Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਅਰਸ਼ਦੀਪ ਸਿੰਘ ਬਾਰੇ ਵੱਡੀ ਖਬਰ

ਅਰਸ਼ਦੀਪ ਸਿੰਘ ਬਾਰੇ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਸਿੱਖ ਕ੍ਰਿਕਟਰ ਅਰਸ਼ਦੀਪ ਸਿੰਘ ਬਾਰੇ ਜਾਣਕਾਰੀ ਅਨੁਸਾਰ ਦੁਬਈ ਵਿਚ ਖੇਡੇ ਜਾ ਰਹੇ ਏਸ਼ੀਆ ਕੱਪ ਵਿਚ ਭਾਰਤ ਪਾਕਿਸਤਾਨ ਮੈਚ ਵਿੱਚ ਭਾਰਤ ਦੀ ਹਾਰ ਤੋਂ ਬਾਅਦ ਭਾਰਤੀ ਗੇਦਬਾਜ਼ ਅਰਸ਼ਦੀਪ ਸਿੰਘ ਨੂੰ ਵੱਡੇ ਪੱਧਰ ਉੱਤੇ ਟਰੋਲ ਕੀਤਾ ਗਿਆ ਤੇ ਹੁਣ ਤਾਂ ਹੱਦ ਹੀ ਹੋ ਗਈ ਜਦੋਂ ਅਰਸ਼ਦੀਪ ਨੂੰ ਆਹਮੋ ਸਾਹਮਣੇ ਨਫਰਤ ਦਾ ਸਾਹਮਣਾ ਕਰਨਾ ਪਿਆ। ਹੁਣ ਅਰਸ਼ਦੀਪ ਨਾਲ ਦੁਰਵਿਵਹਾਰ ਹੋਣ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਹਾਲਾਂਕਿ, ਮੈਚ ਹਾਰਨ ਤੋਂ ਬਾਅਦ ਗਲਤ ਟਿੱਪਣੀਆਂ ਦਾ ਸਾਹਮਣੇ ਕਰਦੇ ਅਰਸ਼ਦੀਪ ਨੂੰ ਪੰਜਾਬ ਸਮੇਤ ਦੇਸ਼ਵਾਸੀਆਂ ਦਾ ਵੱਡਾ ਸਮਰਥਨ ਵੀ ਮਿਲਿਆ। ਜਿਵੇਂ ਕਹਿੰਦੇ ਹਨ ਵਿਰੋਧ ਵਿੱਚੋਂ ਹੀ ਵਿਕਾਸ ਉਪਜਦਾ ਹੈ।

ਅਰਸ਼ਦੀਪ ਦੀ ਮਕਬੂਲੀਅਤ ਉਸ ਨਾਲ ਹਮਦਰਦੀ ਵੀ ਵੱਡੇ ਪੱਧਰ ਉੱਤੇ ਜੁੜੀ ਹੈ, ਜਦੋਂ ਮੁਲਕ ਪਰਤੇਗਾ ਆਸ ਹੈ ਆਪਣੇ ਲੋਕ ਉਸਨੂੰ ਪਲਕਾਂ ਉੱਤੇ ਬਿਠਾ ਲੈਣਗੇ। ਸੀਨੀਅਰ ਖਿਡਾਰੀ ਵੀ ਹਿੱਕ ਤਾਣ ਕੇ ਨਾਲ ਖੜ ਗਏ ਹਨ। ਦੱਸ ਦਈਏ ਕਿ ਅਰਸ਼ਦੀਪ ਸਿੰਘ ਨਾਲ ਪੂਰਾ ਦੇਸ਼ ਨਾਲ ਖੜ ਗਿਆ ਹੈ ਪਰ ਕੁੱਝ ਭਗਤ ਜੋ ਆਪਣੇ ਆਪ ਨੂੰ ਵੱਡੇ ਦੇਸ਼ ਭਗਤ ਸਮਝਦੇ ਨੇ ਉਹ ਗਲਤ ਹਰਕਤਾਂ ਕਰ ਰਹੇ ਹਨ।।

