Home / ਦੁਨੀਆ ਭਰ / ਬਿਨਾ ਸਰਕਾਰ ਤੋਂ ਪਿੰਡ ਦਾ ਵੱਡਾ ਉਪਰਾਲਾ

ਬਿਨਾ ਸਰਕਾਰ ਤੋਂ ਪਿੰਡ ਦਾ ਵੱਡਾ ਉਪਰਾਲਾ

ਜਾਤੀਵਾਦ ਨੂੰ ਖ਼ਤਮ ਕਰਨ ਲਈ ਪਿੰਡ ਵਿੱਚ ਸਾਂਝਾ ਹੌਸਪੀਟੈਲਿਟੀ ਬਣਾਇਆ ਗਿਆ ਹੈ। ਪਿੰਡ ਦੇ ਵਿਕਾਸ ਕਾਰਨ ਹੁਣ ਲੋਕ ਖੁਸ਼ ਹਨ ਅਤੇ ਸ਼ਹਿਰ ਵਿੱਚ ਵਸਣਾ ਨਹੀਂ ਚਾਹੁੰਦੇ ਹਨ।। ਦੱਸ ਦਈਏ ਕਿ ਹੌਸਪੀਟਲ ਚ ਹਰ ਤਰ੍ਹਾਂ ਦੀ ਸਹੂਲਤ ਹੈ ਤੇ ਨਾਲ ਹੀ ਵੱਡੀ ਲਾਇਬ੍ਰੇਰੀ ਤੇ ਗੈਸਟ ਹਾਊਸ ਬਣਾਏ ਗਏ ਹਨ। ਆਉ ਸੁਣਦੇ ਹਾਂ ਪੂਰੀ ਵੀਡੀਓ ਚ ਇਸ ਪਿੰਡ ਬਾਰੇ ਜਾਣਕਾਰੀ।।।

ਦੱਸ ਦਈਏ ਕਿ ਪੰਚਾਇਤ ਲੋਕਾਂ ਦੇ ਸੁਝਾਅ ਲੈ ਕੇ ਵਿਕਾਸ ਯੋਜਨਾ ਤਿਆਰ ਕਰਦੀ ਹੈ, ਜਿਸ ਦੀ ਲੋਕ ਪਾਲਣਾ ਕਰਦੇ ਹਨ। ਪਿੰਡ ਦੇ ਨੌਜਵਾਨ ਸਟੇਡੀਅਮ ਅਤੇ ਜਿੰਮ ਵਿੱਚ ਅਭਿਆਸ ਕਰਦੇ ਹਨ। ਖ਼ਾਲੀ ਸਮੇਂ ਵਿੱਚ ਲੋਕ ਏ. ਸੀ. ਲਾਇਬ੍ਰੇਰੀ ਵਿੱਚ ਪੜ੍ਹਦੇ ਹਨ।

ਦੱਸ ਦਈਏ ਕਿ ਸਰਪੰਚ ਦਾ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਲੋਕਾਂ ਨੂੰ ਸ਼ਹਿਰ ਵੱਲ ਕੂਚ ਕਰਦੇ ਦੇਖਿਆ ਤਾਂ ਲੋਕ ਤਰਕ ਦਿੰਦੇ ਸਨ ਕਿ ਪਿੰਡ ਵਿੱਚ ਸਹੂਲਤਾਂ ਨਹੀਂ ਹਨ। ਇਨ੍ਹਾਂ ਗੱਲਾਂ ਨੇ ਸਾਡੇ ਮਨ ਨੂੰ ਛੂਹ ਲਿਆ। ਚੋਣ ਲੜੀ ਅਤੇ ਸਰਪੰਚ ਬਣੇ। ਪਰਵਾਸ ਰੋਕਣ ਦਾ ਫ਼ੈਸਲਾ ਕੀਤਾ। ਸਾਡੀ ਪੰਚਾਇਤ ਕੋਲ ਕਾਫੀ ਏਕੜ ਜ਼ਮੀਨ ਹੈ। ਇਸ ਨਾਲ ਸਾਨੂੰ ਪ੍ਰਤੀ ਸਾਲ ਲਗਭਗ ਲੱਖਾਂ ਦੀ ਆਮਦਨ ਹੁੰਦੀ ਹੈ। ਫਿਰ ਅਸੀ ਪਿੰਡ ਦੇ ਵਿੱਚ ਗਰਾਊਂਡ ਹੌਸਪੀਟਲ ਤੇ ਲਾਈਬ੍ਰੇਰੀ ਬਣਾਉਣ ਦਾ ਫੈਸਲਾ ਕੀਤਾ ਜਿਸ ਨਾਲ ਸਾਡੇ ਪਿੰਡ ਦੇ ਲੋਕ ਨਾਲ ਲੱਗਦੇ ਪਿੰਡਾਂ ਚ ਧੱਕੇ ਨਾ ਖਾਣ।

ਦੱਸ ਦਈਏ ਕਿ ਪਿੰਡ ਦੀ ਪੰਚਾਇਤ ਦਾ ਕਹਿਣਾ ਹੈ ਕਿ ਅਸੀਂ ਇਹ ਕੰਮ ਹੌਸਪੀਟਲ ਵਾਲਾ ਸਰਕਾਰ ਤੋਂ ਗ੍ਰਾਂਟ ਲੈ ਕੇ ਕੰਮ ਸ਼ੁਰੂ ਕਰਵਾਇਆ ਸੀ ।ਜਿਸ ਤੋਂ ਬਾਅਦ 60-70 ਲੱਖ ਪਿੰਡ ਵਾਸੀਆਂ ਨੇ ਖੁਦ ਇੱਕਠੇ ਕੀਤੇ ਤੇ ਇੱਕ ਆਲੀਸ਼ਾਨ ਹੌਸਪੀਟਲ ਤਿਆਰ ਕਰਾਇਆ ਹੈ। ਸਾਨੂੰ ਖੁਸ਼ੀ ਹੈ ਕਿ ਇਹ ਸਫਲਤਾ ਮੇਰੀ, ਮੇਰੇ ਪੰਚਾਇਤ ਮੈਂਬਰਾਂ ਅਤੇ ਲੋਕਾਂ ਦੀ ਮਿਹਨਤ ਸਦਕਾ ਮਿਲੀ ਹੈ।। ਧੰਨਵਾਦ ਜੀ ।ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Check Also

Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ

Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ, 3 ਜਣਿਆਂ ਨੂੰ Police ਨੇ ਕੀਤਾ ਗ੍ਰਿਫ਼ਤਾਰ …