ਸੰਗਰੂਰ ਲੋਕ ਸਭਾ ਸੀਟ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ‘ਚ ਹੋ ਭੁਗਤੀ ਹੈ। ਆਪ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਬਾਅਦ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜਿੱਥੇ ਲੋਕਾਂ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ, ਉੱਥੇ ਹੀ ‘ਆਪ’ ਤੇ ਵਿਰੋਧੀਆਂ ‘ਤੇ ਹਮਲਾ ਬੋਲਿਆ ਹੈ।
ਮਾਨ ਦੀ ਜਿੱਤ ਤੋਂ ਬਾਅਦ ਹੁਣ ਖਹਿਰਾ ਨੇ ਲਗਾਤਾਰ ਤਿੰਨ ਟਵੀਟ ਕੀਤੇ। ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ ਬਹਾਦਰ ਲੋਕਾਂ ਨੇ ਸਿੱਖਾਂ ਦੇ ਪ੍ਰਤੀਕ “ਕਿਰਪਾਨ” ਤੇ “ਬੌਕਰ” ਜਾਂ (ਝਾੜੂ) ਵਿਚਲੇ ਫਰਕ ਨੂੰ ਸਮਝ ਲਿਆ ਹੈ ਤੇ ਬੀਜੇਪੀ-ਖਹਿਰਾ ਦੀ ਬੀ-ਟੀਮ ਨੂੰ ਰੱਦ ਕਰਨ ਦੇ ਰਾਹ ਪੈ ਗਏ ਹਨ।
ਉਨ੍ਹਾਂ ਕਿਹਾ ਕਿ ਮੈਂ ਸੰਗਰੂਰ ਦੇ ਜਾਗਰੂਕ ਵੋਟਰਾਂ ਨੂੰ ਸਿਰਫ 3 ਮਹੀਨਿਆਂ ਵਿੱਚ ਨਕਲੀ ਇਨਕਲਾਬੀਆਂ ਨੂੰ ਨਕਾਰ ਕੇ ਅਸਲੀ “ਬਦਲਾਵ” ਲਿਆਉਣ ਦੇ ਰੁਝਾਨ ਲਈ ਵਧਾਈ ਦਿੰਦਾ ਹਾਂ! ਹੁਣ ਭਾਵੇਂ ਇਹ “ਫਰਜ਼ੀ-ਇਨਕਲਾਬੀ” ਜਿੱਤ ਗਏ ਪਰ ਇਹ ਸ਼ਰਮਨਾਕ ਹਾਰ ਦੇ ਬਰਾਬਰ ਹੀ ਹੋਵੇਗਾ!
ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਮਨੀ ਚੋਣਾਂ ਨੇ ‘ਆਪ’ ਦਾ ਬਿਸਤਰਾ ਗੋਲ ਕਰ ਦਿੱਤਾ ਹੈ। @AamAadmiParty ਆਪਣੇ ਹੰਕਾਰੀ ਤੇ ਤਾਨਾਸ਼ਾਹੀ ਕੰਮ ਕਾਰਨ ਹਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੋਟਰਾਂ ਨੂੰ ਯਕੀਨਨ ਅਹਿਸਾਸ ਹੋ ਗਿਆ ਹੈ ਕਿ ਉਨ੍ਹਾਂ ਨੇ ਰਿਮੋਟ ਕੰਟਰੋਲ ਨੂੰ ਵੋਟ ਪਾ ਕੇ ਗਲਤੀ ਕੀਤੀ ਹੈ।