ਅਕਸਰ ਹੀ ਅਸੀਂ ਸੁਣਦੇ ਹਾਂ ਕਿ ਜਦੋਂ ਵੀ ਉਪਰ ਵਾਲਾ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਕਿਉਂਕਿ ਬਹੁਤ ਸਾਰੇ ਲੋਕਾਂ ਦੀ ਕਿਸਮਤ ਰਾਤੋ ਰਾਤ ਬਦਲ ਜਾਂਦੀ ਹੈ ਜੋ ਕੁਝ ਹੀ ਪਲਾਂ ਦੇ ਵਿੱਚ ਇਨਸਾਨ ਨੂੰ ਕੱਖਾਂ ਤੋਂ ਲੱਖਾਂ ਵਿੱਚ ਬਦਲ ਦਿੰਦੀ ਹੈ। ਜਿੱਥੇ ਉਸ ਇਨਸਾਨ ਦੀ ਕਿਸਮਤ ਵਿਚ ਚਮਕ ਆ ਜਾਂਦੀ ਹੈ ਅਤੇ ਉਹ ਕਰੋੜਪਤੀ ਬਣ ਜਾਂਦਾ ਹੈ। ਇਨਸਾਨ ਵੱਲੋਂ ਵੱਖ-ਵੱਖ ਇਨਾਮ ਰਾਸ਼ੀ ਨੂੰ ਜਿੱਤਣ ਵਾਸਤੇ ਜਿੱਥੇ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਜਾਂਦਾ ਹੈ ਅਤੇ ਕਈ ਲਾਟਰੀ ਸਿਸਟਮ ਦਾ ਇਸਤੇਮਾਲ ਕਰਦੇ ਹਨ। ਉਹ ਲੋਕੀ ਸਫਲ ਹੁੰਦੇ ਹਨ ਜਿਨ੍ਹਾਂ ਵੱਲੋਂ ਮਿਹਨਤ ਕੀਤੀ ਜਾਂਦੀ ਹੈ, ਅਤੇ ਜੋ ਜਿੱਤਣ ਲਈ ਹੀ ਬਾਜੀ ਖੇਡਦੇ ਹਨ।
ਹੁਣ ਇੱਕ ਸਖ਼ਸ਼ ਦੀ ਕਿਸਮਤ ਇਕ ਵਾਰ ਵਿਚ ਵੀ ਚਮਕ ਗਈ ਹੈ ਜਿਸ ਵੱਲੋਂ ਇਕ ਵਾਰ ਵਿਚ ਹੈ 523 ਕਰੋੜ ਰੁਪਏ ਦਾ ਜੈਕਪਾਟ ਜਿੱਤਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬ੍ਰਿਟੇਨ ਦੇ ਇੱਕ ਵਿਅਕਤੀ ਵੱਲੋਂ ਇਹ ਜੈਕਪਾਟ ਜਿੱਤਿਆ ਗਿਆ ਹੈ। ਇਸ ਵਿਅਕਤੀ ਦਾ ਨਾਮ ਜਿਥੇ ਪਤਾ ਚੱਲ ਚੁੱਕਾ ਹੈ ਅਤੇ ਉਸ ਨੂੰ ਅਜੇ ਤੱਕ ਜਨਤਕ ਨਹੀਂ ਕੀਤਾ ਗਿਆ ਹੈ ਪਰ ਉਸ ਵਿਅਕਤੀ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਅਤੇ ਉਸ ਨੂੰ ਦੱਸਿਆ ਗਿਆ ਹੈ ਕਿ ਉਸ ਵੱਲੋਂ ਲਾਟਰੀ ਦੀ ਇਨਾਮ ਰਾਸ਼ੀ ਜਿੱਤ ਲਈ ਗਈ ਹੈ।
ਉਸ ਵਿਅਕਤੀ ਵੱਲੋਂ ਅਜੇ ਤੱਕ ਆਪਣਾ ਨਾਮ ਜਨਤਕ ਕੀਤੇ ਜਾਣ ਅਤੇ ਜਾ ਨਾ ਜਨਤਕ ਕੀਤੇ ਜਾਣ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ। ਕਿਉਂਕਿ ਉਸ ਵਿਅਕਤੀ ਵੱਲੋਂ ਵੀ ਇਸ ਗੱਲ ਦਾ ਫੈਸਲਾ ਲਿਆ ਜਾਵੇਗਾ ਕਿ ਉਹ ਆਪਣਾ ਨਾਂਮ ਜਨਤਕ ਕਰਨਾਂ ਚਾਹੁਦਾ ਹੈ ਜਾ ਨਹੀ।
ਅਤੇ ਉਸ ਤੋਂ ਬਾਅਦ ਉਸ ਨੂੰ ਇੱਕ ਤਸਦੀਕ ਪ੍ਰਕਿਰਿਆ ਵਿਚੋਂ ਲੰਘਣਾ ਹੋਵੇਗਾ। ਇਸ ਬਾਬਤ ਸਾਰੀ ਪ੍ਰਕਿਰਿਆ ਪੂਰੀ ਹੋਣ ਪਿੱਛੋਂ ਹੀ ਲਾਟਰੀ ਆਯੋਜਕਾਂ ਵੱਲੋਂ ਉਸ ਦੀ ਬਣਦੀ ਹੋਈ ਕੀਮਤ ਉਸ ਨੂੰ ਦਿੱਤੀ ਜਾਵੇਗੀ। ਜਾਣਕਾਰੀ ਦਿੰਦੇ ਹੋਏ ਜਿੱਥੇ ਲਾਟਰੀ ਆਯੋਜਕਾਂ ਨੇ ਦੱਸਿਆ ਹੈ ਕਿ ਇਸ ਵਿਅਕਤੀ ਵੱਲੋਂ ਪੰਜ ਅਰਬ ਤੇ 23 ਕਰੋੜ ਰੁਪਏ ਦਾ ਜੈਕਪਾਟ ਜਿੱਤਿਆ ਗਿਆ ਹੈ, ਤੇ ਉਸਨੂੰ ਜਲਦੀ ਹੀ ਉਸ ਦੀ ਰਾਸ਼ੀ ਮੁਹਈਆ ਕਰਵਾ ਦਿੱਤੀ ਜਾਵੇਗੀ।