ਵਾਹਨ ਚਲਾਉਣ ਲਈ ਜਿੱਥੇ ਵਾਹਨ ਚਾਲਕ ਨੂੰ ਇਸ ਬਾਰੇ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ ਜਿਸ ਵਾਸਤੇ ਸਰਕਾਰ ਵੱਲੋਂ ਬਹੁਤ ਸਾਰੇ ਡਰਾਈਵਿੰਗ ਸਕੂਲ ਵੀ ਖੋਲ੍ਹੇ ਜਾਦੇ ਹਨ ਤਾਂ ਜੋ ਲੋਕਾਂ ਵੱਲੋਂ ਪਹਿਲਾਂ ਵਾਹਨ ਚਲਾਉਣ ਦੀ ਤਿਆਰੀ ਕੀਤੀ ਜਾਵੇ ਅਤੇ ਉਸ ਤੋਂ ਬਾਅਦ ਵੀ ਸੜਕਾਂ ਦੇ ਉਪਰ ਵਾਹਨ ਨੂੰ ਚਲਾਇਆ ਜਾਵੇ।
ਹੁਣ ਕੇਂਦਰ ਸਰਕਾਰ ਵੱਲੋਂ ਡਰਾਈਵਿੰਗ ਲਾਇਸੰਸ ਬਣਾਉਣ ਬਾਰੇ ਵੱਡਾ ਐਲਾਨ ਕੀਤਾ ਗਿਆ ਹੈ ਜਿਥੇ ਇਕ ਜੁਲਾਈ ਤੋਂ ਲਾਇਸੈਂਸ ਬਨਾਉਣਾ ਹੋਰ ਵੀ ਆਸਾਨ ਹੋ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਪਹਿਲਾਂ ਵਾਹਨ ਚਲਾਉਣ ਲਈ ਡਰਾਈਵਿੰਗ ਲਾਇਸੰਸ ਲੈਣਾ ਲਾਜ਼ਮੀ ਕੀਤਾ ਗਿਆ ਹੈ ਉਥੇ ਹੀ ਇਸ ਡਰਾਈਵਿੰਗ ਲਾਇਸੰਸ ਬਣਾਉਣ ਨੂੰ ਵੱਖ ਵੱਖ ਦੌਰ ਵਿਚੋਂ ਵਾਹਨ ਚਾਲਕ ਨੂੰ ਗੁਜ਼ਰਨਾ ਪੈਂਦਾ ਸੀ।
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਿਯਮਾਂ ਵਿਚ ਕੁਝ ਬਦਲਾਅ ਕੀਤੇ ਜਾ ਰਹੇ ਹਨ ਜਿਸ ਨਾਲ ਵਾਹਨ ਚਾਲਕਾਂ ਲਈ ਲਾਇਸੈਂਸ ਬਣਾਉਣਾ ਆਸਾਨ ਹੋ ਜਾਵੇਗਾ। ਜਿੱਥੇ ਹੁਣ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਡਰਾਈਵਿੰਗ ਲਾਇਸੰਸ ਬਣਾਉਣ ਲਈ ਨਵੇਂ ਨਿਯਮਾਂ ਨੂੰ ਕਾਫੀ ਸਰਲ ਕਰ ਦਿੱਤਾ ਗਿਆ ਹੈ ਅਤੇ ਆਰਟੀਓ ਦਫਤਰ ਜਾਕੇ ਡਰਾਈਵਿੰਗ ਟੈਸਟ ਵੀ ਨਹੀਂ ਦੇਣਾ ਪਵੇਗਾ। ਵਾਹਨ ਚਾਲਕ ਨੂੰ ਟ੍ਰੇਨਿੰਗ ਡਰਾਈਵਿੰਗ ਟ੍ਰੇਨਿੰਗ ਸਕੂਲ ਵਿੱਚ ਲੈਣੀ ਹੋਵੇਗੀ ਜਿੱਥੇ ਉਸ ਨੂੰ ਪ੍ਰੈਕਟੀਕਲ ਅਤੇ ਥਿਊਰੀ ਦੀ ਪ੍ਰੀਖਿਆ ਪਾਸ ਕਰਨੀ ਹੋਵੇਗੀ।
ਜਿਸ ਤੋਂ ਬਾਅਦ ਉਸ ਨੂੰ ਡਰਾਈਵਿੰਗ ਲਾਇਸੰਸ ਡਰਾਈਵਿੰਗ ਟ੍ਰੇਨਿੰਗ ਸਕੂਲ ਵੱਲੋਂ ਦਿੱਤਾ ਜਾਵੇਗਾ। ਜਿੱਥੇ ਹੁਣ 1 ਜੁਲਾਈ 2022 ਨੂੰ ਨਵੇਂ ਨਿਯਮ ਲਾਗੂ ਹੋ ਜਾਣਗੇ ਉੱਥੇ ਹੀ ਮਾਨਤਾ-ਪ੍ਰਾਪਤ ਡਰਾਈਵਿੰਗ ਸਕੂਲ ਵਿੱਚ ਲਾਇਸੰਸ ਲਈ ਡੀਐਨਏ ਰਜਿਸਟਰ ਕਰ ਸਕਦੇ ਹੋ। ਵਾਹਨ ਚਾਲਕ ਨੂੰ ਡਰਾਈਵਿੰਗ ਸਕੂਲ ਵੱਲੋਂ 21 ਘੰਟੇ ਪ੍ਰੈਕਟੀਕਲ ਅਤੇ ਅੱਠ ਘੰਟੇ ਦੀ ਥਿਊਰੀ ਕਰਵਾਉਣੀ ਲਾਜ਼ਮੀ ਕੀਤੀ ਗਈ ਹੈ।