Home / ਦੁਨੀਆ ਭਰ / ਹੇਮਕੁੰਟ ਸਾਹਿਬ ਤੋਂ ਆਈ ਵੱਡੀ ਖਬਰ

ਹੇਮਕੁੰਟ ਸਾਹਿਬ ਤੋਂ ਆਈ ਵੱਡੀ ਖਬਰ

ਸਾਡਾ ਦੇਸ਼ ਵੱਖ-ਵੱਖ ਭਿਨਤਾਵਾਂ ਭਰਿਆ ਦੇਸ਼ ਹੈ,ਜਿੱਥੇ ਹਰ ਧਰਮ,ਜ਼ਾਤ ਦੇ ਲੋਕ ਆਪਸੀ ਪਿਆਰ ਅਤੇ ਸਾਂਝ ਨਾਲ ਰਹਿੰਦੇ ਹਨ। ਆਏ ਦਿਨ ਹੀ ਆਉਣ ਵਾਲੇ ਤਿਉਹਾਰਾਂ ਨੂੰ ਸਾਰੇ ਲੋਕਾਂ ਵੱਲੋਂ ਆਪਸੀ ਪਿਆਰ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਥੇ ਹੀ ਸਿੱਖ ਧਰਮ ਨੂੰ ਪਿਆਰ ਕਰਨ ਵਾਲੇ ਲੋਕ ਵੀ ਦੁਨੀਆਂ ਦੇ ਕੋਨੇ-ਕੋਨੇ ਵਿੱਚ ਵਸੇ ਹੋਏ ਹਨ। ਭਾਰਤ ਦੇ ਵੱਖ ਵੱਖ ਕੋਨੇ ਦੇ ਵਿਚ ਜਿਥੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਧਾਰਮਿਕ ਥਾਵਾਂ ਮਿਲੀਆਂ ਹਨ, ਜੋ ਸਿੱਖ ਗੁਰੂਆਂ ਦੇ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਸਾਰੀਆਂ ਜਗ੍ਹਾ ਉੱਤੇ ਜਿੱਥੇ ਸਿੱਖ ਭਾਈਚਾਰੇ ਵੱਲੋਂ ਗੁਰਦੁਆਰਾ ਸਾਹਿਬ ਉਸਾਰੇ ਗਏ ਹਨ। ਉਥੇ ਹੀ ਇਨ੍ਹਾਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਸਿੱਖ ਸੰਗਤ ਵੱਲੋਂ ਅਥਾਹ ਸ਼ਰਧਾ ਅਤੇ ਭਗਤੀ ਵਿਖਾਈ ਜਾਂਦੀ ਹੈ। ਜਿੱਥੇ ਦਰਸ਼ਨ ਕਰਨ ਲਈ ਸੰਗਤਾਂ ਲਗਾਤਾਰ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ।

ਪਰ ਕਈ ਥਾਂ ਅਜਿਹੀਆਂ ਹਨ ਜੋ ਮੌਸਮ ਦੇ ਚਲਦੇ ਹੋਏ ਕੁਝ ਸਮੇਂ ਲਈ ਹੀ ਖੋਲ੍ਹਿਆ ਜਾਂਦੀਆਂ ਹਨ। ਕਿਉਂਕਿ ਬਰਫਬਾਰੀ ਦੇ ਦੌਰਾਨ ਰਸਤੇ ਬੰਦ ਹੋ ਜਾਂਦੇ ਹਨ ਅਤੇ ਸ਼ਰਧਾਲੂਆਂ ਦਾ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ। ਹੁਣ ਸ੍ਰੀ ਹੇਮਕੁੰਟ ਸਾਹਿਬ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਇਸ ਸਮੇਂ ਜਿਥੇ ਉਤਰਾਖੰਡ ਵਿੱਚ ਸਥਿਤ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 22 ਮਈ ਨੂੰ ਖੁੱਲ੍ਹ ਰਹੇ ਹਨ। ਉੱਥੇ ਹੀ ਇਸ ਦੀ ਖਬਰ ਸੁਣਦੇ ਹੀ ਸਿੱਖ ਸੰਗਤਾਂ ਵਿੱਚ ਭਾਰੀ ਖੁਸ਼ੀ ਦੇਖੀ ਜਾ ਰਹੀ ਹੈ।

