ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਜੋ ਕਿ 31 ਮਈ ਨੂੰ ਪੰਜ ਤੱਤਾਂ ਚ ਵਲੀਨ ਹੋ ਗਏ ਨੇ। ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਦੀਆਂ ਅੰਤਿਮ ਵਿਦਾਈ ਵਾਲੀਆਂ ਤਸਵੀਰਾਂ ਤੇ ਵੀਡੀਓਜ਼ ਹੜ੍ਹ ਆਇਆ ਪਿਆ ਹੈ। ਸਿੱਧੂ ਦੇ ਮੰਮੀ-ਪਾਪਾ ਤੇ ਪ੍ਰਸ਼ੰਸਕਾਂ ਦੇ ਅੱਥਰੂ ਨਹੀਂ ਰੁਕ ਰਹੇ । ਇਸ ਦੌਰਾਨ ਗਾਇਕਾ ਅਫਸਾਨਾ ਖ਼ਾਨ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।ਦੱਸ ਦਈਏ ਕਿ ਸਿੱਧੂ ਬਾਈ ਦੇ ਕੋਈ ਭੈਣ ਨਹੀ ਸੀ ਜਿਸ ਕਾਰਨ ਉਹ ਅਫਸਾਨਾ ਤੋਂ ਰੱਖੜੀ ਬਣਾ ਕੇ ਉਸ ਨੂੰ ਛੋਟੀ ਭੈਣ ਦਾ ਦਰਜਾ ਦਿੱਤਾ ਸੀ।
ਦੱਸ ਦਈਏ ਕਿ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦਾ ਵੀ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ। ਅਫਸਾਨਾ ਖ਼ਾਨ ਦਾ ਵੀ ਦੁੱਖ ਦੇਖਿਆ ਨਹੀਂ ਜਾ ਰਿਹਾ ਹੈ। ਦੱਸ ਦਈਏ ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਬਣਿਆ ਹੋਇਆ ਸੀ। ਉਹ ਹਰ ਸਾਲ ਉਸ ਨੂੰ ਰੱਖੜੀ ਬੰਨ ਮੂਸਾ ਪਿੰਡ ਜਾਂਦੀ ਸੀ। ਅਫਸਾਨਾ ਖ਼ਾਨ ਦੇ ਵਿਆਹ ‘ਚ ਵੀ ਸਿੱਧੂ ਮੂਸੇਵਾਲਾ ਨਜ਼ਰ ਆਇਆ ਸੀ। ਉਸ ਨੇ ਆਪਣੀ ਭੈਣ ਨੂੰ ਆਪਣਾ ਆਸ਼ੀਰਵਾਦ ਦਿੱਤਾ ਸੀ। ਅਫਸਾਨਾ ਖ਼ਾਨ ਆਪਣੇ ਪਰਿਵਾਰ ਦੇ ਨਾਲ ਅਕਸਰ ਹੀ ਸਿੱਧੂ ਮੂਸੇਵਾਲਾ ਨੂੰ ਮਿਲਣ ਪਿੰਡ ਜਾਂਦੀ ਹੁੰਦੀ ਸੀ।।
ਦੱਸ ਦਈਏ ਕਿ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਸਟੋਰੀਆਂ ਸਾਂਝੀਆਂ ਕੀਤੀਆਂ ਨੇ। ਜਿਸ ‘ਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਮੌ ਤ ਦੇ ਦੁੱ ਖ ਜਤਾਇਆ ਹੈ। ਉਨ੍ਹਾਂ ਨੇ ਕਿਹਾ ਦੱਸਿਆ ਹੈ ਕਿ ਜਿਸ ਦਿਨ ਦੀ ਉਹ ਗਿਆ ਹੈ ਉਸੀ ਰਾਤ ਉਹ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਗਏ ਸੀ। ਇਹ ਕਿਸੇ ਨੂੰ ਨਹੀਂ ਪਤਾ ਚੱਲ ਸਕਦਾ ਕਿ ਅਸੀਂ ਕੀ ਗੁਆਇਆ ਹੈ। ਇੱਕ ਹੋਰ ਪੋਸਟ ‘ਚ ਅਫਸਾਨਾ ਖ਼ਾਨ ਲਿਖਿਆ ਹੈ ‘ਯਾ ਰੱਬਾ ਸਾਡਾ ਭਰਾ ਵਾਪਿਸ ਦੇਦੇ’। ਦੱਸ ਦਈਏ ਸਿੱਧੂ ਮੂਸੇਵਾਲਾ ਤੇ ਅਫਸਾਨਾ ਖ਼ਾਨ ਦੇ ਕਈ ਡਿਊਟ ਸੌਂਗ ਆਏ ਸਨ। ਪਰ ਸਿੱਧੂ ਤੇ ਅਫਸਾਨਾ ਦੇ ‘ਧੱਕਾ’ ਗੀਤ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲਿਆ ਸੀ। ਦੋਵਾਂ ਸਿੰਗਰਾਂ ਨੇ ਕਈ ਸਟੇਜ਼ ਸ਼ੋਅਜ਼ ਵੀ ਇਕੱਠੇ ਕੀਤੇ ਹਨ।।।