Home / ਦੁਨੀਆ ਭਰ / ਕਰਤਾਰਪੁਰ ਸਾਹਿਬ ਤੋਂ ਆਈ ਵੱਡੀ ਖਬਰ

ਕਰਤਾਰਪੁਰ ਸਾਹਿਬ ਤੋਂ ਆਈ ਵੱਡੀ ਖਬਰ

ਜਿਸ ਸਮੇਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਉਸ ਸਮੇਂ ਬਹੁਤ ਸਾਰੇ ਪਰਵਾਰ ਵੀ ਵੰਡੇ ਗਏ ਜੋ ਆਪਣੇ ਪਰਿਵਾਰਾਂ ਤੋਂ ਹਮੇਸ਼ਾ ਹਮੇਸ਼ਾ ਲਈ ਦੂਰ ਹੋ ਗਏ। ਜਿਨ੍ਹਾਂ ਪਰਿਵਾਰਾਂ ਨੇ ਆਪਣੇ ਪਿੰਡੇ ਉੱਪਰ ਸੰਤਾਲੀ ਦਾ ਸੰਤਾਪ ਹੰਢਾਇਆ ਹੈ ਉਹ ਉਸ ਸਮੇਂ ਨੂੰ ਕਦੇ ਵੀ ਭੁੱਲ ਨਹੀਂ ਸਕਦੇ, ਤੇ ਅੱਜ ਵੀ ਉਨ੍ਹਾਂ ਵੱਲੋਂ ਉਸ ਸਮੇਂ ਨੂੰ ਯਾਦ ਕਰਦਿਆਂ ਹੋਇਆਂ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆਪ ਮੁਹਾਰੇ ਵਹਿ ਤੁਰਦੇ ਹਨ, ਆਪਣਿਆ ਨੂੰ ਮਿਲਣ ਦੀ ਤਾਂਘ ਮਨ ਵਿੱਚ ਲੈ ਬਹੁਤ ਸਾਰੇ ਲੋਕ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਉਥੇ ਹੀ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੇ ਨਾਲ ਬਹੁਤ ਸਾਰੇ ਪਰਵਾਰਾਂ ਦਾ ਇਕ ਦੂਜੇ ਨੂੰ ਮਿਲਣ ਦਾ ਸੁਪਨਾ ਵੀ ਪੂਰਾ ਹੋਇਆ ਹੈ। ਹੁਣ ਸ੍ਰੀ ਕਰਤਾਰਪੁਰ ਸਾਹਿਬ ਵਿਚ ਪੱਚੀ ਸਾਲ ਤੋਂ ਵਿਛੜੇ ਭਰਾ ਮਿਲੇ ਹਨ ਜਿਨ੍ਹਾਂ ਨੂੰ ਵੇਖ ਕੇ ਹੰਝੂਆਂ ਨੂੰ ਕੋਈ ਨਹੀਂ ਰੋਕ ਸਕਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਪਾਕਿਸਤਾਨ ਦੇ ਵਿੱਚ ਰਹਿਣ ਵਾਲਾ ਇਕ ਸਿੰਧੀ ਪਰਿਵਾਰ 1997 ਦੇ ਵਿਚ ਪਾਕਿਸਤਾਨ ਨੂੰ ਛੱਡ ਕੇ ਭਾਰਤ ਆ ਵਸਿਆ ਸੀ ਅਤੇ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਰਹਿ ਰਿਹਾ ਹੈ। ਉਥੇ ਹੀ ਪਾਕਿਸਤਾਨ ਵਿਚ ਰਹਿਣ ਵਾਲੇ ਸਨ ਸ੍ਰੀਮਤੀ ਚਚੇਰੇ ਭਰਾ ਦਰਪਨ ਪਾਲ ਖੇਤਰਪਾਲ ਇਸ ਸਮੇਂ ਜਿੱਥੇ ਕਰਾਚੀ ਵਿਚ ਰਹਿ ਰਹੇ ਹਨ ਉਥੇ ਹੀ ਉਸ ਦਾ ਚਚੇਰਾ ਭਰਾ ਸੁਨੀਲ ਖੇਤਰਪਾਲ ਮੱਧ ਪ੍ਰਦੇਸ਼ ਵਿੱਚ ਰਹਿ ਰਿਹਾ ਹੈ।

ਜਿਨ੍ਹਾਂ ਵੱਲੋਂ ਇੱਕ ਦੂਸਰੇ ਨੂੰ ਮਿਲਣ ਲਈ ਬਹੁਤ ਵਾਰ ਕੋਸ਼ਿਸ਼ ਕੀਤੀ ਗਈ ਪਰ ਉਹ ਅਸਫਲ ਰਹੇ ਤੇ ਜਿੱਥੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਕੱਢਿਆ ਗਿਆ ਸੀ ਉੱਥੇ ਹੀ ਦੋਹਾਂ ਪਰਿਵਾਰਾਂ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਵਿੱਚ ਇੱਕ ਦੂਸਰੇ ਨੂੰ ਪੱਚੀ ਸਾਲਾਂ ਬਾਦ ਪਿਆਰ ਵਾਲੀ ਗਲਵੱਕੜੀ ਪਾਈ ਗਈ ਹੈ। ਇਸ ਸਮੇਂ ਜਿਥੇ ਦੋਨੋਂ ਪਰਵਾਰ ਆਪਸ ਵਿਚ ਮਿਲੇ ਅਤੇ ਕਾਫ਼ੀ ਭਾਵੁਕ ਹੋ ਗਏ ਉੱਥੇ ਹੀ ਗੁਰਦੁਆਰਾ ਸਾਹਿਬ ਵਿੱਚ ਸਾਰੀ ਸੰਗਤ ਉਨ੍ਹਾਂ ਨੂੰ ਦੇਖ ਕੇ ਭਾਵੁਕ ਹੋ ਗਈ ਤੇ ਕਿਸੇ ਵੀ ਇਨਸਾਨ ਦੇ ਹੰਝੂ ਰੁੱਕ ਨਹੀਂ ਸਕੇ।

ਜਿੱਥੇ ਵੀਜ਼ਾ ਮੁਕਤ ਯਾਤਰਾ ਸੰਭਵ ਹੋਣ ਦੇ ਨਾਲ ਇਸ ਕੌਰੀਡੋਰ ਦੇ ਜ਼ਰੀਏ ਬਹੁਤ ਸਾਰੇ ਪਰਵਾਰ ਮਿਲੇ ਹਨ ਉੱਥੇ ਹੀ ਇਸ ਪਰਵਾਰ ਵੱਲੋਂ ਇਕੱਠੇ ਸਮਾਂ ਬਤਾਇਆ ਗਿਆ ਅਤੇ ਲੰਗਰ ਛਕਿਆ ਗਿਆ ਉਥੇ ਹੀ ਇਕ ਦੂਸਰੇ ਨਾਲ ਆਪਣੀਆਂ ਯਾਦਾਂ ਨੂੰ ਵੀ ਸਾਂਝੇ ਕੀਤਾ ਗਿਆ।

Check Also

ਕੈਨੇਡਾ ’ਚ ਬਟਾਲਾ ਦੇ ਨੌਜਵਾਨ ਦੀ…….

ਬਟਾਲਾ ਦੇ ਬਾਉਲੀ ਇੰਦਰਜੀਤ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿਚ …