ਇੱਕ ਲੱਖ ਕਿਸਾਨਾਂ ਨੇ ਵਧਾਇਆ ਟਿਊਬਵੈੱਲਾਂ ਦੀਆਂ ਮੋਟਰਾਂ ਦਾ ਲੋਡ ਸੀਐਮ ਭਗਵੰਤ ਮਾਨ ਨੇ ਕੀਤਾ ਕਿਸਾਨਾਂ ਦਾ ਧੰਨਵਾਦ ਕਦੋਂ ਉਸ ਤੋਂ ਲਗਪਗ ਇੱਕ ਲੱਖ ਕਿਸਾਨਾਂ ਦੇ ਵੱਲੋਂ ਮੋਟਰਾਂ ਦਾ ਲੋਡ ਵਧਾਇਆ ਗਿਆ ਜਿਸ ਬਾਰੇ ਸੀਐਮ ਭਗਵੰਤ ਮਾਨ ਦੇ ਵਲੋਂ ਜਾਣਕਾਰੀ ਦਿੱਤੀ ਗਈ ਹੈ ਭਗਵੰਤ ਮਾਨ ਵਲੋਂ ਕਿਸਾਨਾਂ ਦਾ ਧੰਨਵਾਦ ਵੀ ਕੀਤਾ ਗਿਆ ਤੇ ਉਨ੍ਹਾਂ ਨੇ ਕਿਹਾ ਕਿ ਪਿਛਲੇ ਮਹੀਨੇ ਮੈਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਸੀ ਕਿ ਜੇ ਕਿਸਾਨਾਂ ਨੇ ਆਪਣੀਆਂ ਮੋਟਰਾਂ ਦਾ ਲੋਡ ਵਧਾਉਣਾ ਚਾਹੁੰਦੇ ਨੇ ਤਾਂ ਉਸਦਾ ਖਰਚਾ ਲਗਪਗ ਅੱਧਾ ਕਰ ਦਿਆਂਗੇ
ਮੈਨੂੰ ਖ਼ੁਸ਼ੀ ਹੈ ਕਿ ਇੱਕ ਲੱਖ ਤੋਂ ਵੱਧ ਕਿਸਾਨਾਂ ਨੇ ਇਸ ਸਹੂਲਤ ਦਾ ਫਾਇਦਾ ਲਿਆ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਦਸ ਦਈਏ ਕਿ ਪਿਛਲੇ ਮਹੀਨੇ ਭਗਵੰਤ ਮਾਨ ਦੇ ਵੱਲੋਂ ਮੋਟਰਾਂ ਦੇ ਲੋਡ ਵਧਾਉਣ ਦਾ ਖ਼ਰਚਾ ਸਨਤਾਲੀ ਇੱਕ ਸੌ ਪੰਜਾਹ ਰੁਪਏ ਪ੍ਰਤੀ ਹਾਰਸ ਪਾਵਰ ਤੋਂ ਘਟਾ ਕੇ ਪੱਚੀ ਸੌ ਰੁਪਏ ਕਰ ਦਿੱਤਾ ਗਿਆ ਸੀ ਅਗਲੀ ਖ਼ਬਰ ਹੈ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦੇ ਲਈ ਮੋਦੀ ਸਰਕਾਰ ਤੇ ਟੇਕ ਕੇਂਦਰੀ ਸਹਿਯੋਗ ਤੋਂ ਬਿਨਾਂ ਪੰਜਾਬ ਦੇ ਸੰਕਟ ਦੇ ਨਾਲ ਨਜਿੱਠਣਾ ਸੌਖਾ ਨਹੀਂ ਕੁਲਦੀਪ ਧਾਲੀਵਾਲ ਤੰਦਰੁਸਤ ਪੰਜਾਬ ਸਰਕਾਰ ਦੀ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦੇ ਲਈ ਮੋਦੀ ਸਰਕਾਰ ਤੇ ਟੇਕ ਹੈ
ਪੰਜਾਬ ਸਰਕਾਰ ਨੇ ਇਸ ਦੇ ਲਈ ਪੈਕੇਜ ਵੀ ਮੰਗਿਆ ਪੰਜਾਬ ਦੇ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਸਰਕਾਰ ਤੋਂ ਪੰਜਾਬ ਦੇ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਲਈ ਪੈਕੇਜ ਇਸ ਦੀ ਮੰਗ ਕੀਤੀ ਹੈ ਉਹ ਬੰਗਲੂਰ ਤੋਂ ਸ਼ੁਰੂ ਹੋਈ ਸੂਬਾਈ ਖੇਤੀ ਮੰਤਰੀਆਂ ਦੀ ਦੋ ਰੋਜ਼ਾ ਕੌਮੀ ਕਾਨਫਰੰਸ ਵਿੱਚ ਪਹੁੰਚੇ ਸਨ ਅਤੇ ਧਾਲੀਵਾਲ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਲਈ ਕੇਂਦਰ ਸਰਕਾਰ ਅੱਗੇ ਆਵੇ ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਨੇ ਸਮੁੱਚੇ ਦੇਸ਼ ਦੀ ਉਦੋਂ ਬਾਂਹ ਫਡ਼ੀ ਹੈ ਜਦੋਂ ਮੁਲਕ ਦੇ ਵਿਚ ਵੱਡਾ ਅੰਨ ਸੰਕਟ ਸੀ ਤੇ ਪੰਜਾਬ ਹਰ ਫਰੰਟ ਤੇ ਦੇਸ਼ ਦੇ ਲਈ ਅੱਗੇ ਹੋ ਕੇ ਲੜਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਹੇਠੋਂ ਕੱਢਣ ਦੇ ਲਈ ਕਰਜ਼ੇ ਪੈਕੇਜ ਦੀ ਲੋੜ ਹੈ
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.