Home / ਦੁਨੀਆ ਭਰ / ਮੂਸੇਵਾਲਾ ਮਾਮਲੇ ਚ ਵੱਡੀ ਅਪਡੇਟ

ਮੂਸੇਵਾਲਾ ਮਾਮਲੇ ਚ ਵੱਡੀ ਅਪਡੇਟ

ਦੱਸ ਦੇਈਏ ਕੀ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਨੇ ਸਿੱਧੂ ਮੂਸੇ ਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਗੱਲ ਦਾ ਖ਼ੁਲਾਸਾ ਖ਼ੁਦ ਨੂੰ ਸਚਿਨ ਬਿਸ਼ਨੋਈ ਕਹਿਣ ਵਾਲੇ ਸ਼ਖ਼ਸ ਨੇ ਖ਼ੁਦ ਨਿਊਜ਼ 18 ਨੂੰ ਫੋਨ ਕਰਕੇ ਕੀਤਾ ਹੈ।

ਫੋਨ ਰਿਕਾਰਡਿੰਗ ਮੁਤਾਬਕ ਸਚਿਨ ਬਿਸ਼ਨੋਈ ਨੇ ਵਿੱਕੀ ਮਿੱਡੂਖੇੜਾ ਦਾ ਬਦਲਾ ਲੈਣ ਲਈ ਸਿੱਧੂ ਮੂਸੇ ਵਾਲਾ ਦਾ ਕੀਤਾ ਹੈ। ਫੋਨ ਰਿਕਰਾਡਿੰਗ ’ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇ ਵਾਲਾ ਦਾ ਹੱਥ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦਾ ਕਰਨ ’ਚ ਵੀ ਹੈ।

ਸਚਿਨ ਬਿਸ਼ਨੋਈ ਨੇ ਲਾਰੈਂਸ ਬਿਸ਼ਨੋਈ ਨੂੰ ਆਪਣਾ ਆਦਰਸ਼ ਤੇ ਮਾਮਾ ਦੱਸਿਆ ਹੈ, ਉਥੇ ਗੋਲਡੀ ਬਰਾੜ ਨੂੰ ਵੱਡਾ ਭਰਾ ਦੱਸਿਆ ਹੈ। ਸਚਿਨ ਨੇ ਕਿਹਾ ਕਿ ਉਸ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ, ਉਹ ਸਿਰਫ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲੈ ਰਹੇ ਹਨ। ਫੋਨ ਰਿਕਾਰਡਿੰਗ ’ਚ ਸਚਿਨ ਇਹ ਵੀ ਕਹਿ ਰਿਹਾ ਹੈ ਕਿ ਇਕ ਵਾਰ ਢੰਗ ਨਾਲ ਪਤਾ ਲਗਾਇਆ ਜਾਵੇ ਕਿ ਸਿੱਧੂ ਮੂਸੇ ਵਾਲਾ ਕਿਹੜੀ-ਕਿਹੜੀ ਗਤੀਵਿਧੀ ’ਚ ਸ਼ਾਮਲ ਸੀ।

ਲਾਰੈਂਸ ਬਿਸ਼ਨੋਈ ਗੈਂਗ ਨੇ ਪਹਿਲਾਂ ਹੀ ਸਿੱਧੂ ਦੇ ਕ ਤਲ ਦੀ ਜ਼ਿੰਮੇਵਾਰੀ ਲੈ ਲਈ ਸੀ ਪਰ ਸਚਿਨ ਬਿਸ਼ਨੋਈ ਵਲੋਂ ਨਿੱਜੀ ਚੈਨਲ ਨੂੰ ਫੋਨ ਕਰਕੇ ਕ ਤਲ ਦਾ ਕਾਰਨ ਦੱਸਣਾ ਬੇਹੱਦ ਹੈਰਾਨੀ ਭਰਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਤੇ ਇੰਟੈਲੀਜੈਂਸ ਇਸ ਫੋਨ ਰਿਕਾਰਡਿੰਗ ’ਤੇ ਕੀ ਕਾਰਵਾਈ ਕਰਦੀ ਹੈ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਚਲੇ ਜਾਣ ਤੋਂ ਬਾਅਦ ਕੋਈ ਨਾ ਕੋਈ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਜਿਸ ਤੋਂ ਬਾਅਦ ਇਹ ਸਿਰਦਰਦੀ ਬਣ ਚੁੱਕਾ ਹੈ ਮਾਨ ਸਰਕਾਰ ਲਈ। ।

Check Also

Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ

Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ, 3 ਜਣਿਆਂ ਨੂੰ Police ਨੇ ਕੀਤਾ ਗ੍ਰਿਫ਼ਤਾਰ …