ਭਾਰਤ ਦੇ ਬਹੁਤ ਸਾਰੇ ਨਾਗਰਿਕ ਵਿਦੇਸ਼ੀ ਧਰਤੀ ਦੇ ਉਪਰ ਜਾਣ ਦੇ ਲਈ ਬਹੁਤ ਮਿਹਨਤ ਅਤੇ ਮੁਸ਼ੱਕਤ ਕਰਦੇ ਹਨ ਤਾਂ ਜੋ ਉਹ ਵਿਦੇਸ਼ੀ ਧਰਤੀ ਤੇ ਜਾ ਕੇ ਕੰਮ ਕਰ ਸਕੇ। ਬਹੁਤ ਸਾਰੇ ਨੌਜਵਾਨ ਭਾਰਤ ਦੇ ਵਿੱਚ ਆਪਣੀਆਂ ਜ਼ਮੀਨਾਂ ਨੂੰ ਗਹਿਣੇ ਰੱਖ ਕੇ ਵਿਦੇਸ਼ੀ ਧਰਤੀ ਤੇ ਪਹੁੰਚ ਜਾਂਦੇ ਹਨ । ਜਿਥੇ ਜਾ ਕੇ ਉਹਨਾਂ ਦਾ ਇਕੋ ਹੀ ਮਕਸਦ ਹੁੰਦਾ ਹੈ ਕਿ ਉਸ ਦੇਸ਼ ਦੀ ਨਾਗਰੀਕਤਾ ਹਾਸਲ ਕਰਨੀ ਹੈ ਤਾਂ ਜੋ ਉਹ ਬੇਝਿਜਕ ਹੋ ਕੇ ਉਸ ਦੇਸ਼ ਦੇ ਵਿੱਚ ਕੰਮ -ਕਾਰ ਕਰ ਸਕੇ , ਉਸ ਦੇਸ਼ ਦੇ ਵਿੱਚ ਆਜ਼ਾਦੀ ਨਾਲ ਘੁੰਮ ਸਕੇ । ਕਿਸੇ ਦੇਸ਼ ਦੀ ਨਾਗਰੀਕਤਾ ਹਾਸਲ ਕਰਨ ਦੇ ਲਈ ਕਈ ਸਾਲ ਲੱਗ ਜਾਂਦੇ ਹਨ । ਫਿਰ ਜ਼ਾ ਕੇ ਕਿਸੇ ਦੂਜੇ ਦੇਸ਼ ਦੀ ਨਾਗਰੀਕਤਾ ਹਾਸਲ ਹੁੰਦੀ ਹੈ। ਪਰ ਹੁਣ ਤੂਹਾਨੂੰ ਨਾਗਰੀਕਤਾ ਦੇ ਲਈ ਸਾਲਾਂ ਦਾ ਇੰਤੇਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈ । ਕਿਉਂਕਿ ਹੁਣ ਪੈਸੇ ਦੇ ਕੇ ਵੀ PR ਮਿਲ ਜਾਵੇਗੀ।
ਦਰਅਸਲ ਦੁਨੀਆ ਦੇ ਵਿਚ ਅੰਕੜਿਆਂ ਅਨੁਸਾਰ ਕੁਲ 30 ਦੇਸ਼ ਅਜਿਹੇ ਹਨ ਜਿਥੇ ਜੇਕਰ ਤੁਸੀ ਪੈਸੇ ਦਿਓਗੇ ਤਾਂ ਤੁਹਾਨੂੰ ਉਸਦੇ ਬਦਲੇ ਉਸ ਦੇਸ਼ ਦੀ ਨਾਗਰੀਕਤਾ ਹਾਸਲ ਹੋ ਜਾਵੇਗੀ। ਜਿਹਨਾਂ ਦੇਸ਼ਾਂ ਦੇ ਵਿਚੋਂ ਅਸੀਂ ਅੱਜ ਕੁਲ 9 ਦੇਸ਼ਾਂ ਦੇ ਵਾਰੇ ਤੂਹਾਨੂੰ ਦੱਸਾਂਗੇ ਜਿੱਥੇ ਜਿੱਥੇ ਤੁਸੀਂ ਪੈਸੇ ਲਾ ਕੇ ਨਾਗਰਿਕਤਾ ਪਹਾਸਲ ਕਰ ਸਕਦੇ ਹੋ। ਸੋ ਆਓ ਵਿਸਤਾਰ ਨਾਲ ਜਾਣਦੇ ਹਾਂ ।ਗ੍ਰੇਨਾਡਾ : ਗ੍ਰੇਨਾਡਾ ਦੇਸ਼ ਦੇ ਵਿੱਚ ਤੁਸੀ ਨਿਵੇਸ਼ ਕਰਕੇ ਨਾਗਰਿਕਤਾ ਪ੍ਰਾਪਤ ਕਰ ਸਕਦੇ ਹੋ ਜਿਸਦੇ ਲਈ ਤੁਹਾਨੂੰ ਘੱਟੋ ਘੱਟ US $ 150,000 ਖਰਚ ਕਰਨ ਦੀ ਜ਼ਰੂਰਤ ਹੋਏਗੀ। ਪਰ ਤੁਸੀ ਇਸ ਦੌਰਾਨ ਜੋ ਵੀ ਪੈਸਾ ਲਗਾਓਗੇ ਉਹ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਹੈ ।ਸੇਂਟ ਲੂਸੀਆ : ਦੂਜਾ ਦੇਸ਼ ਹੈ ਸੇਂਟ ਲੂਸੀਆ । ਜਿਥੇ ਦੀ PR ਤੁਸੀ $ 300,000 ਖਰਚ ਕਰਕੇ ਹਾਸਲ ਕਰ ਸਕਦੇ ਹੋ ।
