Home / ਦੁਨੀਆ ਭਰ / ਸਿੱਧੂ ਮੂਸੇਵਾਲਾ ਦੇ ਸਾਥੀਆਂ ਬਾਰੇ ਵੱਡੀ ਖਬਰ

ਸਿੱਧੂ ਮੂਸੇਵਾਲਾ ਦੇ ਸਾਥੀਆਂ ਬਾਰੇ ਵੱਡੀ ਖਬਰ

ਪੰਜਾਬੀ ਗਾਇਕੀ ਦੇ ਵਿੱਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕਰਨ ਵਾਲਾ ਗਾਇਕ ਸਿੱਧੂ ਮੁਸੇਵਾਲਾ ਜਿਸ ਨੇ ਬਹੁਤ ਘੱਟ ਉਮਰ ਦੇ ਵਿੱਚ ਹੀ ਐਡਾ ਵੱਡਾ ਪੈਂਡਾ ਤੈਅ ਕਰ ਲਿਆ ਗਿਆ ਸੀ ਕਿ ਪੂਰੀ ਦੁਨੀਆਂ ਵਿੱਚ ਉਸ ਵੱਲੋਂ ਆਪਣੀ ਇਕ ਵਿਲੱਖਣ ਪਹਿਚਾਣ ਬਣਾਈ ਗਈ ਸੀ। ਜਿੱਥੇ ਪੰਜਾਬ ਦੇ ਵਿੱਚ ਉਸਦੇ ਬਹੁਤ ਸਾਰੇ ਫੈਨ ਸਨ ਉਥੇ ਦੇਸ਼-ਵਿਦੇਸ਼ ਵਿਚ ਉਸਦੇ ਫੈਨਸ ਦੀ ਗਿਣਤੀ ਕਰਨਾ ਵੀ ਮੁਸ਼ਕਲ ਸੀ। ਸਿੱਧੂ ਮੁਸੇਵਾਲਾ ਵੱਲੋਂ ਜਿੱਥੇ ਬਹੁਤ ਸਾਰਾ ਯੋਗਦਾਨ ਪੰਜਾਬੀ ਗਾਇਕੀ ਵਿੱਚ ਪਾਇਆ ਗਿਆ ਹੈ ਉਥੇ ਹੀ ਉਹ ਵੱਖ ਵੱਖ ਵਿਵਾਦਾਂ ਨੂੰ ਲੈ ਕੇ ਵੀ ਲਗਾਤਾਰ ਚਰਚਾ ਵਿੱਚ ਬਣੇ ਰਹੇ ਸਨ। ਫਰਵਰੀ ਦੇ ਦੌਰਾਨ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਉਹਨਾਂ ਵੱਲੋਂ ਕਾਂਗਰਸ ਪਾਰਟੀ ਵੱਲੋਂ ਮਾਨਸਾ ਤੋਂ ਟਿਕਟ ਲੈ ਕੇ ਚੋਣ ਲੜੀ ਗਈ ਸੀ ਜਿੱਥੇ ਉਹ ਹਾਰ ਗਏ ਸਨ। ਬੀਤੇ ਕੱਲ ਉਨ੍ਹਾਂ ਉਪਰ ਕੁਝ ਲੋਕਾਂ ਵੱਲੋਂ ਵਾਰ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹ ਇਸ ਜਹਾਨ ਤੋਂ ਚਲੇ ਗਏ।।

ਹੁਣ ਗਾਇਕ ਸਿੱਧੂ ਮੂਸੇਵਾਲਾ ਦੇ ਦੋ ਦੋਸਤਾਂ ਬਾਰੇ ਇਹ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਸਿੱਧੂ ਮੂਸੇਵਾਲਾ ਉਪਰ ਵਾਰ ਕੀਤਾ ਗਿਆ ਸੀ ਤਾਂ ਉਸ ਸਮੇਂ ਉਹ ਆਪਣੀ ਬਿਮਾਰ ਮਾਸੀ ਨੂੰ ਮਿਲਣ ਲਈ ਆਪਣੇ 3 ਦੋਸਤਾਂ ਦੇ ਨਾਲ ਜਾ ਰਿਹਾ ਸੀ। ਅਤੇ ਉਸ ਵੱਲੋਂ ਖੁਦ ਹੀ ਥਾਰ ਗੱਡੀ ਚਲਾਈ ਜਾ ਰਹੀ ਸੀ। ਉਸ ਦੇ ਦੋ ਸਾਥੀਆਂ ਨੂੰ ਹੌਸਪੀਟਲ ਲਿਜਾਇਆ ਗਿਆ ਸੀ ਜਿੱਥੇ ਇਕ ਦੋ ਦੀ ਹਾਲਤ ਦੇਖਦੇ ਤੇ ਉਨਾ ਨੂੰ ਡੀਐਮਸੀ ਹੌਸਪੀਟਲ ਵਿਖੇ ਰੈਫਰ ਕੀਤਾ ਗਿਆ ਸੀ।

ਦੱਸ ਦਈਏ ਕਿ ਇੱਕ ਦੋਸਤ ਦਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਦੂਜੇ ਦਾ ਨਾਮ ਗੁਰਵਿੰਦਰ ਸਿੰਘ ਹੈ ਜੋ ਉਸ ਦੇ ਨੇੜੇ ਦੇ ਸਾਥੀ ਸਨ। ਦੱਸ ਦਈਏ ਕਿ ਉਹ ਦੋਨੇ ਰਿਸਕ ਤੋਂ ਬਾਹਰ ਦੱਸੇ ਜਾ ਰਹੇ ਹਨ।। ਦੱਸ ਦਈਏ ਕਿ ਅੱਜ ਮੂਸੇਵਾਲਾ ਦੀਆਂ ਅੰਤਮ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਉਸ ਦੇ ਆਪਣੇ ਪਿੰਡ ਮੂਸੇਵਾਲਾ ਵਿਖੇ।।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?