ਕੇਂਦਰ ਸਰਕਾਰ ਵੱਲੋਂ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਇਹਨਾਂ ਵਿੱਚੋਂ ਇਕ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ-ਧਨ ਪੈਨਸ਼ਨ ਯੋਜਨਾ ਹੈ। ਇਹ ਯੋਜਨਾ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਲਈ ਉਨ੍ਹਾਂ ਦੇ ਬੁਢਾਪੇ ਵਿੱਚ ਸਹਾਰਾ ਬਣ ਸਕਦੀ ਹੈ ਕਿਉਂਕਿ ਉਨ੍ਹਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ।
PM-SYM ਸਕੀਮ ਕੀ ਹੈ?ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ-ਧਨ ਪੈਨਸ਼ਨ ਯੋਜਨਾ (PM-SYM) ਇਕ ਸਵੈ-ਇੱਛਤ ਅਤੇ ਯੋਗਦਾਨੀ ਪੈਨਸ਼ਨ ਯੋਜਨਾ ਹੈ। ਮਹੀਨਾਵਾਰ ਯੋਗਦਾਨ ਲਾਭਪਾਤਰੀ ਦੀ ਦਾਖਲਾ ਉਮਰ ਦੇ ਆਧਾਰ ‘ਤੇ ਨਿਸ਼ਚਿਤ ਕੀਤਾ ਜਾਂਦਾ ਹੈ, ਜੋ ਕਿ 55 ਰੁਪਏ ਤੋਂ 200 ਰੁਪਏ ਤਕ ਹੁੰਦਾ ਹੈ। ਇਸ ਸਕੀਮ ਦੇ ਤਹਿਤ ਲਾਭਪਾਤਰੀ ਦੁਆਰਾ ਮਹੀਨਾਵਾਰ ਯੋਗਦਾਨ ਪਾਇਆ ਜਾਂਦਾ ਹੈ, ਉਨਾ ਹੀ ਕੇਂਦਰ ਸਰਕਾਰ ਦੁਆਰਾ ਯੋਗਦਾਨ ਪਾਇਆ ਜਾਂਦਾ ਹੈ।
PM-SYM ਲਈ ਯੋਗਤਾ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।ਅਸੰਗਠਿਤ ਵਰਕਰ ਵਜੋਂ ਵਿਅਕਤੀ (ਹਾਕਰ, ਖੇਤੀਬਾੜੀ ਦਾ ਕੰਮ, ਨਿਰਮਾਣ ਸਾਈਟ ਵਰਕਰ, ਚਮੜਾ ਵਰਕਰ, ਹੈਂਡਲੂਮ, ਮਿਡ-ਡੇ-ਮੀਲ, ਰਿਕਸ਼ਾ ਜਾਂ ਆਟੋ ਵ੍ਹੀਲਰ, ਤਰਖਾਣ, ਮਛੇਰੇ ਆਦਿ ਕੰਮ ਕਰਨ ਵਾਲੇ ਕਾਮੇ ਆਦਿ)।
ਮਹੀਨਾਵਾਰ ਆਮਦਨ 15000 ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ।
ਵਿਅਕਤੀ ਨੂੰ EPFO/ESIC/NPS (ਸਰਕਾਰੀ ਫੰਡਿਡ) ਸਕੀਮ ਦਾ ਮੈਂਬਰ ਨਹੀਂ ਹੋਣਾ ਚਾਹੀਦਾ ਹੈ।PM-SYM ਦੇ ਲਾਭ 60 ਸਾਲ ਦੀ ਉਮਰ ਤੋਂ ਬਾਅਦ, ਲਾਭਪਾਤਰੀ ਨੂੰ 3000 ਰੁਪਏ ਦੀ ਘੱਟੋ-ਘੱਟ ਨਿਸ਼ਚਿਤ ਮਹੀਨਾਵਾਰ ਪੈਨਸ਼ਨ ਮਿਲੇਗੀ।ਲਾਭਪਾਤਰੀ ਦੀ ਮੌਤ ਹੋਣ ‘ਤੇ ਉਸ ਦੇ ਜੀਵਨ ਸਾਥੀ (ਪਤਨੀ) ਨੂੰ 50% ਮਹੀਨਾਵਾਰ ਪੈਨਸ਼ਨ ਮਿਲੇਗੀ।
ਜੇਕਰ ਪਤੀ-ਪਤਨੀ ਦੋਵੇਂ ਇਸ ਸਕੀਮ ਅਧੀਨ ਆਉਂਦੇ ਹਨ, ਤਾਂ ਉਨ੍ਹਾਂ ਨੂੰ ਸਾਂਝੇ ਤੌਰ ‘ਤੇ 6000 ਰੁਪਏ ਦੀ ਮਹੀਨਾਵਾਰ ਪੈਨਸ਼ਨ ਮਿਲੇਗੀ।PM-SYM ਲਈ ਰਜਿਸਟ੍ਰੇਸ਼ਨ- ਕੋਈ ਵੀ ਯੋਗ ਵਿਅਕਤੀ ਕਾਮਨ ਸਰਵਿਸ ਸੈਂਟਰ (CSC) ‘ਤੇ ਜਾ ਕੇ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ-ਧਨ ਪੈਨਸ਼ਨ ਯੋਜਨਾ ਲਈ ਰਜਿਸਟਰ ਕਰ ਸਕਦਾ ਹੈ। ਸਭ ਤੋਂ ਪਹਿਲਾਂ, ਨਜ਼ਦੀਕੀ ਕਾਮਨ ਸਰਵਿਸ ਸੈਂਟਰ ਦਾ ਪਤਾ ਲਗਾਓ ਅਤੇ ਲੋੜੀਂਦੇ ਦਸਤਾਵੇਜ਼ਾਂ ਜਿਵੇਂ ਕਿ ਆਧਾਰ ਕਾਰਡ ਅਤੇ ਬੈਂਕ ਖਾਤੇ ਦੀ ਪਾਸਬੁੱਕ ਆਦਿ ਨਾਲ ਉੱਥੇ ਜਾਓ। ਇੱਥੇ ਕੇਂਦਰ ਦੇ ਨੁਮਾਇੰਦੇ ਨਾਲ ਮੁਲਾਕਾਤ ਕਰਕੇ PM-SYM ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰੋ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.