Home / ਦੁਨੀਆ ਭਰ / ਸਿਲੰਡਰ ਵਰਤਣ ਵਾਲਿਆਂ ਲਈ ਵੱਡੀ ਖਬਰ

ਸਿਲੰਡਰ ਵਰਤਣ ਵਾਲਿਆਂ ਲਈ ਵੱਡੀ ਖਬਰ

ਵਧ ਰਹੀ ਮਹਿੰਗਾਈ ਦਰ ਨੇ ਜਿੱਥੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਹਰ ਚੀਜ਼ ਦੀਆਂ ਕੀਮਤਾਂ ਲਗਾਤਾਰ ਅਸਮਾਨ ਨੂੰ ਛੂਹ ਰਹੀਆਂ ਹਨ। ਜਿਥੇ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਉਥੇ ਹੀ ਪੈਟ੍ਰੋਲ ,ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋਣ ਦੇ ਨਾਲ ਲੋਕਾਂ ਦੇ ਘਰ ਦੇ ਰਸੋਈ ਬਜਟ ਤੇ ਭਾਰੀ ਅਸਰ ਹੋ ਰਿਹਾ ਹੈ। ਜਿੱਥੇ ਕਰੋਨਾ ਕਾਰਨ ਤਾਲਾਬੰਦੀ ਦੇ ਦੌਰਾਨ ਲੋਕ ਪਹਿਲਾਂ ਹੀ ਆਰਥਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਹਨ ਅਤੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ ਉਥੇ ਹੀ ਲਗਾਤਾਰ ਸਾਹਮਣੇ ਆਉਣ ਵਾਲੀਆਂ ਮਹਿੰਗਾਈ ਦਰਾਂ ਨੂੰ ਦੇਖਦੇ ਹੋਏ ਲੋਕ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਹੋ ਰਹੇ ਹਨ।

new

ਹੁਣ LPG ਸਿਲੰਡਰ ਵਰਤਣ ਵਾਲਿਆਂ ਲਈ ਆਈ ਚੰਗੀ ਖਬਰ, ਹੋਇਆ ਏਨਾ ਸਸਤਾ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਐਲ ਪੀ ਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕਟੌਤੀ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਸੋਮਵਾਰ ਨੂੰ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ, ਜਿੱਥੇ ਐੱਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਵਿਚ 36 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਕੀਤੀ ਗਈ ਹੈ। ਅੱਜ ਅਗਸਤ ਮਹੀਨੇ ਦੀ ਸ਼ੁਰੂਆਤ ਵਿੱਚ ਕਟੌਤੀ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ।

ਜਿੱਥੇ ਜੁਲਾਈ ਮਹੀਨੇ ਵਿਚ ਇਹ ਦੂਸਰੀ ਬਾਰ ਕਟੌਤੀ ਕੀਤੀ ਗਈ ਹੈ ਅਤੇ ਇਹ ਨਵੀਆਂ ਦਰਾਂ ਅੱਜ 1 ਅਗਸਤ ਤੋਂ ਲਾਗੂ ਹੋ ਰਹੀਆਂ ਹਨ। ਸਥਾਨਕ ਟੈਕਸਾਂ ਦੇ ਆਧਾਰ ‘ਤੇ ਇਕ ਰਾਜ ਤੋਂ ਦੂਜੇ ਰਾਜ ਵਿੱਚ ਦਰਾਂ ਵੱਖ-ਵੱਖ ਹੁੰਦੀਆਂ ਹਨ। ਇਸ ਕੀਤੀ ਗਈ ਕਟੌਤੀ ਤੋਂ ਪਹਿਲਾਂ 19 ਕਿਲੋਗ੍ਰਾਮ ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿੱਚ 8.50 ਰੁਪਏ ਪ੍ਰਤੀ ਦੀ ਕਟੌਤੀ ਕੀਤੀ ਗਈ ਸੀ।

newhttps://punjabiinworld.com/wp-admin/options-general.php?page=ad-inserter.php#tab-4

ਹੁਣ ਕੀਤੀ ਗਈ ਕਟੌਤੀ ਬਾਰੇ ਇੰਡੀਅਨ ਆਇਲ ਕਾਰਪੋਰੇਸ਼ਨ (IOC) ਦੇ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਅਨੁਸਾਰ, 19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਹੁਣ ਨਵੀਂ ਦਿੱਲੀ ਵਿੱਚ 1,976.50 ਰੁਪਏ, ਚੇਨਈ ਵਿੱਚ 2,141.00 ਰੁਪਏ,ਮੁੰਬਈ ਵਿੱਚ 1,936.50 ਰੁਪਏ ਤੇ ਕੋਲਕਾਤਾ ਵਿੱਚ 2,095.50 ਰੁਪਏ ਹੋਵੇਗੀ। ਗੈਸ ਸਿਲੰਡਰ ਦੀ ਕੀਮਤ ਵਿੱਚ ਕੀਤੀ ਗਈ ਇਸ ਕਟੌਤੀ ਦੇ ਨਾਲ ਖ਼ਪਤਕਾਰਾਂ ਨੂੰ ਵੱਡੀ ਰਾਹਤ ਮਿਲ ਗਈ ਹੈ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!