ਇਸ ਦੇਸ਼ ਦੇ ਵਿਚ ਕਈ ਵੱਡੇ ਦੇਸ਼ ਵੀ ਸ਼ਾਮਲ ਹੈ ਜਿਵੇਂ ਹਾਂਗਕਾਂਗ, ਸਿੰਗਾਪੁਰ, ਯੂਕੇ ਆਦਿ ਸੇਂਟ ਕਿਟਸ ਅਤੇ ਨੇਵਿਸ : ਤੀਜ਼ਾ ਦੇਸ਼ ਹੈ । ਜਿਥੇ ਤੁਸੀ US $ 150,000 ਖ਼ਰਚ ਕਰਕੇ PR ਪ੍ਰਾਪਤ ਕਰ ਸਕਦੇ ਹੋ । ਇਸਦੇ ਲਈ ਤੁਹਾਨੂੰ ਸਾਲਾਂ ਦਾ ਇੰਤੇਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈ । ਬਲਕਿ US $ 150,000 ਚ ਤੁਸੀ ਇਸ ਦੇਸ਼ ਦੇ ਨਾਗਰਿਕ ਬਣ ਜਾਵੋਗੇ । ਸਭ ਤੋਂ ਵੱਡੀ ਖਾਸੀਅਤ ਇਸ ਦੇਸ਼ ਦੀ ਇਹ ਹੈ ਕਿ ਏਇਥੇ ਤੁਸੀ ਦੋਹਰੀ ਨਾਗਰੀਕਤਾ ਦੇ ਨਾਲ ਰਹਿ ਸਕਦੇ ਹੋ ।ਡੋਮਿਨਿਕਾ: ਇਸ ਦੇਸ਼ ਦੀ ਨਾਗਰੀਕਤਾ ਦੇ ਲਈ ਤੁਹਾਨੂੰ ਅਮਰੀਕਾ ਦੇ ਇੱਕ ਲੱਖ ਡਾਲਰ ਖਰਚਣੇ ਪੈਣਗੇ ।
ਤੁਰਕੀ : ਤੁਰਕੀ ਦੀ ਨਾਗਰੀਕਤਾ ਹਾਸਲ ਕਰਨ ਦੇ ਲਈ ਤੁਹਾਨੂੰ$ 250,000 ਖਰਚਣ ਦੀ ਜ਼ਰੂਰਤ ਹੈ। $ 250,000 ਖਰਚ ਕਰਕੇ ਤੁਸੀ ਬਿਨਾਂ ਕੋਈ ਰੁਕਾਵਟ PR ਹਾਸਲ ਲੈ ਸਕਦੇ ਹੋ ਦੇਸ਼ ਤੁਰਕੀ ਦੀ ।ਮਾਲਟਾ : 738,000 ਯੂਰੋ ਖਰਚ ਕਰਕੇ ਤੁਸੀ ਮਾਲਟਾ ਦੇਸ਼ ਦੀ ਪੱਕੀ ਨਾਗਰੀਕਤਾ ਹਾਸਲ ਕਰ ਸਕੋਗੇ।ਆਸਟਰੀਆ : ਇਸ ਦੇਸ਼ ਦੇ ਵਿੱਚ ਜੇਕਰ ਤੁਸੀ ਵੀ ਨਾਗਰੀਕਤਾ ਹਾਸਲ ਕਰਨਾ ਚਾਹੁੰਦੇ ਹੋ ਤਾਂ ਉਸਦੇ ਲਈ ਤੁਹਾਨੂੰ ਘੱਟੋ ਘੱਟ 3 ਮਿਲੀਅਨ ਯੂਰੋ ਖਰਚਣ ਦੀ ਜ਼ਰੂਰਤ ਹੋਵੇਗੀ। ਮੋਂਟੇਨੇਗਰੋ : ਇਸ ਦੇਸ਼ ਦੀ PR ਦੇ ਲਈ ਤੁਹਾਨੂੰ ਖਰਚ ਕਰਨੇ ਪੈਣਗੇ 350,000 ਯੂਰੋ।ਐਂਟੀਗੁਆ ਅਤੇ ਬਾਰਬੂਡਾ : ਇਸ ਦੇਸ਼ ਦੇ ਵਿੱਚ ਨਾਗਰੀਕਤਾ ਲੈਣ ਦੇ ਚਾਹਵਾਨ $ 100,000 ਖਰਚ ਕਰਕੇ ਇਸ ਦੇਸ਼ ਦੀ PR ਹਾਸਲ ਕਰ ਸਕਦੇ ਹਨ ।