ਮੋਹਾਲੀ ਸਕੂਲ ਸਿੱਖਿਆ ਬੋਰਡ ਦੇ ਬਾਹਰ ਜਿਹਡ਼ਾ ਪੱਕਾ ਮੋਰਚਾ ਲੱਗਿਆ ਹੋਇਆ ਹੈ ਬਾਰ੍ਹਵੀਂ ਦੇ ਵਿੱਚ ਇਤਿਹਾਸ ਦੀ ਕਿਤਾਬ ਦੇ ਵਿੱਚ ਗੁਰੂ ਸਾਹਿਬਾਨਾਂ ਬਾਰੇ ਗਲਤ ਲਿਖਿਆ ਗਿਆ ਸੀ ਅਤੇ ਹੁਣ ਉਸ ਮਾਮਲੇ ਦੇ ਵਿਚ ਵੱਡੀ ਕਾਰਵਾਈ ਹੋਈ ਹੈ ਤਿੱਨ ਲੇਖਕਾਂ ਦੇ ਖਿਲਾਫ਼ ਐੱਫਆਈਆਰ ਦਰਜ ਹੋ ਚੁੱਕੀ ਹੈ ਜਿਹੜੀ ਕਾਰਵਾਈ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਹੋਈ ਹੈ ਸਿੱਖ ਆਗੂ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਦੇ ਵਿੱਚ ਇਹ ਮੋਰਚਾ ਲੱਗਾ ਹੋਇਆ ਹੈ ਅਤੇ ਤਿੰਨ ਮਹੀਨੇ ਸੱਤ ਦਿਨ ਇਸ
ਮੋਰਚੇ ਨੂੰ ਲੱਗੇ ਨੂੰ ਹੋ ਚੁੱਕੇ ਹਨ ਅਤੇ ਇਕ ਤਰ੍ਹਾਂ ਦੀ ਇਸ ਮੋਰਚੇ ਨੇ ਜਿੱਤ ਪ੍ਰਾਪਤ ਕੀਤੀ ਹੈ ਬਲਦੇਵ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਜੋ ਵੀ ਸਰਕਾਰ ਨੇ ਕਦਮ ਚੁੱਕਿਆ ਹੈ ਚਾਹੇ ਦੇਰ ਬਾਅਦ ਚੁੱਕਿਆ ਹੈ ਪਰ ਸਿਆਣੇ ਕਹਿੰਦੇ ਹਨ ਦੇਰ ਆਏ ਦਰੁਸਤ ਆਏ ਇਕ ਚੰਗਾ ਕਦਮ ਹੈ ਡਾ ਬਲਦੇਵ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਜੋ ਲੇਖਕਾਂ ਦੇ ਨਾਮ ਅਜੇ ਤਕ ਸਾਹਮਣੇ ਨਹੀਂ ਆਈ ਉਹ ਵੀ ਸਾਹਮਣੇ ਆਉਣੇ ਬਹੁਤ ਜ਼ਰੂਰੀ ਹਨ ਪਰ ਫਿਰ ਵੀ ਇਕ ਤਰ੍ਹਾਂ ਦੀ ਇਸ ਮੋਰਚੇ ਨੇ ਜਿੱਤ ਪ੍ਰਾਪਤ ਕੀਤੀ ਹੈ
ਜੋ ਵੀ ਹੋਇਆ ਇਹ ਠੀਕ ਹੋਇਆ ਹੈ ਸਾਡੀ ਇਹ ਬਹੁਤ ਵੱਡੀ ਪ੍ਰਾਪਤੀ ਹੈ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿੱਚ ਲੇਖਕਾਂ ਦੀ ਬਹੁਤ ਲੰਬੀ ਲਿਸਟ ਹੈ ਇਸ ਲਿਸਟ ਦੇ ਵਿੱਚ ਤਾਂ ਸੈਂਕੜੇ ਆਦਮੀ ਹਨ ਅਜੇ ਤਕ ਕੁਝ ਜਿਹੜੇ ਨੇ ਉਨ੍ਹਾਂ ਦੀ ਪੜਤਾਲਾਂ ਹੋਣੀਆਂ ਬਾਕੀ ਹਨ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਇਹ ਕਿਤਾਬਾਂ ਉਨੀ ਸੌ ਤਰੱਨਵੇ ਤੋਂ ਲੈ ਕੇ ਨੋਟੀਫਾਈ ਹੁੰਦੀਅਾਂ ਰਹੀਅਾਂ ਹਨ ਇਸ ਕਰ ਕੇ ਇਹ ਤੀਹ ਸਾਲ ਤੋਂ ਕਿਤਾਬਾਂ ਜੁਡ਼ੀਆਂ ਨੇ ਪਬਲਿਸ਼ ਹੋ ਕੇ ਆ ਰਹੀਆਂ ਹਨ ਅਤੇ ਇਨ੍ਹਾਂ ਕਿਤਾਬਾਂ ਦੇ ਵਿੱਚ ਇੱਕੋ ਮੈਟਰ ਹੀ ਸਾਰਿਆਂ ਨੇ
ਲਿਖਿਆ ਹੈ ਇਸ ਸੰਬੰਧੀ ਤਿੰਨਾਂ ਲੇਖਕਾਂ ਦੇ ਉਪਰ ਪਰਚਾ ਦਰਜ ਕਰ ਕੇ ਵੱਖ ਵੱਖ ਧਰਾਵਾਂ ਦੇ ਤਹਿਤ ਕੇਸ ਦਰਜ ਕਰ ਲਏ ਗਏ ਹਨ ਇਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਧਾਰਾਵਾਂ ਲਾਈਆਂ ਗਈਆਂ ਹਨ ਉਸ ਬਾਰੇ ਅਸੀਂ ਵਕੀਲਾਂ ਦੇ ਨਾਲ ਕਮੇਟੀ ਨਾਲ ਗੱਲ ਕਰਾਂਗੇ ਅਤੇ ਉਸ ਤੋਂ ਬਾਅਦ ਹੀ ਕਹਿ ਸਕਦੇ ਹਾਂ ਕਿ ਜੋ ਧਾਰਾਵਾਂ ਲਗਾਈਆਂ ਗਈਆਂ ਨੇ ਉਹ ਬਿਲਕੁਲ ਸਹੀ ਹਨ ਜਾਂ ਇਸ ਵਿੱਚ ਕੁਝ ਹੋਰ ਧਰਾਵਾਂ ਲੱਗਣੀਆਂ ਵੀ ਬਾਕੀ ਹਨ ਇਸ ਸੰਬੰਧੀ ਬਾਕੀ ਦੀ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