ਅਜੋਕੇ ਸਮੇਂ ਵਿੱਚ ਹਰ ਇੱਕ ਮਨੁੱਖ ਮੋਬਾਇਲ ਫੋਨ ਦੀ ਵਰਤੋਂ ਕਰ ਰਿਹਾ ਹੈ । ਲੋਕਾਂ ਦੇ ਕੋਲੋਂ ਵੱਖ ਵੱਖ ਕੰਪਨੀਆਂ ਦੇ ਮੋਬਾਇਲ ਫੋਨ ਹਨ , ਜਿਨ੍ਹਾਂ ਮੋਬਾਇਲ ਫੋਨਾਂ ਵਿਚ ਵੱਖ ਵੱਖ ਫੀਚਰਸ ਹੁੰਦੇ ਹਨ । ਮੋਬਾਇਲ ਫੋਨ ਅਜੋਕੇ ਸਮੇਂ ਵਿੱਚ ਮਨੁੱਖ ਦੀ ਜ਼ਿੰਦਗੀ ਦਾ ਅਜਿਹਾ ਅੰਗ ਬਣ ਚੁੱਕਿਆ ਹੈ ਜਿਸ ਤੇ ਮਨੁੱਖ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਨਿਰਭਰ ਹੋ ਚੁੱਕੀ ਹੈ । ਇਸੇ ਵਿਚਕਾਰ ਹੁਣ ਮੋਬਾਇਲ ਫ਼ੋਨ ਰੱਖਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਉਨ੍ਹਾਂ ਨੂੰ ਇੱਕ ਅਜਿਹੀ ਸਹੂਲਤ ਮਿਲਣ ਜਾ ਰਹੀ ਹੈ ਜਿਸ ਨਾਲ ਉਨ੍ਹਾਂ ਨੂੰ ਟਰੂਕਾਲਰ ਐਪ ਦੀ ਵੀ ਵਰਤੋਂ ਨਹੀਂ ਕਰਨੀ ਪਵੇਗੀ ਤੇ ਉਨ੍ਹਾਂ ਨੂੰ ਬਿਨਾਂ ਟੂ ਕੋਲੋਂ ਤੋਂ ਹੀ ਪਤਾ ਚੱਲ ਜਾਵੇਗਾ ਕਿ ਕਿਹੜਾ ਵਿਅਕਤੀ ਤੁਹਾਨੂੰ ਫੋਨ ਕਰ ਰਿਹਾ ਹੈ ।
ਜੀ ਹਾਂ ਹੁਣ ਬਿਨਾਂ ਟਰੂਕਾਲਰ ਦੇ ਵੀ ਤੁਹਾਨੂੰ ਫੋਨ ਕਰਨ ਵਾਲੇ ਦਾ ਨਾਮ ਪਤਾ ਚੱਲ ਜਾਵੇਗਾ ਕਿ ਕਿਸੇ ਵੱਲੋਂ ਤੁਹਾਨੂੰ ਫ਼ੋਨ ਕੀਤਾ ਜਾ ਰਿਹਾ ਹੈ ।ਦਰਅਸਲ ਹੁਣ ਦੂਰ ਭਾਸ਼ੀ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਵੱਲੋਂ ਜਲਦ ਹੁਣ ਕੇਵਾਈਸੀ ਅਧਾਰਤ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ । ਜਿਸ ਨਾਲ ਕਾਲ ਕਰਨ ਵਾਲੇ ਵਿਅਕਤੀ ਦਾ ਨਾਮ ਤੁਹਾਡੇ ਫੋਨ ਦੀ ਸਕਰੀਨ ਤੇ ਤੁਹਾਨੂੰ ਦਿਖ ਜਾਵੇਗਾ । ਇਸ ਸਬੰਧ ਵਿੱਚ ਕੁਝ ਹੀ ਮਹੀਨਿਆਂ ਚ ਚਰਚਾ ਸ਼ੁਰੂ ਕੀਤੇ ਜਾਣ ਦੀ ਉਮੀਦ ਹੈ । ਉਥੇ ਹੀ ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੂਰ ਸੰਚਾਰ ਵਿਭਾਗ ਦੇ ਨਾਲ ਗੱਲਬਾਤ ਚੱਲ ਰਹੀ ਹੈ ਟਰਾਈ ਦੇ ਚੇਅਰਮੈਨ ਪੀ ਡੀ ਵਾਘੇਲਾ ਨੇ ਕਿਹਾ ਹੈ ਕਿ ਸਾਨੂੰ ਇਸ ਸਬੰਧੀ ਕੁਝ ਸੰਦਰਭ ਮਿਲੇ ਹਨ ਅਤੇ ਇਸ ਤੇ ਜਲਦ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ।
ਉਥੇ ਹੀ ਇਸ ਸਬੰਧੀ ਵਿਸਥਾਰ ਨਾਲ ਦੱਸਦੇ ਹੋਏ ਵਾਘੇਲਾ ਨੇ ਕਿਹਾ ਕਿ ਟਰਾਈ ਇਸ ਬਾਰੇ ਪਹਿਲਾਂ ਹੀ ਵਿਚਾਰ ਕਰ ਰਿਹਾ ਸੀ ਪਰ ਹੁਣ ਡਾਟ ਵਲੋਂ ਇਸ ਮਾਮਲੇ ’ਚ ਜਾਣਕਾਰੀ ਮਿਲੀ ਹੈ. ਇਸ ਤਰੀਕੇ ਨਾਲ ਤੁਹਾਡੇ ਫੋਨ ਦੀ ਸਕਰੀਨ ’ਤੇ ਕਾਲਰ ਦਾ ਤੁਰੰਤ ਨਾਂ ਦਿਸ ਜਾਵੇਗਾ। ਦਰਅਸਲ, ਭਾਰਤ ’ਚ ਇਸ ਤਰ੍ਹਾਂ ਦੀ ਸੁਵਿਧਾ ਨੂੰ ਕੰਪਨੀਆਂ ਦੇ ਰਹੀਆਂ ਹਨ, ਉਨ੍ਹਾਂ ਤੋਂ ਇਹ ਖਤਰਾ ਹੈ ਕਿ ਗਾਹਕਾਂ ਦਾ ਡਾਟਾ ਉਨ੍ਹਾਂ ਕੋਲ ਚਲਾ ਜਾਂਦਾ ਹੈ।
ਸੋ ਹੁਣ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ ਹੈ ਕਿ ਤੁਹਾਨੂੰ ਹੁਣ ਆਪਣੇ ਫੋਨ ਦੇ ਵਿਚ ਟਰੂਕਾਲਰ ਐਪ ਡਾਊਨਲੋਡ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਤੇ ਤੁਸੀਂ ਸਿੱਧੇ ਤੌਰ ਤੇ ਹੁਣ ਇਹ ਜਾਣ ਸਕੋਗੇ ਕਿ ਤੁਹਾਡੇ ਫੋਨ ਦੇ ਵਿੱਚ ਕਿਸ ਵਿਅਕਤੀ ਦੀ ਕੋਲ ਆਈ ਹੈ । ਇਸ ਬਾਬਤ ਹੁਣ ਕੰਪਨੀ ਦੇ ਵੱਲੋਂ ਜਲਦ ਹੀ ਇਸ ਤੇ ਕੰਮ ਕੀਤਾ ਜਾਵੇਗਾ ਤੇ ਲੋਕਾਂ ਨੂੰ ਇਸ ਵੱਡੀ ਸਹੂਲਤ ਦਾ ਲਾਭ ਦਿੱਤਾ ਜਾਵੇਗਾ ।