Home / ਦੁਨੀਆ ਭਰ / ਜਥੇਦਾਰ ਤਲਵਾੜਾ ਨੇ ਕੀਤਾ ਵੱਡਾ ਐਲਾਨ

ਜਥੇਦਾਰ ਤਲਵਾੜਾ ਨੇ ਕੀਤਾ ਵੱਡਾ ਐਲਾਨ

ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਪਟਿਆਲੇ ਵਿੱਚ ਇੱਕ ਬਹੁਤ ਹੀ ਵੱਡੀ ਹੋਣੀ ਹੋਈ ਸੀ ਜਦੋਂ ਇੱਕ ਹਿੰਦੂਵਾਦੀ ਵਿਅਕਤੀ ਦੇ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ।ਜਿਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਸਿੱਖ ਕੌਮ ਨੂੰ ਸੱਦਾ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਨੇ ਸਮਾਗਮ ਰੱਖਿਆ ਜਿਸ ਵਿੱਚ ਇਸ ਗੱਲ ਨੂੰ ਲੈ ਕੇ ਹੀ ਸਿੱਖ ਸੰਗਤਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਗਈ।ਇਸੇ ਦੌਰਾਨ ਪਲਵਿੰਦਰ ਸਿੰਘ ਤਲਵਾੜਾ ਨੇ ਵੀ ਸਟੇਜ ਤੋਂ ਭਾਸ਼ਣ ਦਿੱਤਾ ਜਿਸ ਦੌਰਾਨ ਉਨ੍ਹਾਂ ਨੇ ਸਿੱਖ ਕੌਮ ਨੂੰ ਸੰਬੋਧਨ ਕਰਦੇ ਹੋਏ ਕਈ ਗੱਲਾਂ ਕੀਤੀਆਂ।

ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਸਮੇਂ ਸਮੇਂ ਤੇ ਸਿੱਖ ਕੌਮ ਦੀ ਅਣਖ ਨੂੰ ਪਰਖ ਕੇ ਵੇਖਦਿਆਂ ਆਈਆਂ ਹਨ ਉਨ੍ਹਾਂ ਕਿਹਾ ਆਜ਼ਾਦੀ ਦੇ ਸਮੇਂ ਤੋਂ ਹੀ ਸਿੱਖਾਂ ਨਾਲ ਅਜਿਹਾ ਵਿਵਹਾਰ ਹੁੰਦਾ ਆਇਆ ਹੈ।ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਫਿਰ ਤੋਂ ਛੇ ਜੂਨ ਨੂੰ ਅਜਿਹੀ ਹਰਕਤ ਕਰਨ ਦੀ ਕੋਸ਼ਿਸ਼ ਕਰਨਗੇ।ਇਸ ਲਈ ਉਹ ਚਾਹੁੰਦੇ ਹਨ ਕਿ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖ਼ਤ ਤੋਂ ਇਹ ਸੰਦੇਸ਼ ਦੇਣ ਕਿ ਜੇਕਰ ਛੇ ਜੂਨ ਨੂੰ ਪਤਾ ਵੀ ਹਿੱਲਿਆ ਤਾਂ ਵੇਖ ਲੈਣ।ਉਨ੍ਹਾਂ ਨੇ ਕਿਹਾ ਕਿ ਬਾਕੀ ਦੀ ਜ਼ਿੰਮੇਵਾਰੀ ਸਿੱਖ ਕੌਮ ਸਾਂਭ ਲਵੇਗੀ।ਉਨ੍ਹਾਂ ਕਿਹਾ ਕਿ ਜਦੋਂ ਸਿੱਖ ਕੌਮ ਦੇ ਨਾਲ ਅਕਾਲ ਤਖ਼ਤ ਸਾਹਿਬ ਦਾਜਥੇਦਾਰ ਖੜ੍ਹਾ ਹੋਵੇ ਤਾਂ ਕੌਮ ਦਾ ਹੌਸਲਾ ਬਹੁਤ ਵਾਧਦਾ ਹੈ।

ਉਨ੍ਹਾਂ ਨੇ ਕਿਹਾ ਕਿ ਜੋ ਪਟਿਆਲੇ ਵਿੱਚ ਹੋਇਆ ਉਸ ਦੇ ਸਬੰਧ ਵਿੱਚ ਨੌਜਵਾਨਾਂ ਦੇ ਹੱਕ ਵਿਚ ਸਿੰਘ ਸਾਬ ਬਿਆਨ ਜਾਰੀ ਕਰਨ ਕੀ ਪੂਰੀ ਦੀ ਪੂਰੀ ਕੌਮ ਉਨ੍ਹਾਂ ਸਿੱਖ ਨੌਜਵਾਨਾਂ ਦੇ ਨਾਲ ਹੈ।ਇਸ ਦੇ ਨਾਲ ਹੀ ਨ ਸਲ ਕੁ ਸ਼ੀ ਦੇ ਮਾਮਲੇ ਤੇ ਬੋਲਦਿਆਂ ਤਲਵਾੜਾ ਨੇ ਕਿਹਾ ਕਿ ਸਿੱਖ ਨਸਲ ਕੁ ਸ਼ੀ ਦੀ ਤਾਂ ਇਹ ਨੇੜੇ ਤੇੜੇ ਵੀ ਨਹੀਂ ਹਨ ਕਿਉਂਕਿ ਸਿੱਖਾਂ ਦੇ ਨਿਸ਼ਾਨ ਸਾਹਿਬ ਹੁਣ 176 ਦੇਸ਼ਾਂ ਵਿੱਚ ਝੂਲਦੇ ਹਨ।ਪੂਰੀ ਦੁਨੀਆ ਨੇ ਸਿੱਖ ਕੌਮ ਦਾ ਲੋਹਾ ਮੰਨਿਆ ਹੈ ਤਾਂ ਇਹ ਕਿਹੜੇ ਬਾਗ਼ ਦੀ ਮੂਲੀ ਹਨ।ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ ਇਸੇ ਤਰ੍ਹਾਂ ਤਾਜ਼ਾ ਅਪਡੇਟਾਂ ਅਤੇ ਖ਼ਬਰਾਂ ਦੇ ਲਈ ਸਾਡੇ ਪੇਜ ਨੂੰ ਲਾਈਕ ਤੇ ਸ਼ੇਅਰ ਕਰੋ ਮਿਲਦੇ ਇਕ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਲਈ ਧੰਨਵਾਦ।।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?