Home / ਦੁਨੀਆ ਭਰ / ਬਜੁਰਗਾਂ ਲਈ ਆਈ ਵੱਡੀ ਖਬਰ

ਬਜੁਰਗਾਂ ਲਈ ਆਈ ਵੱਡੀ ਖਬਰ

ਦੱਸ ਦੇਈਏ ਕੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਕ ਵੱਡਾ ਐਲਾਨ ਕਰਦਿਆਂ ਆਖ ਦਿੱਤਾ ਗਿਆ ਹੈ ਕਿ ਬਜ਼ੁਰਗਾਂ ਨੂੰ ਹੁਣ ਬੁਢਾਪਾ ਪੈਨਸ਼ਨ ਲੈਣ ਲਈ ਬੈਂਕ ਦੀਆਂ ਲੰਬੀਆਂ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਲੱਗਣ ਦੀ ਜ਼ਰੂਰਤ ਨਹੀਂ, ਸਗੋਂ ਬਜ਼ੁਰਗਾਂ ਨੂੰ ਹੁਣ ਘਰ ਬੈਠੇ ਹੀ ਪੈਨਸ਼ਨ ਮਿਲੇਗੀ । ਜਿਸ ਦੇ ਚੱਲਦੇ ਭਗਵੰਤ ਮਾਨ ਵੱਲੋਂ ਪ੍ਰਾਈਵੇਟ ਕੰਪਨੀਆਂ ਦੇ ਨਾਲ ਇਸ ਸਬੰਧੀ ਗੱਲਬਾਤ ਵੀ ਕਰ ਲਈ ਗਈ ਹੈ ਤੇ ਹਫ਼ਤੇ ਦੇ ਪਹਿਲੇ ਤਿੰਨ ਦਿਨਾਂ ਦੇ ਵਿੱਚ ਹਰ ਬਜ਼ੁਰਗ ਜਿਸ ਨੂੰ ਪੰਜਾਬ ਦੇ ਵਿੱਚ ਪੈਨਸ਼ਨ ਮਿਲ ਰਹੀ ਹੈ।

ਉਸ ਨੂੰ ਅਧਿਕਾਰੀਆਂ ਦੇ ਵੱਲੋਂ ਖੁਦ ਘਰ ਜਾ ਕੇ ਉਸ ਦੇ ਹੱਥ ਵਿੱਚ ਪੈਨਸ਼ਨ ਫੜ੍ਹਾਈ ਜਾਵੇਗੀ । ਜ਼ਿਕਰਯੋਗ ਹੈ ਕਿ ਇਸ ਤਰੀਕੇ ਨਾਲ ਜੇਕਰ ਬਜ਼ੁਰਗਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ ਤਾਂ ਉਨ੍ਹਾਂ ਲੋਕਾਂ ਦੀ ਇਹ ਪੈਨਸ਼ਨ ਬੰਦ ਹੋ ਜਾਵੇਗੀ ਜਿਨ੍ਹਾਂ ਵਲੋਂ ਗਲਤ ਤਰੀਕੇ ਦੇ ਨਾਲ ਪੈਨਸ਼ਨ ਲਗਾਈ ਗਈ ਹੈ । ਜ਼ਿਕਰਯੋਗ ਹੈ ਕਿ ਕੱਲ੍ਹ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਪੈਨਸ਼ਨ ਸਕੀਮ ਦੇ ਵਿਚ ਕਈ ਤਬਦੀਲੀਆਂ ਕੀਤੀਆਂ ਗਈਆਂ ਜਿਸ ਦੇ ਚਲਦੇ ਹਰ ਤਿੰਨ ਮਹੀਨੇ ਬਾਅਦ ਬਜ਼ੁਰਗਾਂ ਨੂੰ ਇਹ ਪ੍ਰਮਾਣ ਦੇਣਾ ਪਵੇਗਾ ਕਿ ਉਹ ਜ਼ਿੰਦਾ ਹਨ ਤੇ ਜੇਕਰ ਕੋਈ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਉਂਦਾ ਤੇ ਉਸ ਦੀ ਪੈਨਸ਼ਨ ਕੱਟਣ ਸਬੰਧੀ ਐਲਾਨ ਕੀਤਾ ਗਿਆ ਸੀ।

ਇਸੇ ਵਿਚਾਲੇ ਮੁੱਖਮੰਤਰੀ ਭਗਵੰਤ ਮਾਨ ਵੱਲੋਂ ਬਜ਼ੁਰਗਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ । ਇਸ ਦੇ ਨਾਲ ਹੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਰਮੇ ਦੀ ਖ਼ਰਾਬ ਹੋੲੀ ਫ਼ਸਲ ਨੂੰ ਲੈ ਕੇ ਵੀ ਕਈ ਐਲਾਨ ਕੀਤੇ ਗਏ। ਉਨ੍ਹਾਂ ਵੱਲੋਂ ਆਖਿਆ ਗਿਆ ਕਿ ਨਰਮੇ ਦੀ ਖ਼ਰਾਬ ਹੋਈ ਫ਼ਸਲ ਦੇ ਕਾਰਨ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਨੂੰ ਵੀ ਹੁਣ ਮੁਆਵਜ਼ਾ ਦਿੱਤਾ ਜਾਵੇਗਾ ।

ਉਨ੍ਹਾਂ ਆਖਿਆ ਕਿ ਕਿਸਾਨ ਮਜ਼ਦੂਰ ਆਪਸ ਚ ਨੂੰਹ ਮਾਸ ਦਾ ਰਿਸ਼ਤਾ ਹੈ, ਇਸ ਲਈ ਖ਼ਰਾਬ ਫ਼ਸਲ ਦੇ ਕਾਰਨ ਮਜ਼ਦੂਰਾਂ ਨੂੰ ਵੀ ਦਿਹਾੜੀ ਨਹੀਂ ਦਿੱਤੀ ਗਈ । ਜਿਸ ਕਾਰਨ ਹੁਣ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਵੇਗਾ ।

Check Also

CM ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ …

ਮੰਤਰੀ ਭਗਵੰਤ ਮਾਨ ਨੂੰ ਰੈਗੂਲਰ ਸਿਹਤ ਜਾਂਚ ਲਈ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ …