ਖੇਡ ਜਗਤ ਲਈ ਮਨਹੂਸ ਖ਼ਬਰ ਸਾਹਮਣੇ ਆਈ ਹੈ। ਦਰਅਸਲ ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਐਂਡਰਿਊ ਸਾਇਮੰਡਜ਼ ਦਾ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਈਨਜ਼ਲੈਂਡ ਵਿਚ ਇਕ ਕਾਰ ਭਾਣੇ ਵਿਚ ਉਹ ਚੱਲ ਵਸੇ ਹਨ । ਆਸਟ੍ਰੇਲੀਅਨ ਮੀਡੀਆ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਾਡੇ ਚ ਨਹੀ ਰਹੇ।
ਦੱਸ ਦਈਏ ਕਿ ਦੱਸਿਆ ਜਾ ਰਿਹਾ ਹੈ ਕਿ ਇਹ ਟਾਊਨਸਵਿਲੇ ਤੋਂ 50 ਕਿਲੋਮੀਟਰ ਦੂਰ ਹਰਵੇ ਰੇਂਜ ‘ਚ ਸ਼ਨਿਚਰਵਾਰ ਰਾਤ ਕਰੀਬ 10.30 ਵਜੇ ਹੋਇਆ । ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਭਾਣਾ ਤੇਜ਼ ਰਫ਼ਤਾਰ ਕਾਰ ਕਾਰਨ ਹੋਇਆ ਹੈ। ਜਦੋਂ ਇਹ ਹੋਇਆ ਤਾਂ ਸਾਇਮੰਡਜ਼ ਕਾਰ ‘ਚ ਇਕੱਲਾ ਸੀ। ਇਸ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਬਚਾਅ ਕਰਮਚਾਰੀਆਂ ਨੇ 46 ਸਾਲਾ ਸਾਇਮੰਡਜ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਡੂੰਘੀਆਂ ਚੋ ਟਾ ਲੱਗਣ ਕਾਰਨ ਉਹ ਪੂਰਾ ਹੋ ਗਿਆ । ਫੋਰੈਂਸਿਕ ਟੀਮ ਉਸ ਥਾਂ ਦੀ ਜਾਂਚ ਕਰ ਰਹੀ ਹੈ।
ਦੱਸ ਦਈਏ ਕਿ ਐਂਡਰਿਊ ਸਾਇਮੰਡਜ਼ ਆਸਟਰੇਲੀਆਈ ਕ੍ਰਿਕਟ ਸਮੇਤ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਲਈ ਇੱਕ ਹੋਰ ਮਨਹੂਸ ਝਟਕਾ ਹੈ। ਮਾਰਚ ਵਿਚ ਸ਼ੇਨ ਵਾਰਨ ਅਤੇ ਰਾਡ ਮਾਰਸ਼ ਤੋਂ ਬਾਅਦ ਸਾਇਮੰਡਜ਼ ਇਸ ਸਾਲ ਅਚਾਨਕ ਪੂਰਾ ਹੋਣ ਵਾਲਾ ਤੀਜਾ ਆਸਟਰੇਲੀਆਈ ਕ੍ਰਿਕਟਰ ਹੈ। ਸਾਇਮੰਡਸ ਦੀ ਖ਼ਬਰ ਮਿਲਦੇ ਹੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸਭ ਸ਼ਰਧਾਂ ਜਲੀ ਦੇ ਰਹੇ ਹਨ ਤੇ ਅਫਸੋਸਜਾਹਰ ਕਰ ਰਹੇ ਹਨ।
ਦੱਸ ਦਈਏ ਕਿ ਐਂਡਰਿਊ ਸਾਇਮੰਡਜ਼ ਦੁਨੀਆ ਦੇ ਮਸ਼ਹੂਰ ਆਲਰਾਊਂਡਰਾਂ ਚ ਇੱਕ ਸੀ ਉਹ 2003 ਚ ਹੋਏ ਵਰਲਡ ਕੱਪ ਦਾ ਵਿਜੇਤਾ ਖਿਡਾਰੀ ਸੀ ਜਿਸ ਨੇ ਵਰਲਡ ਕੱਪ ਜਿੱਤਣ ਚ ਅਹਿਮ ਭੂਮਿਕਾ ਨਿਭਾਈ ਸੀ। ਦੱਸਣਯੋਗ ਹੈ ਕਿ ਪਾਕਿਸਤਾਨ ਵਾਲੇ ਮੈਚ ਉਸ ਨੇ 143 ਰਨ ਦੀ ਬੈਸਟ ਪਾਰੀ ਖੇਡੀ ਸੀ।