Home / ਦੁਨੀਆ ਭਰ / ਤਾਜ ਮਹਿਲ ਬਾਰੇ ਆਈ ਵੱਡੀ ਖਬਰ

ਤਾਜ ਮਹਿਲ ਬਾਰੇ ਆਈ ਵੱਡੀ ਖਬਰ

ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਬੀ ਜੇ ਪੀ ਦੇ ਨੇਤਾ ਆਏ ਦਿਨ ਨਵੇਂ ਬਿਆਨਾਂ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ ਹੁਣ ਬੀਜੇਪੀ ਦੇ ਨੇਤਾ ਬਣੇ ਨੂੰ ਇੱਕ ਅਜਿਹਾ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਤਾਜ ਮਹਿਲ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ।ਯੂ ਪੀ ਵਿੱਚ ਇੱਕ ਬੀਜੇਪੀ ਨੇਤਾ ਨੇ ਇਹ ਦਾਅਵਾ ਕੀਤਾ ਹੈ ਕਿ ਤਾਜ ਮਹਿਲ ਦੇ ਬੰਦ ਕਮਰਿਆਂ ਅੰਦਰ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਹਨ ਇਸ ਲਈ ਉਸ ਨੇ ਅਲਾਹਾਬਾਦ ਦੀ ਲਖਨਊ ਬੈਂਚ ਵਿੱਚ ਇਕ ਪਟੀਸ਼ਨ ਦਾਇਰ ਕੀਤੀ ਜਿਸ ਵਿਚ ਇਸ ਵਿਅਕਤੀ ਦਾ ਕਹਿਣਾ ਹੈ ਕਿ ਇਨ੍ਹਾਂ ਕਮਰਿਆਂ ਨੂੰ ਖੁਲ੍ਹਵਾਇਆ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਤਾਜ ਮਹਿਲ ਵਿੱਚ ਵੀਹ ਦੇ ਕਰੀਬ ਕਮਰੇ ਅਜਿਹੇ ਹਨ

ਜੋ ਪਿਛਲੇ ਲੰਬੇ ਸਮੇਂ ਤੋਂ ਬੰਦ ਹਨ ਅਤੇ ਉਨ੍ਹਾਂ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੇ ਅੰਦਰ ਹੋਈ ਜਾਂਦਾ ਹੈ।ਜਿਸ ਦੇ ਚਲਦੇ ਹੀ ਇਹ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ।ਇਤਿਹਾਸਕ ਤੌਰ ਤੇ ਤਾਜਮਹਿਲ ਮੁਗਲ ਸਾਮਰਾਜ ਨਾਲ ਜੁੜਿਆ ਹੈ ਅਤੇ ਇਹ ਸ਼ਾਹ ਜਹਾਨ ਨੇ ਆਪਣੀ ਪਤਨੀ ਮੁਮਤਾਜ ਦੀ ਯਾਦ ਵਿੱਚ ਬਣਾਇਆ ਸੀ ਜਿਸ ਦੀ ਮੌਤ ਬੱਚਾ ਹੋਣ ਦੇ ਸਮੇਂ ਹੋ ਗਈ ਸੀ ਅਤੇ ਮੁਮਤਾਜ਼ ਦੀ ਕਬਰ ਵੀ ਤਾਜ ਮਹਿਲ ਦੇ ਵਿੱਚ ਹੀ ਹੈ।ਪਰ ਹੁਣ ਹਿੰਦੂ ਦੇਵੀ ਦੇਵਤਿਆਂ ਇਹ ਮੂਰਤੀਆਂ ਵਾਲਾ ਇਹ ਬਿਆਨ ਕਿਸ ਪੱਖ ਨੂੰ ਲੈ ਕੇ ਹੈ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਹੈ।

ਇਸ ਤੋਂ ਇਲਾਵਾ ਇਸ ਨੇਤਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਤਾਜ ਮਹਿਲ ਦਾ ਨਾਮ ਪਹਿਲੇ ਸਮਿਆਂ ਵਿੱਚ ਤਾਜ ਮਹਿਲ ਨਹੀਂ ਬਲਕਿ ਤੇਜੋ ਮਹਿਲ ਹੁੰਦਾ ਸੀ।ਹੁਣ ਕੋਰਟ ਦਾ ਇਸ ਪਟੀਸ਼ਨ ਉਪਰ ਕੀ ਫ਼ੈਸਲਾ ਹੁੰਦਾ ਹੈ ਵੇਖਣਾ ਹੋਵੇਗਾ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ ਇਸੇ ਤਰ੍ਹਾਂ ਤਾਜ਼ਾ ਖ਼ਬਰਾਂ ਅਤੇ ਅਪਡੇਟਸ ਦੇ ਲਈ ਸਾਡੇ ਪੇਜ ਨੂੰ ਲਾਈਕ ਤੇ ਸ਼ੇਅਰ ਕਰੋ ਮਿਲਦੇ ਹਾਂ ਇਕ ਨਵੀਂ ਅਪਡੇਟ ਦੇ ਨਾਲ ਉਦੋਂ ਤਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?