Home / ਦੁਨੀਆ ਭਰ / ਖੇਡ ਜਗਤ ਤੋਂ ਆਈ ਵੱਡੀ ਖਬਰ

ਖੇਡ ਜਗਤ ਤੋਂ ਆਈ ਵੱਡੀ ਖਬਰ

ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਪਾਕਿਸਤਾਨ ਦੇ ਸਾਬਕਾ ਅੰਪਾਇਰ ਅਸਦ ਰਾਊਫ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ।

ਜਿੱਥੇ ਉਨ੍ਹਾਂ ਦਾ ਦਿਹਾਂਤ ਦਾ ਬੁੱਧਵਾਰ ਨੂੰ 66 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋ ਗਿਆ। ਦੱਸਿਆ ਗਿਆ ਹੈ ਕਿ ਜਿਥੇ ਉਨ੍ਹਾਂ ਨੂੰ ਛਾਤੀ ਵਿਚ ਦਰਦ ਹੋਣ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਇਹ ਉਸ ਸਮੇਂ ਹੋਇਆ ਸੀ ਜਦੋਂ ਉਹ ਦੁਕਾਨ ਬੰਦ ਕਰ ਕੇ ਆਪਣੇ ਘਰ ਆ ਰਹੇ ਸਨ। ਦੱਸ ਦੇਈਏ ਕਿ ਕ੍ਰਿਕਟ ਵਿੱਚ ਬੈਨ ਹੋਣ ਤੋਂ ਬਾਅਦ ਅਸਦ ਰਾਊਫ ਦਾ ਜੀਵਨ ਬਹੁਤ ਬਦਲ ਗਿਆ ਸੀ। ਉਹ ਲਾਹੌਰ ਦੇ ਬਾਜ਼ਾਰ ਵਿੱਚ ਜੁੱਤੇ ਅਤੇ ਕੱਪੜਿਆਂ ਦੀ ਇੱਕ ਦੁਕਾਨ ਚਲਾਉਂਦੇ ਸੀ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਭਰਾ ਤਾਹਿਰ ਰਾਊਫ ਵੱਲੋਂ ਜਾਰੀ ਕੀਤੀ ਗਈ ਹੈ।

ਜਿੱਥੇ ਉਨ੍ਹਾਂ ਉਪਰ ਮੈਚ ਫਿਕਸਿੰਗ ਦੇ ਕਈ ਤਰ੍ਹਾਂ ਦੇ ਮੈਚ ਫਿਕਸਿੰਗ ਦੇ ਆਰੋਪ ਵੀ ਲੱਗੇ ਹਨ ਉਥੇ ਹੀ ਅਸਦ ਰਾਊਫ 2006 ਤੋਂ 2013 ਤਕ ICC ਇਲੀਟ ਅੰਪਾਇਰ ਪੈਨਲ ਦੇ ਮੈਂਬਰ ਵੀ ਰਹੇ ਹਨ । ਉਨ੍ਹਾਂ ਨੂੰ ਭ੍ਰਿਸ਼ਟਾਚਾਰ ਚਲਦੇ ਪਾਏ ਜਾਣ ਤੇ ਬੀਸੀਸੀ ਵਲੋ ਪੰਜ ਸਾਲ ਵਾਸਤੇ 2016 ਵਿਚ ਪਾਬੰਦੀ ਲਗਾ ਦਿੱਤੀ ਗਈ ਸੀ।

ਅਸਦ ਰਾਊਫ ਵੱਲੋਂ ਜਿੱਥੇ ਅੰਤਰਰਾਸ਼ਟਰੀ ਕ੍ਰਿਕਟ ਦੇ ਕੁੱਲ 231 ਮੁਕਾਬਲਿਆਂ ਵਿੱਚ ਅੰਪਾਇਰਿੰਗ ਦੀ ਸੇਵਾ ਨਿਭਾਈ ਗਈ , ਉੱਥੇ ਹੀ ਇਨ੍ਹਾਂ ਮੁਕਾਬਲਿਆਂ ਵਿੱਚ 64 ਟੈਸਟ, 28ਟੀ-20 ਅਤੇ 139 ਵਨਡੇ ਸ਼ਾਮਿਲ ਰਹੇ ਹਨ।। ਸਾਲ 2013 ਵਿੱਚ ਸਾਰੇ ਤਰਾਂ ਦੀ ਅੰਪਾਇਰਿੰਗ ਤੋਂ ਸੰਨਿਆਸ ਲੈ ਲਿਆ ਸੀ। ਉਨ੍ਹਾਂ ਦੇ ਦਿਹਾਂਤ ਦੀ ਖਬਰ ਮਿਲਦੇ ਹੀ ਖੇਡ ਜਗਤ ਦੇ ਵੱਖ ਵੱਖ ਖਿਡਾਰੀਆਂ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …