ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਦੇ ਮੰਤਰੀ ਇਸ ਸਮੇਂ ਐਕਸ਼ਨ ਮੋਡ ਵਿਚ ਹਨ । ਹੁਣ ਤਕ ਲਗਾਤਾਰ ਉਨ੍ਹਾਂ ਦੇ ਵੱਲੋਂ ਐਲਾਨ ਤੇ ਐਲਾਨ ਕੀਤੇ ਜਾ ਰਹੇ ਹਨ । ਵੱਖ ਵੱਖ ਕੈਬਨਿਟ ਮੰਤਰੀ ਆਪਣੇ ਆਪਣੇ ਵਿਭਾਗ ਦੇ ਸੁਧਾਰ ਦੇ ਲਈ ਕਾਰਜ ਕਰਦੇ ਹੋਏ ਨਜ਼ਰ ਆ ਰਹੇ ਹਨ । ਜੇਕਰ ਗੱਲ ਕੀਤੀ ਜਾਵੇ ਸਿੱਖਿਆ ਮੰਤਰੀ ਦੀ ਤਾ , ਸਿੱਖਿਆ ਮੰਤਰੀ ਵੀ ਐਕਸ਼ਨ ਮੋਡ ਦੇ ਵਿੱਚ ਹਨ । ਜਿੱਥੇ ਉਨ੍ਹਾਂ ਵੱਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਕੰਮ ਕੀਤੇ ਜਾ ਰਹੇ ਹਨ । ਉਥੇ ਹੀ ਉਨ੍ਹਾਂ ਵੱਲੋਂ ਸਿੱਖਿਆ ਖੇਤਰ ਵਿੱਚ ਸੁਧਾਰ ਕਰਨ ਲਈ ਸਕੂਲੀ ਪੱਧਰ ਤੇ ਨਿੱਜੀ ਤੌਰ ਤੇ ਫੀਡਬੈਕ ਹਾਸਲ ਕੀਤੀ ਜਾ ਰਹੀ ਹੈ ।
ਇਸੇ ਲੜੀ ਤਹਿਤ ਅੱਜ ਉਨ੍ਹਾਂ ਵੱਲੋਂ ਪਟਿਆਲਾ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨਜ਼ ਤੇ ਨਾਲ ਹੀ ਸਰਕਾਰੀ ਮਲਟੀਪਰਪਜ਼ ਸੈਕੰਡਰੀ ਸਕੂਲ ਦਾ ਦੌਰਾ ਕੀਤਾ ਗਿਆ । ਜਿਸ ਦੀ ਜਾਣਕਾਰੀ ਖ਼ੁਦ ਸਿੱਖਿਆ ਮੰਤਰੀ ਦੇ ਵੱਲੋਂ ਦਿੱਤੀ ਗਈ ।
ਸਿੱਖਿਆ ਮੰਤਰੀ ਵੱਲੋਂ ਇਸ ਬਾਬਤ ਇਕ ਟਵੀਟ ਕੀਤਾ ਗਿਆ ਤੇ ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ “ਸੂਬੇ ਵਿੱਚ ਸਿੱਖਿਆ ਖੇਤਰ ਵਿੱਚ ਸੁਧਾਰਾਂ ਲਈ ਸਕੂਲੀ ਪੱਧਰ ਉੱਤੇ ਨਿੱਜੀ ਤੌਰ ‘ਤੇ ਫੀਡਬੈਕ ਹਾਸਲ ਕੀਤੀ ਜਾ ਰਹੀ ਹੈ ਜਿਸ ਦੀ ਲੜੀ ਤਹਿਤ ਅੱਜ ਪਟਿਆਲਾ ਸ਼ਹਿਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਇਨਜ਼ ਅਤੇ ਸਰਕਾਰੀ ਮਲਟੀਪਰਪਜ਼ ਸੈਕੰਡਰੀ ਸਕੂਲ ਦਾ ਦੌਰਾ ਕੀਤਾ। ਮੇਰੀ ਕੋਸ਼ਿਸ਼ ਹੈ ਕਿ ਸੂਬੇ ਦੇ ਹਰ ਸਕੂਲ ਤੱਕ ਪਹੁੰਚ ਬਣਾਵਾਂ।”ਜ਼ਿਕਰਯੋਗ ਹੈ ਕਿ ਭਗਵੰਤ ਮਾਨ ਦੇ ਵੱਲੋਂ ਵਾਰ ਵਾਰ ਇੱਕੋ ਹੀ ਗੱਲ ਆਖੀ ਜਾ ਰਹੀ ਹੈ ਕਿ ਪੰਜਾਬ ਨੂੰ ਦਿੱਲੀ ਦੇ ਸਕੂਲਾਂ ਦੇ ਵਾਂਗ ਤਬਦੀਲ ਕੀਤਾ ਜਾਵੇਗਾ ,ਪੰਜਾਬ ਦੇ ਸਕੂਲਾਂ ਵਿੱਚ ਵੀ ਦਿੱਲੀ ਵਾਂਗ ਹੀ ਸਮਾਰਟ ਕਲਾਸਾਂ ਲੱਗਣਗੀਆਂ ।
ਸੋ ਜਿਹੇ ਸੁਫ਼ਨੇ ਵਾਂਗ ਸਰਕਾਰ ਦੇ ਵੱਲੋਂ ਪੰਜਾਬ ਤੇ ਪੰਜਾਬੀਆਂ ਦੇ ਲਈ ਵੇਖੇ ਜਾ ਰਹੇ ਹਨ ਇਹ ਸੁਪਨੇ ਕਿੰਨੇ ਕੁ ਸਾਕਾਰ ਹੁੰਦੇ ਹਨ ਨੇ ਇਹ ਤਾ ਆਉਣ ਵਾਲਾ ਸਮਾਂ ਹੀ ਦੱਸੇਗਾ । ਫਿਲਹਾਲ ਅਜੇ ਸਰਕਾਰ ਨੂੰ ਸਤਾ ਵਿੱਚ ਆਏ ਬਹੁਤ ਘੱਟ ਸਮਾਂ ਹੋਇਆ ਹੈ , ਮਾਨ ਸਰਕਾਰ ਆਪਣੇ ਵਾਅਦਿਆਂ ਤੇ ਦਾਅਵਿਆਂ ਨੂੰ ਲੈ ਕੇ ਕਿੰਨੀ ਕੁ ਖਰੀ ਉੱਤਰਦੀ ਹੈ ਇਹ ਤਾਂ ਬੀਤਦਾ ਹੋਇਆ ਸਮਾਂ ਹੀ ਦੱਸੇਗਾ ।