Home / ਪੰਜਾਬੀ ਖਬਰਾਂ / ਨੇਹਾ ਕੱਕੜ ਤੇ ਰੋਹਨਪ੍ਰੀਤ ਬਾਰੇ ਵੱਡੀ ਖਬਰ

ਨੇਹਾ ਕੱਕੜ ਤੇ ਰੋਹਨਪ੍ਰੀਤ ਬਾਰੇ ਵੱਡੀ ਖਬਰ

ਨੇਹਾ ਕੱਕੜ ਤੇ ਰੋਹਨਪ੍ਰੀਤ ਬਾਰੇ ਵੱਡੀ ਖਬਰ–ਬਾਲੀਵੁੱਡ ਦੇ ਮਸ਼ਹੂਰ ਗਾਇਕ ਜੋੜੀ ਨੇਹਾ ਕੱਕੜ (Neha Kakkar) ਅਤੇ ਰੋਹਨਪ੍ਰੀਤ ਸਿੰਘ (Rohanpreet Singh) ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ‘ਚ ਚੋਰੀ ਦੀ ਦੀ ਖਬਰ ਸਾਹਮਣੇ ਆਈ ਹੈ । ਦੋਵੇਂ ਮੰਡੀ ਜ਼ਿਲੇ (Mandi) ਦੇ ਇੱਕ ਨਾਮੀ ਹੋਟਲ ‘ਚ ਠਹਿਰੇ ਹੋਏ ਸਨ । ਜਿੱਥੇ ਉਨ੍ਹਾਂ ਦੀ ਐਪਲ ਵਾਚ, ਆਈ ਫੋਨ ਅਤੇ ਹੀਰੇ ਦੀ ਅੰਗੂਠੀ ਚੋਰੀ ਹੋ ਗਈ ਹੈ ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਸ਼ਿਕਾਇਤ ਮਿਲਦੇ ਹੀ ਇਸ ਮਾਮਲੇ ‘ਚ ਛਾਣਬੀਣ ਸ਼ੁਰੂ ਕਰ ਦਿੱਤੀ ਹੈ । ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਦੀ ਰਾਤ ਨੂੰ ਰੋਹਨਪ੍ਰੀਤ ਇਸ ਹੋਟਲ ‘ਚ ਰੁਕੇ ਸਨ ਅਤੇ ਸਵੇਰੇ ਜਦੋਂ ਉਨ੍ਹਾਂ ਨੇ ਵੇਖਿਆ ਤਾਂ ਮੇਜ਼ ‘ਤੇ ਨਾਂ ਤਾਂ ਉਨ੍ਹਾਂ ਦੀ ਘੜੀ ਸੀ, ਨਾ ਫੋਨ ਅਤੇ ਨਾਂ ਹੀ ਅੰਗੂਠੀ ।

ਪੁਲਿਸ ਹੋਟਲ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਕਿ ਚੋਰੀ ਦੀ ਦਾ ਖਬਰ ਪਤਾ ਲਗਾਇਆ ਜਾ ਸਕੇ । ਇਸ ਦੇ ਨਾਲ ਹੋਟਲ ਦੇ ਮੁਲਾ ਜ਼ਮਾਂ ਤੋਂ ਵੀ ਇਸ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ । ਇਸ ਮਾਮਲੇ ਦੀ ਪੁਸ਼ਟੀ ਪੁਲਿਸ ਅਫ਼ਸਰ ਸ਼ਾਲਿਨੀ ਅਗਨੀਹੋਤਰੀ ਨੇ ਕੀਤੀ ਹੈ ।

ਉਨ੍ਹਾਂ ਮੁਤਾਬਕ ਹੋਟਲ ਦੇ ਸਟਾਫ ਤੋਂ ਵੀ ਇਸ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ ।ਦੱਸ ਦਈਏ ਕਿ ਗਾਇਕਾ ਨੇਹਾ ਕੱਕੜ ਵਾਂਗ ਉਨ੍ਹਾਂ ਦੇ ਪਤੀ ਵੀ ਮਸ਼ਹੂਰ ਗਾਇਕ ਹਨ ਅਤੇ ਇੱਕ ਸਾਲ ਪਹਿਲਾਂ ਹੀ ਦੋਵੇਂ ਵਿਆਹ ਦੇ ਬੰਧਨ ‘ਚ ਬੱਝੇ ਹਨ ।

Check Also

ਕੈਨੇਡਾ ‘ਚ ਜੰਗਲ ਦੀ ਅੱਗ ਦਾ ਕਹਿਰ

ਪੱਛਮੀ ਕੈਨੇਡਾ ਵਿੱਚ ਜੈਸਪਰ ਅਤੇ ਨੇੜਲੇ ਜੰਗਲਾਂ ਵਿੱਚ ਲੱਗੀ ਅੱਗ ਵਧਦੀ ਜਾ ਰਹੀ ਹੈ। ਅੱਗ …