ਹੁਣ ਚੰਡੀਗੜ੍ਹ ਵਿੱਚ ਸਿੱਖ ਬੀਬੀਆਂ ਦਾ ਵੀ ਚਲਾਨ ਹੋਵੇਗਾ। ਦਸਤਾਰ ਸਜਾਉਣਾ ਲਾਜ਼ਮੀ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਵਿੱਚ ਹੁਣ ਉਨ੍ਹਾਂ ਸਾਰੀਆਂ ਔਰਤਾਂ ਦਾ ਚਲਾਨ ਕੀਤਾ ਜਾਵੇਗਾ ਜੋ ਟੂ ਵੀਲਰ ਚਲਾਉਂਦੇ ਸਮੇਂ ਹੈਲਮਟ ਦਾ ਇਸਤੇਮਾਲ ਨਹੀਂ ਕਰਦੀਆਂ ਹਨ, ਉਹਨਾਂ ਦਾ ਚਲਾਨ ਕੀਤਾ ਜਾਵੇਗਾ। ਹੁਣ ਹਰ ਸਿੱਖ ਔਰਤ ਚਲਾਨ ਤੋਂ ਬਚ ਨਹੀਂ ਸਕੇਗੀ ਕਿਉਂਕਿ ਸਿੱਖ ਔਰਤਾਂ ਲਈ ਚੰਡੀਗੜ੍ਹ ਦੇ ਵਿੱਚ ਦਸਤਾਰ ਸਜਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਅਗਰ ਕਿਸੇ ਵੀ ਸਿੱਖ ਔਰਤ ਵੱਲੋਂ ਦਸਤਾਰ ਨਹੀਂ ਸਜਾਈ ਹੁੰਦੀ ਤਾਂ ਉਸ ਦਾ ਹੈਲਮੈਟ ਨਾ ਪਾਉਣ ਤੇ ਚਲਾਨ ਕੀਤਾ ਜਾਵੇਗਾ। ਕਿਉਂਕਿ ਬਹੁਤ ਸਾਰੀਆਂ ਸਿੱਖ ਔਰਤਾਂ ਹੈਲਮਟ ਪਾਏ ਤੋਂ ਬਿਨਾਂ ਹੀ ਆ ਜਾ ਰਹੀਆਂ ਹਨ। ਉੱਥੇ ਹੀ ਹੁਣ ਟੂ ਵੀਲਰ ਚਲਾਉਣ ਵਾਲੇ ਇਨਸਾਨ ਦੇ ਪਿਛਲੇ ਪਾਸੇ ਸੀਟ ਤੇ ਬੈਠਣ ਵਾਲੀਆਂ ਔਰਤਾਂ ਨੂੰ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਛੱਡਿਆ ਜਾਵੇਗਾ ਜਦਕਿ ਟੂ ਵਹੀਕਲ ਚਲਾਉਣ ਵਾਲੀਆਂ ਔਰਤਾਂ ਲਈ ਹੈਲਮਟ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਅਗਰ ਉਨ੍ਹਾਂ ਵੱਲੋਂ ਦਸਤਾਰ ਨਹੀਂ ਸਜਾਈ ਹੁੰਦੀ, ਤਾਂ ਅਜਿਹੀ ਸਥਿਤੀ ਵਿੱਚ ਉਨ੍ਹਾਂ ਦਾ ਚਲਾਨ ਕੱਟੇ ਜਾਣਾ ਲਾਜ਼ਮੀ ਕੀਤੇ ਜਾਣ ਉਪਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਿਚਾਰ ਚਰਚਾ ਕੀਤੀ ਜਾ ਰਹੀ ਹੈ।
ਜਦ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਿਫਾਰਸ਼ ਉਪਰ ਦਸੰਬਰ 2018 ਵਿਚ ਸਿੱਖ ਔਰਤਾਂ ਨੂੰ ਹੈਲਮੇਟ ਤੋਂ ਛੋਟ ਦਿੱਤੀ ਗਈ ਸੀ। ਜਿੱਥੇ ਪ੍ਰਸ਼ਾਸ਼ਨ ਵੱਲੋਂ ਪੁਰਾਣੇ ਨੋਟੀਫਿਕੇਸ਼ਨ ਵਿੱਚ ਬਦਲਾਅ ਕਰਦੇ ਹੋਏ ਹੁਣ ਸਿਰਫ ਦਸਤਾਰ ਸਜਾਉਣ ਵਾਲੀਆਂ ਸਿੱਖ ਔਰਤਾਂ ਨੂੰ ਹੀ ਛੋਟ ਦੇਣ ਦੀ ਗੱਲ ਆਖੀ ਜਾ ਰਹੀ ਹੈ।