Home / ਦੁਨੀਆ ਭਰ / ਭਗਵੰਤ ਮਾਨ ਦੀ ਭੈਣ ਦਾ ਵੱਡਾ ਐਲਾਨ

ਭਗਵੰਤ ਮਾਨ ਦੀ ਭੈਣ ਦਾ ਵੱਡਾ ਐਲਾਨ

ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਦੀ ਸਿਆਸਤ ਨਾਲ ਜੁੜੀ ਆ ਰਹੀ ਹੈ। ਤਾਜ਼ਾ ਖ਼ਬਰ ਅਨੁਸਾਰ ਪੰਜਾਬ ਦੀ ਸਿਆਸਤ ਵਿੱਚ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਰਗਰਮੀਆਂ ਤੇਜ ਹੋ ਗਈਆਂ ਹਨ। ਜਿਸ ਨੂੰ ਲੈ ਕੇ ਅਲੱਗ ਅਲੱਗ ਪਾਰਟੀਆਂ ਦੇ ਲੀਡਰ ਬਿਆਨ ਦੇ ਰਹੇ ਹਨ। ਇੱਕ ਪ੍ਰਿੰਟ ਮੀਡੀਆ ਦੇ ਅਦਾਰੇ ਨੇ ਇੱਕ ਵੱਡੀ ਖ਼ਬਰ ਬ੍ਰੇਕ ਕੀਤੀ ਹੈ। ਖ਼ਬਰ ਮੁਤਾਬਿਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਚੋਣ ਲੜਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦਾ ਜੋ ਵੀ ਫੈਸਲਾ ਹੋਵੇਗਾ, ਉਹ ਪ੍ਰਵਾਨ ਹੈ। ਸੰਗਰੂਰ ਲੋਕ ਸਭਾ ਸੀਟ ‘ਤੇ ਜ਼ਿਮਨੀ ਚੋਣ ਹੋਣੀ ਹੈ।

ਇਹ ਸੀਟ ਭਗਵੰਤ ਮਾਨ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ। ਅਜਿਹੇ ‘ਚ ਕਿਆਸ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਸਕਦੀ ਹੈ। ਇਸ ਮੌਕੇ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਕਿਹਾ ਕਿ ਪਾਰਟੀ ਸੰਗਰੂਰ ਸੀਟ ਬਾਰੇ ਲੋਕਾਂ ਦੀ ਮੰਗ ’ਤੇ ਫੈਸਲਾ ਕਰੇਗੀ। ਮੈਂ ਸਿਆਸੀ ਤੌਰ ‘ਤੇ ਘੁੰਮ ਰਿਹਾ ਹਾਂ। ਜਦੋਂ ਉਨ੍ਹਾਂ ਨੂੰ ਚੋਣ ਲੜਨ ਬਾਰੇ ਸਿੱਧਾ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਿਰਫ਼ ‘ਅਗਰ-ਮਗਰ’ ਗੱਲ ਹੈ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਮਨਪ੍ਰੀਤ ਕੌਰ ਨੇ ਆਪਣੇ ਭਾਈ ਭਗਵੰਤ ਮਾਨ ਦੀ ਚੋਣ ਮੁਹਿੰਮ ਸੰਭਾਲੀ ਸੀ। ਉਹ ਲੋਕ ਸਭਾ ਤੋਂ ਲੈ ਕੇ ਵਿਧਾਨ ਸਭਾ ਚੋਣਾਂ ਵੇਲੇ ਤੋਂ ਹੀ ਬਹੁਤ ਸਰਗਰਮ ਰਹੇ ਹਨ।

ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਾਨ ਦੀ ਧੂਰੀ ਸੀਟ ਲਈ ਚੋਣ ਪ੍ਰਚਾਰ ਦੀ ਕਮਾਨ ਉਨ੍ਹਾਂ ਨੂੰ ਸੌਂਪੀ ਗਈ ਸੀ। ਮਾਨ ਉਦੋਂ ਪੂਰੇ ਪੰਜਾਬ ਵਿਚ ਪ੍ਰਚਾਰ ਕਰ ਰਹੇ ਸਨ। ਸੰਗਰੂਰ ਸੀਟ ‘ਤੇ ਆਮ ਆਦਮੀ ਪਾਰਟੀ ਨਾਲੋਂ ਭਗਵੰਤ ਮਾਨ ਦਾ ਦਬਦਬਾ ਜ਼ਿਆਦਾ ਹੈ। ਉਹ ਲਗਾਤਾਰ ਦੋ ਵਾਰ ਇੱਥੋਂ ਸੰਸਦ ਮੈਂਬਰ ਚੁਣੇ ਗਏ। ਦੂਜੀ ਵਾਰ ‘ਆਪ’ ਦੇ ਸਾਰੇ ਉਮੀਦਵਾਰ ਹਾਰ ਗਏ ਪਰ ਭਗਵੰਤ ਮਾਨ ਜਿੱਤਣ ‘ਚ ਕਾਮਯਾਬ ਰਹੇ। ਇਸ ਤੋਂ ਬਾਅਦ ‘ਆਪ’ ਨੇ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਬਣਾ ਦਿੱਤਾ। ਧੂਰੀ ਸੀਟ ਤੋਂ ਵਿਧਾਇਕ ਚੁਣੇ ਜਾਣ ਅਤੇ ਪਾਰਟੀ ਨੂੰ ਬਹੁਮਤ ਮਿਲਣ ਤੋਂ ਬਾਅਦ ਉਨ੍ਹਾਂ ਨੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਹੁਣ ਇੱਥੇ ਕਾਫੀ ਸੁਆਲ ਖੜ੍ਹੇ ਹੋ ਰਹੇ ਹਨ ਕਿ ਕੀ ਭਗਵੰਤ ਮਾਨ ਆਪਣੀ ਭੈਣ ਦੇ ਫੈਸਲੇ ਨਾਲ ਸਹਿਮਤ ਹੋਣਗੇ ਅਤੇ ਜੇਕਰ ਅਰਵਿੰਦ ਕੇਜਰੀਵਾਲ ਸਹਿਮਤ ਨਹੀਂ ਹੁੰਦੇ ਤਾਂ ਕੀ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕੇਜਰੀਵਾਲ ਸਹਿਮਤ ਹੋ ਜਾਂਦੇ ਹਨ ਤਾਂ ਕੀ ਆਪਣੇ ਵਰਕਰਾਂ ਅਤੇ ਆਪਣੀ ਪਾਰਟੀ ਦੇ ਹੋਰ ਇੱਛੁਕ ਲੀਡਰਾਂ ਨੂੰ ਮਨ ਸਕਣਗੇ। ਇਸ ਤੋਂ ਇਲਾਵਾ ਜੇਕਰ ਵਿਰੋਧੀ ਉਹਨਾਂ ਦੀ ਪਾਰਟੀ ‘ਤੇ ਸੁਆਲ ਚੁੱਕਦੇ ਹਨ ਤਾਂ ਅਜਿਹੇ ਵਿੱਚ ਉਹ ਕੀ ਫੈਸਲਾ ਲੈਂਦੇ ਹਨ ? ਇਸ ਤੋਂ ਇਲਾਵਾ ਜਿਸ ਤਰਾਂ ਭਗਵੰਤ ਮਾਨ ਬਾਦਲ ਅਤੇ ਕੈਪਟਨ ਉੱਪਰ ਪਰਿਵਾਰਵਾਦ ਦੇ ਕਥਿਤ ਦੋਸ਼ ਲਾਉਂਦੇ ਰਹੇ ਹਨ ਤਾਂ ਅਜਿਹੇ ਹਾਲਾਤਾਂ ਵਿੱਚ ਉਹ ਕੀ ਜਵਾਬ ਦਿੰਦੇ ਹਨ।

error: Content is protected !!