Home / ਸਿੱਖੀ ਖਬਰਾਂ / ਪਿੰਡ ਭਾਗੀ ਬਾਦਰ ਦਾ ਇਤਿਹਾਸ

ਪਿੰਡ ਭਾਗੀ ਬਾਦਰ ਦਾ ਇਤਿਹਾਸ

ਪੰਜਾਬ ਇਹ ਮਸ਼ਹੂਰ ਪਿੰਡ ਵੱਸਦਾ ਬਾਂਦਰਾਂ ਕਰਕੇ ।100-200 ਸਾਲ ਤੋਂ ਰਹਿੰਦੇ ਨੇ ਬਾਦਰ ਜਾਣੋ ਲੋਕੀ ਕਿਉ ਪੂਜਦੇ ਨੇ ਰੱਬ ਵਾਂਗ! ਬਾਂਦਰਾਂ ਦਾ ਪਿੰਡ ਚ ਰਹਿਣਾ ਬਣਿਆਂ ਰਹੱਸ ਭਾਗੀ ਬਾਂਦਰ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਤਲਵੰਡੀ ਸਾਬੋ ਦਾ ਇੱਕ ਪਿੰਡ ਹੈ। 2001 ਵਿੱਚ ਭਾਗੀ ਬਾਂਦਰ ਦੀ ਅਬਾਦੀ 6578 ਸੀ। ਇਸ ਦਾ ਖੇਤਰਫ਼ਲ 25.28 ਕਿ. ਮੀ. ਵਰਗ ਹੈ।ਇਹ ਬਠਿੰਡਾ ਸਰਦੂਲਗੜ ਸੜਕ ਉੱਤੇ ਅਤੇ ਤਲਵੰਡੀ ਸਾਬੋ ਤੋਂ 30 ਕਿਲੋਮੀਟਰ ਦੀ ਦੂਰੀ ਉੱਪਰ ਸਥਿਤ ਹੈ।

ਦੱਸ ਦਈਏ ਕਿ ਇਸ ਪਿੰਡ ਦਾ ਇਤਿਹਾਸ ਲਗਭਗ ਚਾਰ ਸੌ ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਦੋ ਅਲੱਗ ਅਲੱਗ ਪਿੰਡਾਂ ‘ਭਾਗੀ ਤੇ ਬਾਂਦਰ’ ਨੂੰ ਮਿਲਾ ਕੇ ਇੱਕ ਪਿੰਡ ਬਣਾਇਆ ਗਿਆ ਹੈ।ਇਹ ਮੰਨਿਆ ਜਾਂਦਾ ਹੈ ਕਿ ਭਾਗੀ ਪਿੰਡ ਦਾ ਮੁੱਢ ਸਿੱਧੂਆਂ ਦੀ ‘ਭਾਗੀ’ ਨਾਂ ਦੀ ਔਰਤ ਨੇ ਬੰਨ੍ਹਿਆ। ਦੂਜੇ ਪਾਸੇ ਬਾਂਦਰ ਪਿੰਡ, ਹਨੁਮਾਨ ਕੋਟ ਦੇ ਇੱਕ ਰਾਜਪੂਤ ਰਜਵਾੜੇ ਦੇ ਪੁੱਤਰ ‘ਬਾਂਦਰ’ ਨੇ ਵਸਾਇਆ।

ਦੱਸ ਦਈਏ ਕਿ ਲਗਭਗ 1706 ਵਿੱਚ ਗੁਰੂ ਗੋਬਿੰਦ ਸਿੰਘ ਮੁਕਤਸਰ ਦੀ ਜੰਗ ਪਿਛੋਂ ਦਮਦਮਾ ਸਾਹਿਬ ਜਾਂਦੇ ਹੋਏ ਕੁਝ ਸਮਾਂ ਇੱਥੇ ਰੁਕੇ ਸਨ। ਜਿਸ ਜੰਡ ਨਾਲ ਗੁਰੂ ਗੋਬਿੰਦ ਸਿੰਘ ਨੇ ਆਪਣਾ ਘੋੜਾ ਬੰਨ੍ਹਿਆ ਸੀ। ਉਹ ਜੰਡ ਅੱਜ ਵੀ ਮੋਜੂਦ ਹੈ ਅਤੇ ਇਸ ਸਥਾਨ ਤੇ ਇਤਿਹਾਸਕ ਗੁਰੂਦੁਆਰਾ ਸਥਾਪਿਤ ਹੈ। ਦੱਸ ਦਈਏ ਕਿ ਇਸ ਇਤਿਹਾਸਕ ਪਿੰਡ ਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਏ ਸਨ।। ਦਸਵੀਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਹੈ ਇਹ ਪਿੰਡ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ।।

Check Also

ਭਾਈ ਅੰਮ੍ਰਿਤਪਾਲ ਨੇ ਜੇਲ੍ਹ ਚ ਸ਼ੁਰੂ ਕੀਤਾ ਚੰਡੀ ਦਾ ਪਾਠ