ਦੱਸ ਦੇਈਏ ਕੀ ਪੰਜਾਬ ‘ਚ ਕਾਂਗਰਸ ਸਰਕਾਰ ਵੱਲੋਂ ਔਰਤਾਂ ਲਈ ਸ਼ੁਰੂ ਕੀਤੀ ਗਈ ਮੁਫ਼ਤ ਬੱਸ ਸਰਵਿਸ ਬੰਦ ਹੋਣ ਸਬੰਧੀ ਸੋਸ਼ਲ ਮੀਡੀਆ ‘ਤੇ ਛਿੜੀ ਚਰਚਾ ਨੂੰ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਰਾਮ ਦੇ ਦਿੱਤਾ ਹੈ। ਭੁੱਲਰ ਨੇ ਇਕ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਹੈ ਕਿ ਮੁਫ਼ਤ ਬੱਸ ਸਰਵਿਸ ਪੰਜਾਬ ‘ਚ ਜਾਰੀ ਰਹੇਗੀ। ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਖਬਰਾਂ ਮਹਿਜ਼ ਅਫ਼ਵਾਹ ਹਨ।
ਦੱਸ ਦੇਈਏ ਕੀ ਪੰਜਾਬ ਸਰਕਾਰ ਵੱਲੋਂ ਇਹ ਸਰਵਿਸ ਬੰਦ ਕਰਨ ਸਬੰਧੀ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਇਹ ਸਪੱਸ਼ਟੀਕਰਨ ਜਾਰੀ ਕਰ ਕੇ ਪੰਜਾਬ ਸਰਕਾਰ ਨੇ ਔਰਤਾਂ ਨੂੰ ਵੱਡੀ ਰਾਹਤ ਦਿੱਤੀ ਹੈ।ਦੱਸ ਦਈਏ ਕਿ ਦੋਸਤੋ ਕੈਪਟਨ ਸਰਕਾਰ ਵੱਲੋਂ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਐਲਾਨੀ ਸਹੂਲਤ ਨਾਲ ਸਰਕਾਰੀ ਬੱਸਾਂ ਦੀ ਸਵਾਰੀ ਜ਼ਰੂਰ ਵਧੀ ਹੈ ਪਰ ਇਸ ਰਕਮ ਦੀ ਸਰਕਾਰ ਵੱਲੋਂ ਅਦਾਰੇ ਨੂੰ ਅਦਾਇਗੀ ਚ ਦੇਰੀ ਹੋਣ ਕਾਰਨ ਦਿੱਕਤਾਂ ਖੜ੍ਹੀਆਂ ਹੋ ਰਹੀਆਂ ਹਨ ਜਿਸ ਕਾਰਨ ਅਪ੍ਰੈਲ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਗਈ।
ਜਾਣਕਾਰੀ ਅਨੁਸਾਰ ਪੀ ਆਰ ਟੀ ਸੀ ਮਹਿਕਮੇ ਦੇ ਕਰੀਬ ਚਾਰ ਹਜ਼ਾਰ ਮੁਲਾਜ਼ਮ ਤੇ ਸਾਢੇ ਚਾਰ ਹਜ਼ਾਰ ਪੈਨਸ਼ਨਾਂ ਤੇ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਦੇ ਲਈ ਹਰ ਮਹੀਨੇ ਪੱਚੀ ਕਰੋੜ ਰੁਪਏ ਲੋੜੀਂਦੇ ਨੇ ਪੀ ਆਰ ਟੀ ਸੀ ਤੇਰਾਂ ਸੌ ਬੱਸਾਂ ਰਾਹੀਂ ਰੋਜ਼ਾਨਾ ਦੋ ਕਰੋੜ ਰੁਪਿਆ ਮਾਲੀਆ ਇਕੱਠਾ ਹੁੰਦਾ ਹੈ। ਤੇ ਰੋਜ਼ਾਨਾ ਅੱਸੀ ਲੱਖ ਰੁਪਿਆ ਔਰਤਾਂ ਦੇ ਸਫ਼ਰ ਦਾ ਬਕਾਇਆ ਜੁਡ਼ਦਾ ਹੈ।।