Home / ਦੁਨੀਆ ਭਰ / ਮੂਸੇਵਾਲਾ ਦੇ ਮਾਪਿਆਂ ਦਾ ਹਾਲ ਜਰੂਰ ਸੁਣੋ

ਮੂਸੇਵਾਲਾ ਦੇ ਮਾਪਿਆਂ ਦਾ ਹਾਲ ਜਰੂਰ ਸੁਣੋ

ਕਿੰਨੀ ਦੇਰ ਤੋਂ ਦੋਵੇਂ ਤਸਵੀਰਾਂ ਵੇਖੀ ਜਾਨਾਂ..ਦਿੰਨਾ ਵਿੱਚ ਹੀ ਕਿੰਨਾ ਫਰਕ ਪੈ ਗਿਆ..ਪੁੱਤ ਦੇ ਨਾਲ ਹਰ ਸਟੇਜ ਤੇ ਭਰਾ ਬਣ ਖਲੋਂਦੇ ਨੇ ਦਾਹੜੀ ਰੰਗਣੀ ਵੀ ਛੱਡ ਦਿੱਤੀ..ਜੰਮਣ ਵਾਲੀ ਸਤਿਕਾਰਿਤ ਮਾਤਾ ਨੇ ਉਮਰ ਮੁਤਾਬਿਕ ਕੀਤਾ ਜਾਂਦਾ ਹਾਰ ਸ਼ਿੰਗਾਰ..ਕਾਲਾ ਸਿਆਹ ਰੰਗ..ਕੈਂਚੀ ਚੱਪਲਾਂ..ਸਧਾਰਨ ਜਿਹਾ ਸੂਟ ਅਤੇ ਕੁੜਤਾ ਪਜਾਮਾਂ..ਪੂਰਾਣੇ ਵੇਲੇ ਆਖਿਆ ਜਾਂਦਾ ਸੀ..”ਦੌਲਤ ਗੁਜ਼ਰਾਨ..ਔਰਤ ਈਮਾਨ ਅਤੇ ਪੁੱਤਰ ਨਿਸ਼ਾਨ”..!

ਜਦੋਂ ਟੀਸੀ ਤੇ ਅੱਪੜ ਗਿਆ ਕੋਈ ਇੰਝ ਦਾ ਨਿਸ਼ਾਨ ਧਰੂ ਤਾਰਾ ਬਣ ਇੱਕਦਮ ਹੀ ਗਵਾਚ ਜਾਵੇ ਤਾਂ ਐਸੀ ਮਾਨਸਿਕਤਾ ਹੋ ਜਾਣੀ ਸੁਭਾਵਿਕ ਹੀ ਤਾਂ ਹੈ..ਸਭ ਕੁਝ ਖਾਲੀ ਖਾਲੀ..ਹੱਸਣ ਨੂੰ ਵੀ ਚਿੱਤ ਨੀ ਕਰਦਾ..ਖੁਸ਼ੀ ਮੌਕੇ ਆਪੇ ਰੋਣ ਨਿੱਕਲ ਜਾਂਦਾ..ਅਸੀਂ ਹੱਸਣਾ ਭੁੱਲ ਗਏ..ਤੇਰੇ ਬਾਝੋਂ ਰੁਲ ਗਏ..ਸੀਨੇ ਵਿੱਚ ਲਗਾਤਾਰ ਇੱਕ ਸੂਲ ਚੁੱਬਦੀ ਰਹਿੰਦੀ..!ਬਾਪੂ ਬਲਕੌਰ ਸਿੰਘ ਆਖਦਾ ਜਦੋਂ ਵੀ ਨੀਂਦਰ ਪੈਂਦੀ ਏ ਤਾਂ ਜਿਊਣ ਜੋਗਾ ਸੁਫ਼ਨੇ ਵਿੱਚ ਆ ਜਾਂਦਾ..!