ਹਿਮਾਲਿਆ ਵਿੱਚ ਵਸੇ ਹੋਏ 5ਵੇਂ ਧਾਮ ਦੇ ਰੂਪ ਵਿੱਚ ਸ੍ਰੀ ਹੇਮਕੁੰਟ ਸਾਹਿਬ ਨੂੰ ਆਉਣ ਵਾਲੇ ਰਸਤੇ ਨੂੰ ਜਿੱਥੇ ਪਿਛਲੇ ਕਾਫੀ ਸਮੇਂ ਤੋਂ ਫੌਜ਼ ਵੱਲੋਂ ਲਗਾਤਾਰ ਸਾਫ ਕੀਤਾ ਜਾ ਰਿਹਾ ਹੈ। ਇਹ ਰਸਤਾ ਜਿੱਥੇ ਭਾਰੀ ਬਰਫਬਾਰੀ ਦੌਰਾਨ ਬੰਦ ਹੋ ਜਾਂਦਾ ਹੈ। ਹੁਣ ਸ਼ਰਧਾਲੂਆਂ ਤੇ ਆਉਣ ਲਈ ਰਸਤਾ ਬਣਾ ਦਿੱਤਾ ਗਿਆ ਹੈ, ਅਤੇ ਇਸ ਮਾਰਗ ਤੇ ਸਾਰੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ। 22 ਅਪ੍ਰੈਲ ਨੂੰ ਜਿਥੇ ਪਹਿਲਾ ਜਥਾ ਰਿਸ਼ੀਕੇਸ਼ ਤੋਂ ਹੇਮਕੁੰਟ ਸਾਹਿਬ ਲਈ ਰਵਾਨਾ ਕੀਤਾ ਜਾ ਰਿਹਾ ਹੈ ਉਥੇ ਹੀ ਗੁਰਦੁਆਰਾ ਸਾਹਿਬ ਵਿਖੇ ਠਹਿਰਨ ਲਈ ਖਾਸ ਪ੍ਰਬੰਧ ਕੀਤੇ ਗਏ ਹਨ।

ਉੱਥੇ ਹੀ ਹੁਣ ਇੱਕ ਦਿਨ ਵਿੱਚ 5000 ਸ਼ਰਧਾਲੂਆਂ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਬਾਰੇ ਜਾਣਕਾਰੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੱਟਾ ਵੱਲੋਂ ਦਿੱਤੀ ਗਈ ਹੈ। ਜਿਨ੍ਹਾਂ ਦੱਸਿਆ ਕਿ ਹੁਣ ਰੋਜ਼ਾਨਾ ਹੀ ਪੰਜ ਹਜ਼ਾਰ ਸ਼ਰਧਾਲੂ ਸਰੋਵਰ ਵਿੱਚ ਆਸਥਾ ਦੀ ਡੁੱਬਕੀ ਲਗਾ ਕੇ ਸ੍ਰੀ ਹੇਮਕੁੰਟ ਸਾਹਿਬ ਨਤਮਸਤਕ ਹੋ ਸਕਦੇ ਹਨ। ਕਰੋਨਾ ਦੇ ਦੌਰਾਨ ਜਿੱਥੇ ਦੋ ਸਾਲਾਂ ਤੋਂ ਇਹ ਯਾਤਰਾ ਬੰਦ ਰਹੀ ਹੈ ਉਥੇ ਹੀ ਇਸ ਸਾਲ ਭਾਰੀ ਗਿਣਤੀ ਵਿਚ ਸ਼ਰਧਾਲੂਆਂ ਦੇ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?