ਦੱਸ ਦੇਈਏ ਕੀ ਵਾਪਰਨ ਵਾਲੀ ਘਟ ਨਾਵਾਂ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਵੀ ਸਥਿਤੀ ਦੇ ਅਨੁਸਾਰ ਫੈਸਲੇ ਲੈਣ ਦਾ ਅਧਿਕਾਰ ਦਿੱਤੇ ਗਏ ਹਨ। ਜਿਸ ਸਦਕਾ ਪੰਜਾਬ ਅੰਦਰ ਅਮਨ ਅਤੇ ਸ਼ਾਂਤੀ ਨੂੰ ਸਥਾਪਤ ਕੀਤਾ ਜਾ ਸਕੇ। ਹੁਣ ਪੰਜਾਬ ਦੇ ਜ਼ਿਲੇ ਵਿਚ 1 ਜੁਲਾਈ 2022 ਤੱਕ ਲਈ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਲੇਰਕੋਟਲਾ ਦੇ ਵਧੀਕ ਜਿਲਾ ਮਜਿਸਟ੍ਰੇਟ ਕਮ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਵੱਲੋਂ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਡਰੋਨ ਉਡਾਉਣ ਉਪਰ ਪਾਬੰਦੀ ਲਗਾ ਦਿੱਤੀ ਗਈ ਹੈ।
ਉਨ੍ਹਾਂ ਵੱਲੋਂ ਜਿੱਥੇ ਜ਼ਿਲ੍ਹੇ ਅੰਦਰ ਇਹ ਪਾਬੰਦੀ ਲਾਗੂ ਕੀਤੀ ਗਈ ਹੈ ਉਥੇ ਹੀ ਇਸ ਨੂੰ ਜਾਰੀ ਰੱਖਣ ਦੇ ਆਦੇਸ਼ 1 ਜੁਲਾਈ 2022 ਤੱਕ ਕੀਤੇ ਗਏ ਹਨ। ਜ਼ਿਲ੍ਹਾ ਮਜਿਸਟ੍ਰੇਟ ਵੱਲੋਂ ਜਿੱਥੇ ਜ਼ਿਲ੍ਹੇ ਦੇ ਅੰਦਰ ਆਉਣ ਵਾਲੇ ਸਾਰੇ ਜਨਤਕ ਸਥਾਨਾਂ ਰਿਮੋਟਲੀ ਪਾਇਲਟ ਹਵਾਈ ਜਹਾਜ਼, ਡਰੋਨ, ਕਿਸੇ ਵੀ ਤਰਾਂ ਦਾ ਮਨੁੱਖ ਰਹਿਤ ਵਾਹਨ ਅਤੇ ਗਰਮ ਹਵਾ ਦੇ ਗੁਬਾਰੇ ਉਡਾਉਣ ਉਪਰ ਵੀ ਪਾਬੰਦੀ ਲਾਗੂ ਕੀਤੀ ਗਈ ਹੈ।
ਜਿੱਥੇ ਪੂਰਨ ਪਬੰਦੀ 1 ਜੁਲਾਈ 2022 ਤੱਕ ਲਾਗੂ ਕਰ ਦਿੱਤੀ ਗਈ ਹੈ ਉੱਥੇ ਹੀ ਜ਼ਿਲੇ ਅੰਦਰ ਇਸ ਦੀ ਵਰਤੋ ਕਰਨ ਵਾਸਤੇ ਜ਼ਿਲ੍ਹਾ ਮਲੇਰਕੋਟਲਾ ਦੇ ਜਿਲ੍ਹਾ ਮਜਿਸਟਰੇਟ ਤੋਂ ਇਸ ਦੀ ਵਰਤੋਂ ਤੋਂ ਪਹਿਲਾਂ ਮੰਜੂਰੀ ਲੈਣੀ ਵੀ ਲਾਜ਼ਮੀ ਕਰ ਦਿੱਤੀ ਗਈ ਹੈ। ਜ਼ਿਲ੍ਹੇ ਦੀ ਹੱਦ ਅੰਦਰ ਕੋਈ ਵੀ ਵਿਅਕਤੀ ਲਾਗੂ ਕੀਤੀਆਂ ਗਈਆਂ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।