ਦੇਸ਼ ਭਰ ਦੇ ਵੱਖ ਵੱਖ ਹਿੱਸਿਆਂ ਵਿਚ ਪੈ ਰਹੀ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ । ਹਰ ਕਿਸੇ ਦੇ ਵੱਲੋਂ ਬੇਸਬਰੀ ਦੇ ਨਾਲ ਮਾਨਸੂਨ ਦੇ ਸੀਜ਼ਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਲੂ ਲੱਗਣ ਵਾਲੀ ਗਰਮੀ ਤੋਂ ਬਚਿਆ ਜਾ ਸਕੇ । ਇਸੇ ਵਿਚਾਲੇ ਹੁਣ ਮੌਸਮ ਵਿਭਾਗ ਦੇ ਵੱਲੋਂ ਇਕ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ, ਜਿਸ ਦੇ ਚੱਲਦੇ ਪੰਜਾਬ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਜਲਦ ਪੰਜਾਬ ਵਿੱਚ ਭਾਰੀ ਵੀ ਪੈ ਸਕਦਾ ਹੈ । ਦਰਅਸਲ ਮੌਸਮ ਵਿਭਾਗ ਵੱਲੋਂ ਉੱਤਰੀ ਪੱਛਮੀ ਭਾਰਤ ਤੇ ਹੋਰ ਸਥਾਨਾਂ ਤੇ ਲੋਕਾਂ ਦੇ ਲਈ ਇਕ ਖੁਸ਼ਖਬਰੀ ਦਿੱਤੀ ਗਈ ਹੈ ।
ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ 1 ਜੁਲਾਈ ਨੂੰ ਪੱਛਮੀ ਰਾਜਸਥਾਨ ‘ਚ ਵੱਖ-ਵੱਖ ਥਾਵਾਂ, 30 ਨੂੰ ਉਤਰਾਖੰਡ, 27 ਅਤੇ 28 ਨੂੰ ਪੂਰਬੀ ਰਾਜਸਥਾਨ, 28 ਜੂਨ ਅਤੇ 1 ਜੁਲਾਈ ਨੂੰ ਪੱਛਮੀ ਉੱਤਰ ਪ੍ਰਦੇਸ਼ ਅਤੇ 29 ਅਤੇ 30 ਜੂਨ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲ ਨਾਲ ਪੰਜਾਬ ਵਿੱਚ ਭਾਰੀ ਮੀਂਹ ਪਵੇਗਾ । ਜਿਸ ਕਾਰਨ ਲੋਕ ਗਰਮੀ ਤੋਂ ਵੱਡੀ ਰਾਹਤ ਮਿਲੇਗੀ । ਮੌਸਮ ਵਿਭਾਗ ਦੇ ਵੱਲੋਂ ਆਪਣੀ ਭਵਿੱਖਬਾਣੀ ਵਿੱਚ ਆਖਿਆ ਗਿਆ ਹੈ ਕਿ ਅੱਗੇ ਪੰਜ ਦਿਨਾਂ ਤੱਕ ਮੈਦਾਨੀ ਅਤੇ ਪਹਾੜੀ ਇਲਾਕਿਆਂ ਵਿਚ ਤੇਜ਼ ਬਾਰਿਸ਼ ਹੋਵੇਗੀ । ਕਈ ਥਾਵਾਂ ਤੇ ਭਾਰੀ ਤੋਂ ਭਾਰੀ ਮੀਂਹ ਪਵੇਗਾ ।
ਇਸੇ ਤਰ੍ਹਾਂ ਭਾਰਤ ਨੇ ਆਖਿਆ ਸਰਗਰਮ ਉੱਤਰੀ ਪੱਛਮੀ ਭਾਰਤ ਕਰੇਗਾ ਜਿਸ ਤੇ ਚਾਂਦੀ ਇਸ ਮਾਨਸੂਨ ਦੇ ਮੌਸਮ ਵਿਚ ਪੈਣ ਵਾਲੇ ਮੀਂਹ ਕਾਰਨ ਲੋਕ ਗਰਮੀ ਤੋਂ ਰਾਹਤ ਪਾ ਸਕਦੇ । ਜ਼ਿਕਰਯੋਗ ਹੈ ਕਿ ਜਿੱਥੇ ਇੱਕ ਪਾਸੇ ਪੰਜਾਬ ਦੀ ਸਿਆਸਤ ਕਾਫ਼ੀ ਗਰਮਾਈ ਹੋਈ ਹੈ , ਦੂਜੇ ਪਾਸੇ ਮੌਸਮ ਨੇ ਵੀ ਕਾਫ਼ੀ ਲੋਕਾਂ ਦੇ ਵੱਟ ਕੱਢੇ ਪਏ ਹਨ ।
ਹਰ ਕਿਸੇ ਦੇ ਵੱਲੋਂ ਇਹੀ ਜਤਾਈਆਂ ਜਾ ਰਹੀਆਂ ਹਨ ਕੀ ਮਾਨਸੂਨ ਦੇ ਮੌਸਮ ਵਿੱਚ ਹੋਣ ਵਾਲੀ ਬਾਰਿਸ਼ ਉਨ੍ਹਾਂ ਨੂੰ ਗਰਮੀ ਤੋਂ ਕੁਝ ਰਾਹਤ ਦੇਵੇਗੀ । ਜਿਸ ਤੇ ਮੌਸਮ ਵਿਭਾਗ ਵੱਲੋਂ ਪੰਜਾਬ ਸਮੇਤ ਪੂਰਾ ਸੂਬਿਆਂ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ ਕਿ ਜਲਦ ਹੀ ਹੁਣ ਕਈ ਸੂਬਿਆਂ ਵਿੱਚ ਤੇਜ਼ ਬਾਰਿਸ਼ ਹੋਵੇਗੀ ।