ਜੋ ਕਿਸਾਨ ਪਸ਼ੂਪਾਲਨ ਯਾਨੀ ਡੇਅਰੀ ਫਾਰਮਿੰਗ ਦਾ ਕੰਮ ਕਰ ਰਹੇ ਹਨ ਉਨ੍ਹਾਂ ਲੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸਮੇਂ ਸਮੇਂ ‘ਤੇ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਕਿਸਾਨਾਂ ਨੂੰ ਰਾਹਤ ਦੇਣ ਲਈ ਨਵੀਂਆਂ ਯੋਜਨਾਵਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਤਾਂ ਜੋ ਕਿਸਾਨਾਂ ਦੀ ਆਰਥਿਕ ਮਦਦ ਕੀਤੀ ਜਾ ਸਕੇ ਅਤੇ ਉਨ੍ਹਾਂ ਦੀ ਆਮਦਨ ਨੂੰ ਵਧਾਇਆ ਜਾ ਸਕੇ।
ਜਿਹੜੇ ਕਿਸਾਨਾਂ ਕੋਲ ਡੇਅਰੀ ਫਾਰਮਿੰਗ ਲਈ ਪੈਸੇ ਨਹੀਂ ਹਨ ਉਨ੍ਹਾਂ ਕਿਸਾਨਾਂ ਲਈ ਹੁਣ ਸਰਕਾਰ ਨਵੀਂ ਕਰਜ਼ਾ ਸਕੀਮ ਲੈਕੇ ਆਈ ਹੈ। ਕਿਸਾਨ ਇਸ ਸਕੀਮ ਵਿੱਚ ਪਸ਼ੂ ਖਰੀਦਣ ਲਈ ਵੀ ਕਰਜ਼ਾ ਲੈ ਸਕਦੇ ਹਨ, ਪਸ਼ੂਆਂ ਲਈ ਸ਼ੈੱਡ ਤਿਆਰ ਕਰਨ ਲਈ ਵੀ ਕਰਜ਼ਾ ਲੈ ਸਕਦੇ ਹਨ ਅਤੇ ਕਿਸਾਨ ਪਸ਼ੂਪਾਲਨ ਵਿੱਚ ਵਰਤੀ ਜਾਣ ਵਾਲੀ ਮਸ਼ੀਨਰੀ ਲਈ ਵੀ ਕਰਜ਼ਾ ਲੈ ਸਕਦੇ ਹਨ।
ਖਾਸ ਗੱਲ ਇਹ ਹੈ ਕਿ ਕਿਸਾਨਾਂ ਨੂੰ ਇਸ ਕਰਜ਼ੇ ਲਈ ਵਿਆਜ਼ ਵੀ ਬਹੁਤ ਘੱਟ ਦੇਣਾ ਪਵੇਗਾ ਅਤੇ ਨਾਲ ਹੀ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾਵੇਗੀ। ਯਾਨੀ ਹੁਣ ਕਿਸਾਨ ਆਸਾਨੀ ਨਾਲ ਪਸ਼ੂਪਾਲਨ ਦਾ ਕੰਮ ਸ਼ੁਰੂ ਕਰ ਸਕਦੇ ਹਨ ਅਤੇ ਆਪਣੀ ਕਮਾਈ ਨੂੰ ਵਧਾ ਸਕਦੇ ਹਨ। ਸਭਤੋਂ ਪਹਿਲਾਂ ਪਸ਼ੂ ਖਰੀਦਣ ਬਾਰੇ ਗੱਲ ਕਰੀਏ ਤਾਂ ਕਿਸਾਨ 2 ਤੋਂ ਲੈਕੇ 20 ਪਸ਼ੂ ਖਰੀਦਣ ਲਈ ਕਰਜ਼ਾ ਲੈ ਸਕਦੇ ਹਨ।
ਇਸ ਲਈ ਕਿਸਾਨਾਂ ਨੂੰ 14 ਲੱਖ ਰੁਪਏ ਤੱਕ ਦਾ ਕਰਜ਼ਾ ਮਿਲ ਜਾਵੇਗਾ। ਇਸ ਦੇ ਉੱਤੇ ਕਿਸਾਨਾਂ ਨੂੰ 1 ਲੱਖ 75 ਹਜ਼ਾਰ ਰੁਪਏ ਦੀ ਸਬਸਿਡੀ ਵੀ ਮਿਲਦੀ ਹੈ। ਇਸੇ ਤਰਾਂ ਜੇਕਰ ਤੁਸੀਂ ਪਸ਼ੂਪਾਲਨ ਲਈ ਕੋਈ ਮਸ਼ੀਨਰੀ ਖਰੀਦਣ ਲਈ ਕਰਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਲਈ ਢਾਈ ਲੱਖ ਰੁਪਏ ਦਾ ਕਰਜ਼ਾ ਮਿਲ ਜਾਵੇਗਾ। ਪ੍ਰਤੀ ਮਸ਼ੀਨ ਤੁਹਾਨੂੰ 50 ਹਜ਼ਾਰ ਰੁਪਏ ਦੀ ਸਬਸਿਡੀ ਮਿਲ ਜਾਵੇਗੀ।