਰੇਵਾਲ ਦਾ ਬੇਟਾ ਸ਼ਿੰਦਾ ਗਰੇਵਾਲ ਅੱਜ ਯਾਨਿ 22 ਸਤੰਬਰ ਨੂੰ ਆਪਣਾ 15ਵਾਂ ਜਨਮਦਿਨ ਮਨਾ ਰਿਹਾ ਹੈ। ਉਸ ਦਾ ਜਨਮ 22 ਸਤੰਬਰ 2006 ਨੂੰ ਕੈਨੇਡਾ `ਚ ਹੋਇਆ ਸੀਗਿੱਪੀ ਗਰੇਵਾਲ ਦਾ ਬੇਟਾ ਸ਼ਿੰਦਾ ਗਰੇਵਾਲ ਅੱਜ ਯਾਨਿ 22 ਸਤੰਬਰ ਨੂੰ ਆਪਣਾ 15ਵਾਂ ਜਨਮਦਿਨ ਮਨਾ ਰਿਹਾ ਹੈ। ਉਸ ਦਾ ਜਨਮ 22 ਸਤੰਬਰ 2006 ਨੂੰ ਕੈਨੇਡਾ `ਚ ਹੋਇਆ ਸੀ। ਦੱਸ ਦਈਏ ਕਿ ਸ਼ਿੰਦਾ ਇਸ ਸਮੇਂ ਲੰਡਨ `ਚ `ਕੈਰੀ ਆਨ ਜੱਟਾ 3` ਦੀ ਸ਼ੂਟਿੰਗ `ਚ ਬਿਜ਼ੀ ਹੈ। ਇਥੇ ਹੀ ਉਸ ਨੇ ਆਪਣਾ ਜਨਮਦਿਨ ਮਨਾਇਆ। ਜਿਸ ਦਾ ਵੀਡੀਓ ਸ਼ਿੰਦੇ ਦੇ ਡੈਡੀ ਗਿੱਪੀ ਗਰੇਵਾਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ। ਅੱਜ ਅਸੀਂ ਤੁਹਾਨੂੰ ਸ਼ਿੰਦੇ ਬਾਰੇ ਅਜਿਹੀਆਂ ਖਾਸ ਗੱਲਾਂ ਦੱਸਾਂਗੇ ਜੋ ਤੁਸੀਂ ਸ਼ਾਇਦ ਹੀ ਪਹਿਲਾਂ ਕਦੇ ਸੁਣੀਆਂ ਹੋਣ।
ਬਾਲ ਕਲਾਕਾਰ ਵਜੋਂ ਸ਼ੁਰੂ ਕੀਤਾ ਕਰੀਅਰ ਇਹ ਤਾਂ ਸਭ ਜਾਣਦੇ ਹਨ ਕਿ ਸ਼ਿੰਦਾ ਗਰੇਵਾਲ ਟੈਲੇਂਟਡ ਐਕਟਰ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਉਸ ਦਾ ਫ਼ਿਲਮੀ ਕਰੀਅਰ 2015 ;ਚ ਆਈ ਫ਼ਿਲਮ `ਫ਼ਰਾਰ` ਤੋਂ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਡੈਡੀ ਗਿੱਪੀ ਦੀ ਫ਼ਿਲਮ `ਮੰਜੇ ਬਿਸਤਰੇ` `ਚ ਵੀ ਬਾਲ ਕਲਾਕਾਰ ਵਜੋਂ ਛੋਟੀ ਜਿਹੀ ਭੂਮਿਕਾ ਨਿਭਾਈ। ਇਸ ਤੋਂ ਬਾਅਦ ਉਸ ਨੇ 2019 `ਚ ਆਈ ਫ਼ਿਲਮ `ਅਰਦਾਸ ਕਰਾਂ` `ਚ ਵੀ ਕੰਮ ਕੀਤਾ। ਪਰ ਪਛਾਣ ਉਸ ਨੂੰ ਮਿਲੀ 2021 `ਚ ਆਈ ਫ਼ਿਲਮ ਹੌਸਲਾ ਰੱਖ ਤੋਂ। ਇਸ ਫ਼ਿਲਮ `ਚ ਉਸ ਨੇ ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਵਰਗੇ ਮੰਜੇ ਹੋਏ ਕਲਾਕਾਰਾਂ ਨਾਲ ਐਕਟਿੰਗ ਕੀਤੀ ਸੀ।
