ਗੱਲ ਕੀਤੀ ਜਾਵੇ ਜੇਕਰ ਸਾਊਦੀ ਅਰਬ ਦੀ ਤਾਂ ਸਾਊਦੀ ਅਰਬ ਵਿੱਚ ਵੀ ਕਰੌਨਾ ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਚੁੱਕੇ ਹਨ । ਜਿਸ ਦੇ ਚਲਦੇ ਹੁਣ ਸਾਊਦੀ ਸਰਕਾਰ ਨੇ ਆਪਣੇ ਦੇਸ਼ ਦੇ ਨਾਗਰਿਕਾਂ ਲਈ ਭਾਰਤ ਸਮੇਤ ਸੋਲ਼ਾਂ ਦੇਸ਼ਾਂ ਦੀ ਯਾਤਰਾ ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਇਸ ਬਾਬਤ ਗੱਲਬਾਤ ਕਰਦਿਆਂ ਹੋਇਆ ਜਨਤਾ ਨੂੰ ਦੱਸਿਆ ਕਿ ਦੇਸ਼ ਵਿੱਚ ਹੁਣ ਤਕ ਮੰਕੀ ਫੋਕਸ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ, ਪਰ ਫਿਰ ਵੀ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਕੁਝ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ।
ਜਿਸ ਦੇ ਚਲਦੇ ਹੁਣ ਇਸ ਦੇਸ਼ ਦੀ ਸਰਕਾਰ ਦੇ ਵੱਲੋਂ ਭਾਰਤ ਤੋਂ ਇਲਾਵਾ ਸੋਲ਼ਾਂ ਦੇਸ਼ ਗਣਰਾਜ ਕਾਂਗੋ ,ਇੰਡੋਨੇਸ਼ੀਆ, ਸੀਰੀਆ, ਤੁਰਕੀ ,ਈਰਾਨ ,ਅਫ਼ਗਾਨਿਸਤਾਨ ਤੇ ਅਰਮੀਨੀਆ ਆਦਿ ਸ਼ਾਮਿਲ ਹਨ । ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ‘ਚ ਲਗਾਤਾਰ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ ਇੱਥੇ ਹਰ ਰੋਜ਼ ਲੱਖਾਂ ਲੋਕ ਕਰੋਨ ਦੇ ਨਾਲ ਪੀਡ਼ਤ ਹੋ ਰਹੇ ਹਨ ।
ਸਾਊਦੀ ਅਰਬ ਦੇ ਸਿਹਤ ਮੰਤਰਾਲੇ ਦੇ ਵੱਲੋਂ ਬਿਅਾਨ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਹੁਣ ਤਕ ਮੰਕੀ ਪੋਕਸ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ, ਪਰ ਇਸ ਦੀ ਰੋਕਥਾਮ ਦੇ ਲਈ ਉਪ ਸਿਹਤ ਮੰਤਰੀ ਅਬਦੁੱਲਾ ਦੇ ਵੱਲੋਂ ਕਿਹਾ ਗਿਆ ਹੈ ਕਿ ਦੇਸ਼ ਵਿੱਚ ਮੱਕੀ ਫੋਕਸ ਦੇ ਕੇਸਾਂ ਦਾ ਪਤਾ ਲਗਾਉਣ ਦੀ ਸਮਰੱਥਾ ਹੈ ਅਤੇ ਜੇਕਰ ਕੋਈ ਵੀ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਰਕਾਰ ਇਨਫੈਕਸ਼ਨ ਨਾਲ ਨਜਿੱਠਣ ਲਈ ਤਿਆਰ ਬੈਠੀ ਹੈ ।