ਚਿਰਾਂ ਤੋਂ ਗੂੜੀ ਨੀਂਦਰ ਸੁੱਤੀ ਇੱਕ ਬਿਮਾਰ ਮਾਨਸਿਕਤਾ ਅਤੇ ਕੌਮੀਅਤ ਦੀ ਭਾਵਨਾ ਇੱਕਠੀਆਂ ਜੂ ਜਾਗ ਪਈਆਂ ਸਨ..ਸਿਸਟਮ ਨੂੰ ਹੱਥਾਂ ਪੈਰਾਂ ਦੀ ਪੈ ਗਈ..ਫੇਰ ਮੁਕਾ ਦਿੱਤਾ..ਇੰਝ ਹੀ ਦੀਪ ਸਿੱਧੂ ਨਾਲ ਹੋਇਆ ਸੀ..ਅਗਿਓਂ ਵੀ ਹੁੰਦਾ ਰਹੇਗਾ..ਤਿੰਨ ਦਹਾਕੇ ਪਹਿਲੋਂ ਵੀ ਇੰਝ ਹੀ ਹੋਇਆ ਕਰਦਾ ਸੀ..ਰਾਤੋ ਰਾਤ ਚੁੱਕ ਕੇ ਅਗਲੀ ਸੁਵੇਰ ਕਿਸੇ ਨਹਿਰ ਕੰਢੇ ਸੁੱਟ ਦਿੱਤਾ ਜਾਂਦਾ..ਆਪਸੀ ਦੁਸ਼ਮਣੀ ਦਾ ਲੇਬਲ ਲਾ ਕੇ! ਅੱਜ ਵੀ ਕਿਸੇ ਵਾਰਤਕ ਗੀਤ ਜਾਂ ਰਚਨਾ ਵਿਚੋਂ ਕੌਂਮੀ ਭਾਵਨਾ,ਹੱਕ, ਖੁਦਮੁਖਤਿਆਰੀ ਤੇ ਜਾਂ ਫੇਰ ਅਨੰਦਪੁਰ ਸਾਬ ਦੀ ਗੱਲ ਹੁੰਦੀ ਹੋਵੇ ਓਸੇ ਵੇਲੇ ਦਬਾ ਦਿੱਤੀ ਜਾਂਦੀ..ਤਾਮਿਲਨਾਡੂ ਦੇ ਮੁਖ ਮੰਤਰੀ ਨੇ ਦਿੱਲੀ ਵੱਲ ਮੂੰਹ ਕਰ ਦਬਕਾ ਮਾਰਿਆ..ਸਾਨੂੰ ਵੱਖਰੇ ਮੁਲਖ ਦੀ ਮੰਗ ਲਈ ਮਜਬੂਰ ਨਾ ਕਰੋ..ਸੋਚ ਰਿਹਾ ਸਾਂ ਪੰਜ ਦਰਿਆਵਾਂ ਦੀ ਧਰਤੀ ਤੇ ਕਾਬਿਜ ਧਿਰ ਨੇ ਇੰਜ ਦੀ ਗੱਲ ਆਖੀ ਹੁੰਦੀ ਤਾਂ ਪੂਰੇ ਮੁਲਖ ਵਿੱਚ ਸੁਨਾਮੀ ਆ ਜਾਣੀ ਸੀ..!

ਰਾਖੀ ਕਰਨੀ ਪੈਣੀ ਕਲਮਾਂ ਗੀਤਾਂ ਸੋਚਾਂ ਅਤੇ ਫਲਸਫਿਆਂ ਦੀ..”ਇਹ ਪੰਛੀ ਕੱਲਾ ਏ ਏਦੇ ਮਗਰ ਸ਼ਿਕਾਰੀ ਬਹੁਤੇ”.. ਸ੍ਰੀ ਗੁਰੂ ਗ੍ਰੰਥ ਸਾਬ ਅੱਗੇ ਖੜ ਇਹ ਅਰਜੋਈ ਵੀ ਕਰਨੀ ਪੈਣੀ ਕੇ “ਸਾਡਾ ਤੇ ਨਿਮਾਣਿਆਂ ਦਾ ਤੂੰਹੀ ਏ..ਹੋਰ ਸਾਡਾ ਕੋਈ ਨਹੀਂ..! ਗੱਲ ਲੰਮੀ ਹੋ ਜਾਣੀ ਏ ਸੋ ਅਖੀਰ ਵਿੱਚ ਸਿਰਫ ਏਨਾ ਹੀ ਆਖਾਂਗਾ..”ਇਹ ਪੁੱਤਰ ਹੱਟਾਂ ਤੇ ਨਹੀਂ ਵਿਕਦੇ..ਤੂੰ ਲੱਭਦੀ ਫਿਰੇਂ ਬਜਾਰ ਕੁੜੇ..ਇਹ ਸੌਦਾ ਮੁੱਲ ਵੀ ਨਹੀਂ ਮਿਲਦਾ..ਤੂੰ ਲੱਭਦੀ ਫਿਰੇਂ ਉਧਾਰ ਕੁੜੇ” ਹਰਪ੍ਰੀਤ ਸਿੰਘ ਜਵੰਦਾ

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?