ਹੁਣ ਜੋ ਵੀਡੀਓ ਸਾਹਮਣੇ ਆਇਆ ਹੈ, ਉਸ ਵਿੱਚ ਸ਼ਰ੍ਹੇਆਮ ਇੱਕ ਵੱਡਾ ਹਿੰਦੁਸਤਾਨੀ ਫੈਨ , ਕਹਿ ਸਕਦੇ ਹਾਂ ਆਪੂੰ ਬਣਿਆ ਫੈਨ ਉਸ ਉੱਤੇ ਗਲਤੀ ਟਿੱਪਣੀਆਂ ਕਸਦਾ ਦੇਖਿਆ ਗਿਆ। ‘ਆਪੂੰ ਬਣੇ’ ਇੱਕ ਕ੍ਰਿਕਟ ਫੈਨ ਵੱਲੋਂ ਦੁਰ ਵਿਵਹਾਰ ਕਰਨ ਦੀ ਇਹ ਵੀਡੀਓ ਵੀ ਹੁਣ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ। ਵੀਡੀਓ ਦੁਬਈ ਦੀ ਦੱਸੀ ਜਾ ਰਹੀ ਹੈ। ਇਹ ਗੱਲ ਉਸ ਵਕਤ ਦੀ ਹੈ ਜਦੋਂ ਅਰਸ਼ਦੀਪ ਸਿੰਘ ਹੋਰਨਾਂ ਖਿਡਾਰੀਆਂ ਸਮੇਤ ਬੱਸ ਵਿੱਚ ਬੈਠ ਰਿਹਾ ਸੀ। ਜਿਵੇਂ ਹੀ ਅਰਸ਼ਦੀਪ ਬੱਸ ਵੱਲ ਨੂੰ ਜਾਂਦਾ ਹੈ ਤਾਂ ਇੱਕ ਨੌਜਵਾਨ ਉਸ ਬਾਰੇ ਗਲਤ ਸ਼ਬਦਾਵਲੀ ਵਰਤਦਾ ਹੈ। ਕਰੀਬ ਇੱਕ ਮਿੰਟ ਦੀ ਇਸ ਵੀਡੀਓ ਵਿੱਚ ਅਰਸ਼ਦੀਪ ਕੁਝ ਪਲਾਂ ਲਈ ਰੁਕ ਕੇ ਦੇਖਦਾ ਹੈ ਅਤੇ ਫਿਰ ਅਣਦੇਖਿਆ ਕਰਕੇ ਬੱਸ ਵਿੱਚ ਬੈਠ ਜਾਂਦਾ ਹੈ।

ਦੱਸ ਦਈਏ ਕਿ ਹਾਲਾਂਕਿ, ਇਸ ਦੌਰਾਨ ਇੱਕ ਪੱਤਰਕਾਰ ਗਲਤ ਹਰਕਤ ਕਰਨ ਵਾਲੇ ਨੌਜਵਾਨ ਨੂੰ ਰੋਕਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਅਰਸ਼ਦੀਪ ਲਈ ਭੱਦੀ ਸ਼ਬਦਾਵਲੀ ਕਿਉਂ ਵਰਤ ਰਹੇ ਹੋਂ। ਉਹ ਭਾਰਤੀ ਖਿਡਾਰੀ ਹੈ। ਪੱਤਰਕਾਰ ਗੁੱਸੇ ਵਿੱਚ ਵੀ ਕਹਿੰਦਾ ਹੈ, “ਖਿਡਾਰੀ ਨਾਲ ਇਸ ਤਰ੍ਹਾਂ ਗੱਲ ਕਰਦੇ ਨੇ? ਇਸ ਤੋਂ ਬਾਅਦ ਗਲਤ ਸ਼ਬਦਾਵਲੀ ਵਰਤਣ ਵਾਲਾ ਨੌਜਵਾਨ ਪਿੱਛੇ ਵੱਲ ਨੂੰ ਮੁੜ ਜਾਂਦਾ ਹੈ। ਤੇ ਅਜਿਹੀ ਨਫ ਰਤ ਦਾ ਅਸਰ ਵੀ ਹੁੰਦਾ ਹੈ। ਮਨੋਬਲ ਡਿੱਗਣ ਕਰਕੇ ਕਿਤੇ ਨਾ ਕਿਤੇ ਪਰਫਾਰਮੈਂਸ ਉੱਤੇ ਵੀ ਅਸਰ ਪੈਂਦਾ ਹੈ। ਉਤੋਂ ਭਾਰਤੀ ਕ੍ਰਿਕਟ ਟੀਮ ਇੱਕ ਹੋਰ ਮੈਚ ਵੀ ਹਾਰ ਗਈ। ਭਾਰਤ ਸੁਪਰ 4 ਵਿੱਚ ਦੂਜਾ ਮੈਚ ਵੀ ਸ੍ਰੀਲੰਕਾ ਦੀ ਟੀਮ ਤੋਂ 6 ਵਿਕਟਾਂ ਨਾਲ ਹਾਰ ਗਈ।।।

Check Also

ਸਤੰਬਰ ‘ਚ ਭਾਰੀ ਮੀਂਹ ਤੇ ਹੜ੍ਹ ਦੀ ਚੇਤਾਵਨੀ !

ਪੰਜਾਬ ‘ਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ, ਜਿੱਥੇ ਦਿਨ ਦੇ ਵੇਲੇ ਗਰਮੀ ਹੁੰਦੀ ਹੈ, …