Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਧੀ ਦੇ ਪਹਿਲੇ ਜਨਮ ਦਿਨ ਤੇ ਅਨੋਖੀ ਮਿਸਾਲ

ਧੀ ਦੇ ਪਹਿਲੇ ਜਨਮ ਦਿਨ ਤੇ ਅਨੋਖੀ ਮਿਸਾਲ

ਅੱਜ ਦੇ ਦੌਰ ਵਿੱਚ ਜਿੱਥੇ ਧੀਆਂ-ਪੁੱਤਰਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ ਉਥੇ ਹੀ ਅੱਜ ਦੇ ਯੁਗ ਵਿਚ ਬਹੁਤ ਸਾਰੀਆਂ ਲੜਕੀਆਂ ਵੱਲੋਂ ਉਹ ਕਰ ਕੇ ਦਿਖਾ ਦਿੱਤਾ ਗਿਆ ਹੈ ਜੋ ਲੋਕਾਂ ਵੱਲੋਂ ਸੋਚਿਆ ਵੀ ਨਹੀਂ ਜਾ ਸਕਦਾ। ਅੱਜ ਲੜਕੀਆ ਨੇ ਜਿਥੇ ਹਰ ਖੇਤਰ ਦੇ ਵਿਚ ਅੱਗੇ ਵਧ ਕੇ ਆਪਣੇ ਮਾਪਿਆ ਦਾ ਨਾਮ ਰੋਸ਼ਨ ਕੀਤਾ ਹੈ ਉਥੇ ਹੀ ਅਜਿਹੀਆਂ ਲੜਕੀਆਂ ਬਹੁਤ ਸਾਰੀਆਂ ਹੋਰ ਲੜਕੀਆਂ ਲਈ ਇੱਕ ਪ੍ਰੇਰਨਾ ਸਰੋਤ ਬਣਦੀਆਂ ਹਨ। ਬਹੁਤ ਸਾਰੇ ਪਰਵਾਰਾਂ ਵੱਲੋਂ ਜਿੱਥੇ ਅੱਜ ਧੀਆਂ ਦੀ ਲੋਹੜੀ ਮਨਾਈ ਜਾਂਦੀ ਹੈ ਉੱਥੇ ਹੀ ਘਰ ਵਿਚ ਧੀ ਅਤੇ ਕਈ ਪਰਵਾਰਾਂ ਵੱਲੋਂ ਵੱਖਰੇ ਢੰਗ ਨਾਲ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ।

ਜਿਸ ਬਾਰੇ ਬਹੁਤ ਸਾਰੇ ਮਾਮਲੇ ਆਏ ਦਿਨ ਸਾਹਮਣੇਂ ਆਉਂਦੇ ਰਹਿੰਦੇ ਹਨ। ਹੁਣ ਧੀ ਦੇ ਜਨਮ ਦਿਨ ਤੇ ਪਿਤਾ ਵੱਲੋਂ ਅਨੋਖੀ ਪਹਿਲ ਕੀਤੀ ਗਈ ਹੈ ਜਿੱਥੇ ਇੱਕ ਲੱਖ ਲੋਕਾਂ ਨੂੰ ਗੋਲ-ਗੱਪੇ ਮੁਫਤ ਖਵਾਏ ਜਾਣਗੇ ਜਿਸ ਬਾਰੇ ਕਾਰਡ ਛਾਪੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਮਲਾ ਰਾਜਧਾਨੀ ਦਿੱਲੀ ਦੇ ਉਪ ਨਗਰ ਕੋਲਾਰ ਆਸ਼ੀਰਵਾਦ ਕਲੋਨੀ ਤੋਂ ਸਾਹਮਣੇ ਆਇਆ ਹੈ। ਜਿੱਥੇ ਗੋਲ ਗੱਪੇ ਵੇਚਣ ਵਾਲਾ ਅੰਚਲ ਗੁਪਤਾ ਆਪਣੇ ਇਸ ਕੰਮ ਦੇ ਜ਼ਰੀਏ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ।

ਉਥੇ ਹੀ ਉਸ ਵੱਲੋਂ ਸਮਾਜ ਵਿੱਚ ਤਬਦੀਲੀ ਲਿਆਉਣ ਲਈ ਕੁਝ ਵੱਖਰਾ ਕੀਤਾ ਜਾ ਰਿਹਾ ਹੈ ਜਿੱਥੇ ਉਸ ਵੱਲੋਂ 17 ਅਗਸਤ ਨੂੰ ਆਪਣੀ ਬੇਟੀ ਦੇ ਪਹਿਲੇ ਜਨਮ ਦਿਨ ਤੇ ਇੱਕ ਲੱਖ ਲੋਕਾਂ ਨੂੰ ਪਾਣੀ ਪੂਰੀ ਮੁਫ਼ਤ ਵਿੱਚ ਖਵਾਏ ਜਾਣ ਦਾ ਐਲਾਨ ਕੀਤਾ ਹੈ। ਇਸ ਬਾਰੇ ਉਸ ਵੱਲੋਂ ਰਿਸ਼ਤੇਦਾਰਾਂ ਨੂੰ ਕਾਰਡ ਵੀ ਦਿੱਤੇ ਗਏ ਹਨ ਅਤੇ ਸੱਦਾ ਪੱਤਰ ਭੇਜਿਆ ਗਿਆ ਹੈ। ਹੁਣ 31 ਸਟਾਲ ਲਗਾ ਕੇ ਉਸ ਵੱਲੋਂ ਇੱਕ ਲੱਖ ਲੋਕਾਂ ਨੂੰ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਮੁਫ਼ਤ ਪਾਣੀ ਪੂਰੀ ਖਵਾਈ ਜਾਵੇਗੀ।

ਉਸ ਵੱਲੋਂ ਲੋਕਾਂ ਨੂੰ ਧੀਆਂ ਪ੍ਰਤੀ ਉਤਸ਼ਾਹਿਤ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ। ਕਿਉਂਕਿ ਪਿਛਲੇ ਸਾਲ ਬੇਟੀ ਪੈਦਾ ਹੋਣ ਤੇ ਉਸ ਵੱਲੋ 51 ਹਜ਼ਾਰ ਲੋਕਾਂ ਨੂੰ ਖੁਸ਼ੀ ਵਿਚ ਮੁਫ਼ਤ ਪਾਣੀ ਪੂਰੀ ਖਵਾਈ ਗਈ ਸੀ। ਉਨ੍ਹਾਂ ਵੱਲੋਂ ਲੋਕਾਂ ਨੂੰ ਘਰ ਘਰ ਜਾ ਕੇ ਕਾਰਡ ਦਿਤੇ ਗਏ ਹਨ।

Check Also

ਸੁਖਬੀਰ ‘ਤੇ ਹਮਲੇ ‘ਚ ਨਵਾਂ TWIST!

ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ‘ਤੇ ਅੱਜ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਲਾਗੇ ਗੋਲੀ …