Home / ਦੁਨੀਆ ਭਰ / ਭਗਵੰਤ ਮਾਨ ਵੱਲੋਂ ਵੱਡੀ ਖਬਰ

ਭਗਵੰਤ ਮਾਨ ਵੱਲੋਂ ਵੱਡੀ ਖਬਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਥੇ 15 ਅਗਸਤ ਨੂੰ ਆਜ਼ਾਦੀ ਦਿਵਸ ਦੇ ਮੌਕੇ ਤੇ 75 ਵਾਂ ਆਜ਼ਾਦੀ ਉਤਸਵ ਮਨਾਇਆ ਗਿਆ। ਉਥੇ ਹੀ ਪੰਜਾਬ ਵਿੱਚ ਲੋਕਾਂ ਦੀ ਸਿਹਤ ਵਾਸਤੇ 75 ਮੁਹਲਾ ਕਲੀਨਿਕ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਜਿਥੇ ਇਕ ਤੋਂ ਬਾਅਦ ਇਕ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਲਗਾਤਾਰ ਪੂਰੇ ਕੀਤਾ ਜਾ ਰਿਹਾ ਹੈ ਉਥੇ ਹੀ ਉਨ੍ਹਾਂ ਵੱਲੋਂ ਪੰਜਾਬ ਨੂੰ ਫਿਰ ਤੋਂ ਪੰਜਾਬ ਬਣਾਉਣ ਦੇ ਵਾਅਦੇ ਨੂੰ ਵੀ ਕਾਇਮ ਰੱਖਿਆ ਜਾ ਰਿਹਾ ਹੈ। ਜਿਨ੍ਹਾਂ ਵੱਲੋਂ ਵੱਖ-ਵੱਖ ਜ਼ਿਲਿਆਂ ਦੇ ਵਿੱਚ ਲੋਕਾਂ ਦੀਆਂ ਸਹੂਲਤਾਂ ਦੇ ਅਨੁਸਾਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਹੁਣ ਮੁੱਖ ਮੰਤਰੀ ਪੰਜਾਬ ਵੱਲੋਂ ਪੰਜਾਬ ਦੇ ਇਸ ਜ਼ਿਲ੍ਹੇ ਨੂੰ ਵੱਡੀ ਸੌਗਾਤ ਦਿੱਤੀ ਗਈ ਹੈ ਜਿਸ ਨਾਲ ਜਨਤਾ ਵਿਚ ਖੁਸ਼ੀ ਦੇਖੀ ਜਾ ਰਹੀ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ।’

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੁਣ ਪਟਿਆਲਾ ਜ਼ਿਲ੍ਹੇ ਨੂੰ ਇਕ ਵੱਡੀ ਸੌਗਾਤ ਦਿੱਤੇ ਜਾਣ ਦਾ ਐਲਾਨ ਕਰਦੇ ਹੋਏ ਪਟਿਆਲਾ ਨੂੰ ਸੂਬੇ ਵਿੱਚ ਹਵਾਬਾਜ਼ੀ ਖੇਤਰ ਦੇ ਵਿੱਚ ਇਤਿਹਾਸ ਦਰਸਾਉਣ ਦੇ ਉਦੇਸ਼ ਨਾਲ ਪੰਜਾਬ ਐਵੀਏਸ਼ਨ ਮਿਊਜ਼ੀਅਮ ਸਥਾਪਿਤ ਕਰਨ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਜਿੱਥੇ ਇਕ ਇਤਿਹਾਸਕ ਜਿਲ੍ਹਾ ਹੈ। ਉਥੇ ਹੀ ਮਿਊਜ਼ੀਅਮ ਦੇ ਵਿੱਚ ਪਾਈਲਟਾਂ ਦੇ ਕੱਪੜੇ ਅਤੇ ਹੋਰ ਉਪਕਰਣ ਵੀ ਦਰਸਾਏ ਜਾ ਸਕਦੇ ਹਨ।

ਤਸਵੀਰਾ ਤੇ ਨਿੱਜੀ ਪੁਰਾਲੇਖ ਦਰਸਾਏ ਜਾਣ, ਤਕਨੀਕੀ ਨਿਯਮਾਂਵਲੀ, ਮਾਡਲਾਂ ਦੇ ਐਨੀਮੇਸ਼ਨ ਰਾਹੀਂ ਪੇਸ਼ਕਾਰੀ ,ਨਕਸ਼ੇ,ਤਸਵੀਰਾ, ਹਵਾਈ ਜਹਾਜ਼ਾਂ ਦੇ ਮਾਡਲ ਆਦਿ ਦਰਸਾਈ ਜਾ ਸਕਦੇ ਹਨ ਅਤੇ ਖੋਜਕਾਰੀਆਂ ਨੂੰ ਲੇਖ ਜਾਂ ਕਿਤਾਬਾਂ ਲਿਖਣ ਜਾਂ ਪੁਰਾਣੇ ਹਵਾਈ ਜਹਾਜ਼ਾਂ ਨੂੰ ਠੀਕ ਕਰਨ ਲਈ ਖੋਜ ਕਰਨ ਤੇ ਤਕਨੀਸ਼ੀਅਨ ਦੇ ਕੰਮ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਮਿਊਜ਼ੀਅਮ ਜਿੱਥੇ ਸਾਰੀਆਂ ਸਹੂਲਤਾਂ ਨਾਲ ਲੈਸ ਹੋਣਗੇ ਜਿਥੇ ਕਲਾਸ ਰੂਮ ਦੇ ਵਿੱਚ ਉਡਾਣ ਦੀ ਸਿਖਲਾਈ ਲੈ ਜਾਣ ਵਾਲਾ ਇੱਕ ਜਹਾਜ ਵੀ ਮੌਜੂਦ ਹੈ।

ਉਥੇ ਹੀ ਉਨ੍ਹਾਂ ਕਿਹਾ ਕਿ ਸਿਖਿਆਰਥੀਆਂ ਵਾਸਤੇ ਕਲੱਬ ਵਿੱਚ ਮੈਦਾਨੀ ਸਿਖਲਾਈ ਲਈ ਸਾਰੀਆਂ ਸਹੂਲਤਾਂ ਨਾਲ ਲੈਸ ਲਾਇਬ੍ਰੇਰੀ ਵੀ ਮੌਜੂਦ ਹੈ। ਉੱਥੇ ਹੀ ਸੁਚਾਰੂ ਢੰਗ ਨਾਲ ਕੰਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਟਿਆਲਾ ਦੇ ਇਤਿਹਾਸ ਦਾ ਬਹੁਤ ਮਹੱਤਵ ਹੈ ਇਸ ਲਈ ਏਅਰੋਡਰੋਮ ਸਥਾਪਤ ਕੀਤਾ ਜਾਣਾ ਚਾਹੀਦਾ ਹੈ।

Check Also

Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ

Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ, 3 ਜਣਿਆਂ ਨੂੰ Police ਨੇ ਕੀਤਾ ਗ੍ਰਿਫ਼ਤਾਰ …