ਗਾਇਕੀ `ਚ ਵੀ ਅਜ਼ਮਾਇਆ ਹੱਥ ਸ਼ਿੰਦਾ ਗਰੇਵਾਲ ਬੇਹਤਰੀਨ ਐਕਟਰ ਤਾਂ ਹੈ ਹੀ, ਪਰ ਉਹ ਆਪਣੇ ਡੈਡੀ ਵਾਂਗ ਗਾਉਣ ਤੇ ੁਲਿਖਣ ਦਾ ਸ਼ੌਕ ਵੀ ਰੱਖਦਾ ਹੈ। 2020 `ਚ ਸ਼ਿੰਦੇ ਦਾ ਇੱਕ ਸੋਲੋ ਗੀਤ `ਆਈਸ ਕੈਪ` ਆਇਆ ਸੀ। ਜਿਸ ਨੂੰ ਸੁੱਖ ਸੰਘੇੜਾ ਨੇ ਡਾਇਰੈਕਟ ਕੀਤਾ ਸੀ, ਜਦਕਿ ਗੀਤ ਦੇ ਬੋਲ ਭਿੰਦਾ ਔਜਲਾ ਨੇ ਲਿਖੇ ਸੀ। ਜਾਨਵਰਾਂ ਨਾਲ ਪਿਆਰ ਸ਼ਿੰਦਾ ਗਰੇਵਾਲ ਨੂੰ ਕੁੱਤੇ ਬਹੁਤ ਪਸੰਦ ਹਨ। ਉਹ ਅਕਸਰ ਫ਼ਿਲਮ ਦੇ ਸੈੱਟ ਤੇ ਆਪਣੇ ਪਾਲਤੂ ਜਰਮਨ ਸੈਫ਼ਰਡ ਕੁੱਤੇ ਨੂੰ ਲਿਜਾਂਦਾ ਹੁੰਦਾ ਸੀ। ਸਵੇਰੇ 6 ਵਜੇ ਉੱਠਣ ਦੀ ਆਦਤ ਸ਼ਿੰਦਾ ਗਰੇਵਾਲ ਨੂੰ ਸਵੇਰੇ 6 ਵਜੇ ਉੱਠਣ ਦੀ ਆਦਤ ਹੈ। ਭਾਵੇਂ ਉਹ ਸਕੂਲ ਜਾਵੇ ਜਾਂ ਸਕੂਲ `ਚ ਛੁੱਟੀਆਂ ਹੋਣ। ਇਹੀ ਨਹੀਂ ਖੁਦ ਨੂੰ ਫਿੱਟ ਰੱਖਣ ਲਈ ਉਹ ਯੋਗਾ ਵੀ ਕਰਦਾ ਹੈ। ਇਸ ਦੇ ਨਾਲ ਨਾਲ ਸ਼ਿੰਦੇ ਨੂੰ ਤੈਰਾਕੀ, ਨਿਸ਼ਾਨੇਬਾਜ਼ੀ ਤੇ ਘੁੜਸਵਾਰੀ ਦਾ ਕਾਫ਼ੀ ਸ਼ੌਕ ਹੈ। ਉਹ ਇੱਕ ਬੇਹਤਰੀਨ ਤੈਰਾਕ ਵੀ ਹੈ।
ਆਪਣੇ ਦਮ ਤੇ ਬਣਾਈ 5 ਕਰੋੜ ਦੀ ਜਾਇਦਾਦ ਸ਼ਿੰਦਾ ਗਰੇਵਾਲ 2015 ਤੋਂ ਪੰਜਾਬੀ ਇੰਡਸਟਰੀ ਨਾਲ ਜੁੜਿਆ ਹੋਇਆ ਹੈ। ਐਕਟਿੰਗ ਦਾ ਟੈਲੇਂਟ ਉਸ ਨੂੰ ਵਿਰਾਸਤ `ਚ ਆਪਣੇ ਪਿਤਾ ਤੋਂ ਮਿਲਿਆ ਹੈ। ਕੀ ਤੁਹਾਨੂੰ ਪਤਾ ਹੈ ਕਿ ਸ਼ਿੰਦਾ ਮਹਿਜ਼ 15 ਸਾਲ ਦੀ ਉਮਰ `ਚ ਆਪਣੇ ਦਮ ਤੇ ਮਹੀਨੇ 1 ਲੱਖ ਦੀ ਕਮਾਈ ਅਰਾਮ ਨਾਲ ਕਰ ਲੈਂਦਾ ਹੈ। ਇੱਕ ਰਿਪੋਰਟ ਦੇ ਮੁਤਾਬਕ ਉਸ ਦੀ ਹੁਣ ਤੱਕ ਦੀ ਕਮਾਈ, ਜੋ ਉਸ ਨੇ ਆਪਣੇ ਦਮ ਤੇ ਕੀਤੀ ਹੈ, 1-5 ਕਰੋੜ ਰੁਪਏ ਦੱਸੀ ਜਾਂਦੀ ਹੈ।
ਸੋਸ਼ਲ ਮੀਡੀਆ ਤੇ ਦਬਦਬਾ ਗਰੇਵਾਲ ਪਰਿਵਾਰ ਸੋਸ਼ਲ ਮੀਡੀਆ ਤੇ ਕਾਫ਼ੀ ਮਸ਼ਹੂਰ ਹੈ। ਗਿੱਪੀ ਗਰੇਵਾਲ, ਰਵਨੀਤ ਗਰੇਵਾਲ ਤੇ ਉਨ੍ਹਾਂ ਦੇ ਤਿੰਨੇ ਬੇਟੇ ਸੋਸ਼ਲ ਮੀਡੀਆ ਤੇ ਹਨ ਅਤੇ ਇਨ੍ਹਾਂ ਦੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਸ਼ਿੰਦਾ ਦੀ ਗੱਲ ਕਰੀਏ ਤਾਂ ਉਸ ਦੇ ਇਕੱਲੇ ਇੰਸਟਾਗ੍ਰਾਮ ਤੇ ਡੇਢ ਲੱਖ ਤੋਂ ਵੱਧ ਫ਼ਾਲੋਅਰ ਹਨ
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.