ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਜਿੱਥੇ ਬਹੁਤ ਸਾਰੇ ਫੈਸਲੇ ਕੀਤੇ ਗਏ ਹਨ ਉਥੇ ਹੀ ਆਏ ਦਿਨ ਕੋਈ ਨਾ ਕੋਈ ਐਲਾਨ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਫੈਲ ਜਾਂਦੀ ਹੈ। ਪੰਜਾਬ ਦੇ ਬਹੁਤ ਸਾਰੇ ਲੋਕ ਜਿਥੇ ਵਿਦੇਸ਼ਾਂ ਵਿੱਚ ਗਏ ਹੋਏ ਹਨ ਉਥੇ ਹੀ ਬਹੁਤ ਸਾਰੀਆਂ ਉਡਾਉਣ ਪੰਜਾਬ ਦੀ ਬਜਾਏ ਦਿੱਲੀ ਵਿੱਚ ਹੀ ਆਉਂਦੀਆਂ ਹਨ ਜਿਥੇ ਵਿਦੇਸ਼ਾਂ ਤੋਂ ਆਉਣ ਜਾਣ ਵਾਲੇ ਬਹੁਤ ਸਾਰੇ ਯਾਤਰੀਆਂ ਨੂੰ ਪੰਜਾਬ ਤੋਂ ਦਿੱਲੀ ਤੱਕ ਦਾ ਆਉਣ-ਜਾਣ ਵਾਸਤੇ ਸਫਰ ਤੈਅ ਕਰਨਾ ਪੈਂਦਾ ਹੈ। ਜਿੱਥੇ ਲੋਕਾਂ ਨੂੰ ਆਪਣੇ ਵਾਹਨਾਂ ਰਾਹੀਂ ਇਹ ਰਸਤਾ ਦਿੱਲੀ ਏਅਰਪੋਰਟ ਆਉਣ ਜਾਣ ਵਾਸਤੇ ਇਹ ਰਸਤਾ ਛੇ-ਸੱਤ ਘੰਟਿਆਂ ਲਈ ਤਹਿ ਕਰਨਾ ਪੈਂਦਾ ਹੈ। ਉਥੇ ਹੀ ਪੰਜਾਬ ਸਰਕਾਰ ਵੱਲੋਂ ਦਿੱਲੀ ਏਅਰਪੋਰਟ ਲਈ ਆਉਣ-ਜਾਣ ਵਾਲੇ ਯਾਤਰੀਆਂ ਦੀਆਂ ਸਹੂਲਤਾਂ ਵਾਸਤੇ ਐਲਾਨ ਕੀਤੇ ਗਏ ਹਨ। ਹੁਣ ਪੰਜਾਬੀਆਂ ਦੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਹੁਕਮ ਜਾਰੀ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਇਕ ਹੋਰ ਵੱਡਾ ਕਦਮ ਚੁੱਕਦੇ ਹੋਏ ਦਿੱਲੀ ਹਵਾਈ ਅੱਡੇ ਤੇ ਪਨਬੱਸ ਦੀ ਸਹੂਲਤ ਨੂੰ ਜਾਰੀ ਕੀਤਾ ਜਾ ਰਿਹਾ ਹੈ। ਜਿੱਥੇ ਹੁਣ ਸਰਕਾਰੀ ਬੱਸਾਂ ਦਿੱਲੀ ਹਵਾਈ ਅੱਡੇ ਤੱਕ ਯਾਤਰੀਆਂ ਨੂੰ ਲੈ ਕੇ ਜਾਣਗੀਆ ਅਤੇ ਲੈ ਕੇ ਆਉਣਗੀਆ ਉਥੇ ਹੀ ਇਹ ਫ਼ੈਸਲਾ ਦਿੱਲੀ ਦੇ ਟਰਾਂਸਪੋਰਟ ਅਧਿਕਾਰੀਆਂ ਦੇ ਨਾਲ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਸਰਕਾਰ ਦੇ ਇਸ ਫ਼ੈਸਲੇ ਦੇ ਨਾਲ ਜਿਥੇ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਮਹਿੰਗੇ ਖਰਚ ਤੋਂ ਛੁਟਕਾਰਾ ਮਿਲ ਜਾਵੇਗਾ। ਉੱਥੇ ਹੀ ਯਾਤਰੀਆਂ ਨੂੰ ਹੁਣ ਘੱਟ ਕਿਰਾਏ ਵਿਚ ਵਲਵੋ ਬੱਸਾਂ ਦਾ ਬੇਹਤਰੀਨ ਸਫ਼ਰ ਵੀ ਮਿਲ ਜਾਵੇਗਾ।
ਕਿਉਂਕਿ ਪਹਿਲਾਂ ਜਿਥੇ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਉਪਰ ਦਿੱਲੀ ਸਰਕਾਰ ਵੱਲੋਂ ਪਾਬੰਦੀ ਲਾਗੂ ਕੀਤੀ ਗਈ ਸੀ ਉਸ ਨੂੰ ਹਟਾਉਂਦੇ ਹੋਏ ਮੁੜ ਤੋਂ ਇਹ ਸਹੂਲਤ ਲਈ ਸ਼ੁਰੂ ਕੀਤੀ ਜਾ ਰਹੀ ਹੈ। ਜਿੱਥੇ ਹੁਣ ਪੰਜਾਬ ਤੋਂ ਸਰਕਾਰੀ ਵਲਵੋ ਬੱਸ ਦਿੱਲੀ ਹਵਾਈ ਅੱਡੇ ਤੱਕ ਮੁਸਾਫ਼ਰਾਂ ਨੂੰ ਪਹੁੰਚਾਉਣ ਵਿੱਚ ਸਹੂਲਤ ਜਾਰੀ ਕਰ ਰਹੀਆਂ ਹਨ।
ਉਥੇ ਹੀ ਪੰਜਾਬ ਦੇ ਦਸ ਜਿਲਿਆਂ ਚ ਪਨਬਸ ਦਿੱਲੀ ਹਵਾਈ ਅੱਡੇ ਲਈ ਜਾਰੀ ਕੀਤੀਆਂ ਜਾ ਰਹੀਆਂ ਹਨ, ਜਿਸ ਬਾਰੇ ਪਨਬੱਸ ਵੱਲੋਂ ਸਾਰੇ ਡੀਪੂ ਪ੍ਰਬੰਧਕਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ। ਬੱਸਾਂ ਚੱਲਣ ਵਾਸਤੇ ਦਸ ਜਿਲਿਆਂ ਦਾ ਨਾਮ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਜਲੰਧਰ,ਮੋਗਾ, ਸ੍ਰੀ ਮੁਕਤਸਰ ਸਾਹਿਬ ,ਅਮ੍ਰਿਤਸਰ, ਨਵਾਂ ਸ਼ਹਿਰ, ਜਲੰਧਰ ,ਹੁਸ਼ਿਆਰਪੁਰ ਅਤੇ ਚੰਡੀਗੜ੍ਹ ਦੇ ਨਾਮ ਸ਼ਾਮਲ ਹਨ।